ਨਵੀਂਦਿੱਲੀ—ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦਾ ਅੱਜ 37ਵਾਂ ਜਨਮਦਿਨ ਹੈ। ਭਾਰਤ ਨੂੰ 28 ਸਾਲ ਬਾਅਦ ਆਈ.ਸੀ.ਸੀ. ਵਰਲਡ ਕੱਪ ਜਿਤਾਉਣ ਦੇ ਇਲਾਵਾ ਟੀ-20 ਅਤੇ ਟੈਸਟ 'ਚ ਵੀ ਨੰਬਰ ਇਕ ਬਣਾਉਣ ਵਾਲੇ ਧੋਨੀ ਇਸ ਸਮੇਂ ਟੀਮ ਦੇ ਨਾਲ ਇੰਗਲੈਂਡ ਦੌਰੇ 'ਤੇ ਹਨ। ਸ਼ੁੱਕਰਵਾਰ ਨੂੰ ਇੰਗਲੈਂਡ ਦੇ ਨਾਲ ਦੂਜੇ ਟੀ-20 ਮੈਚ ਦੇ ਬਾਅਦ ਉਨ੍ਹਾਂ ਨੇ ਪਤਨੀ ਸਾਕਸ਼ੀ, ਬੇਟੀ ਜੀਵਾ ਅਤੇ ਟੀਮ ਦੇ ਕੁਝ ਸਾਥੀਆਂ ਦੇ ਨਾਲ ਕੇਕ ਕੱਟਿਆ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਹਾਰਦਿਕ ਪੰਡਯਾ ਅਤੇ ਕੁਣਾਲ ਪੰਡਯਾ ਵੀ ਦਿਖ ਰਹੇ ਹਨ।
ਉਨ੍ਹ੍ਹਾਂ ਨੇ ਇੰਗਲੈਂਡ ਦੇ ਖਿਲਾਫ ਦੂਜੇ ਟੀ-20 ਮੈਚ 'ਚ 500 ਅੰਤਰਰਾਸ਼ਟਰੀ ਮੈਚ ਖੇਡਣ ਦੀ ਉਪਲਬਧੀ ਹਾਸਲ ਕੀਤੀ। ਧੋਨੀ ਇਸ ਮੁਕਾਮ 'ਤੇ ਪਹੁੰਚਣ ਵਾਲੇ ਤੀਜੇ ਭਾਰਤੀ ਹਨ। ਉਨ੍ਹਾਂ ਤੋਂ ਪਹਿਲਾਂ ਸਚਿਨ ਤੇਂਦੁਲਕਰ (664) ਅਤੇ ਰਾਹੁਲ ਦ੍ਰਾਵਿੜ (509) ਨੇ ਇਹ ਉਪਲਬਧੀ ਹਾਸਲ ਕੀਤੀ ਸੀ। ਧੋਨੀ 92 ਟੀ-20, 90 ਟੈਸਟ ਮੈਚ ਅਤੇ 318 ਵਨਡੇ ਖੇਡ ਚੁੱਕੇ ਹਨ।
ਬੋਪੰਨਾ ਵਿੰਬਲਡਨ ਪੁਰਸ਼ ਡਬਲਜ਼ ਤੋਂ ਬਾਹਰ
NEXT STORY