ਸਪੋਰਟਸ ਡੈਸਕ- ਬਿਜ਼ਨੈੱਸ ਟਾਇਕੂਨ ਫੈਮਿਲੀ ਦੀ ਜੋੜੀ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਪ੍ਰੀ-ਵੈਡਿੰਗ ਸਮਾਰੋਹ ਹੋਣਾ ਹੈ ਅਤੇ ਇਸ ਤੋਂ ਠੀਕ ਪਹਿਲਾਂ ਦੁਨੀਆ ਭਰ ਦੇ ਸਿਤਾਰੇ ਜਾਮਨਗਰ 'ਚ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਖੇਡ ਸ਼ਖਸੀਅਤਾਂ ਵਿੱਚ ਮਹਾਨ ਸਚਿਨ ਤੇਂਦੁਲਕਰ ਅਤੇ ਐੱਮਐੱਸ ਧੋਨੀ, ਹਾਰਦਿਕ ਪੰਡਿਆ, ਭਾਰਤੀ ਕਪਤਾਨ ਰੋਹਿਤ ਸ਼ਰਮਾ ਸਮੇਤ ਕਈ ਵੱਡੇ ਖਿਡਾਰੀ ਪਹੁੰਚੇ ਹਨ। ਆਓ ਦੇਖੀਏ ਤਸਵੀਰਾਂ 'ਚ ਸਾਰਿਆਂ ਦਾ ਅੰਦਾਜ਼...


ਈਸ਼ਾਨ ਕਿਸ਼ਨ, ਡਵੇਨ ਬ੍ਰਾਵੋ ਅਤੇ ਨਿਕੋਲਸ ਪੂਰਨ
ਭਾਰਤੀ ਟੀਮ ਤੋਂ ਬਾਹਰ ਹੋਏ ਇਸ਼ਾਨ ਕਿਸ਼ਨ, ਡਵੇਨ ਬ੍ਰਾਵੋ ਅਤੇ ਨਿਕੋਲਸ ਪੂਰਨ ਇਕੱਠੇ ਨਜ਼ਰ ਆਏ। ਤਿੰਨੋਂ ਚਸ਼ਮਾ ਪਹਿਨ ਕੇ ਸਟਾਈਲਿਸ਼ ਲੱਗ ਰਹੇ ਸਨ।

ਟਿਮ ਡੇਵਿਡ ਵੀ ਪਹੁੰਚੇ
ਮੁੰਬਈ ਇੰਡੀਅਨਜ਼ ਦੇ ਆਸਟ੍ਰੇਲੀਅਨ ਕ੍ਰਿਕਟਰ ਟਿਮ ਡੇਵਿਡ ਵੀ ਇਸ ਈਵੈਂਟ ਲਈ ਪਹੁੰਚਣ ਵਾਲਿਆਂ ਵਿੱਚ ਸ਼ਾਮਲ ਹਨ।

ਹਾਰਦਿਕ ਪੰਡਿਆ-ਕਰੁਣਾਲ ਪੰਡਿਆ ਨਾਲ ਪਹੁੰਚੇ
ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਿਆ ਅਤੇ ਉਸ ਦੇ ਭਰਾ ਕਰੁਣਾਲ ਪੰਡਿਆ, ਜੋ ਫ੍ਰੈਂਚਾਇਜ਼ੀ ਲਈ ਖੇਡਦੇ ਸਨ, ਇਕੱਠੇ ਜਾਮਨਗਰ ਪਹੁੰਚੇ।

ਸੂਰਿਆਕੁਮਾਰ ਯਾਦਵ ਪਤਨੀ ਨਾਲ
ਮੁੰਬਈ ਇੰਡੀਅਨਜ਼ ਸਟਾਰ ਸੂਰਿਆਕੁਮਾਰ ਯਾਦਵ ਪਤਨੀ ਦੇਵੀਸ਼ਾ ਸੈੱਟੀ ਨਾਲ ਪਹੁੰਚੇ। ਫਿਲਹਾਲ ਉਹ ਸੱਟ ਕਾਰਨ ਟੀਮ ਇੰਡੀਆ ਤੋਂ ਬਾਹਰ ਹਨ, ਪਰ ਆਈਪੀਐੱਲ 'ਚ ਵਾਪਸੀ ਕਰਨਗੇ।

ਕੰਟਰੈਕਟ ਤੋਂ ਬਾਹਰ ਹੋਣ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਏ ਇਸ਼ਾਨ ਕਿਸ਼ਨ
ਰਣਜੀ ਟਰਾਫੀ ਨਾ ਖੇਡਣ ਕਾਰਨ ਬੀਸੀਸੀਆਈ ਦੇ ਕਰਾਰ ਤੋਂ ਬਾਹਰ ਹੋਣ ਤੋਂ ਬਾਅਦ ਈਸ਼ਾਨ ਕਿਸ਼ਨ ਪਹਿਲੀ ਵਾਰ ਨਜ਼ਰ ਆਏ ਸਨ। ਉਨ੍ਹਾਂ ਨੇ ਕਾਲੇ ਰੰਗ ਦੀ ਆਊਟਫਿੱਟ ਕੈਰੀ ਕੀਤੀ ਸੀ ਅਤੇ ਉਨ੍ਹਾਂ ਦੀਆਂ ਅੱਖਾਂ 'ਤੇ ਚਸ਼ਮਾ ਸੀ।

ਜ਼ਹੀਰ ਖਾਨ ਪਤਨੀ ਸਾਗਰਿਕਾ ਨਾਲ
ਮੁੰਬਈ ਇੰਡੀਅਨਜ਼ ਦੇ ਸਾਬਕਾ ਕ੍ਰਿਕਟਰ ਜ਼ਹੀਰ ਖਾਨ ਨੂੰ ਵੀ ਬਾਲੀਵੁੱਡ ਅਦਾਕਾਰਾ ਪਤਨੀ ਸਾਗਰਿਕਾ ਨਾਲ ਦੇਖੇ ਗਏ। ਜੈਕ ਹਮੇਸ਼ਾ ਵਾਂਗ ਕੂਲ ਅੰਦਾਜ਼ 'ਚ ਦਿਖੇ।

ਪਤਨੀ ਰਿਤਿਕਾ ਨਾਲ ਰੋਹਿਤ ਸ਼ਰਮਾ
ਮੁੰਬਈ ਇੰਡੀਅਨਜ਼ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਪਤਨੀ ਰਿਤਿਕਾ ਨਾਲ ਪਹੁੰਚੇ। ਆਈਪੀਐੱਲ 2024 ਦੀ ਨਿਲਾਮੀ ਤੋਂ ਪਹਿਲਾਂ ਫਰੈਂਚਾਇਜ਼ੀ ਨੇ ਉਨ੍ਹਾਂ ਨੂੰ ਕਪਤਾਨੀ ਤੋਂ ਹਟਾ ਦਿੱਤਾ ਸੀ।

ਧੀ-ਪਤਨੀ ਨਾਲ ਨਜ਼ਰ ਆਏ ਸਚਿਨ
ਮਹਾਨ ਸਚਿਨ ਤੇਂਦੁਲਕਰ ਧੀ ਸਾਰਾ ਅਤੇ ਪਤਨੀ ਅੰਜਲੀ ਤੇਂਦੁਲਕਰ ਨਾਲ ਜਾਮਨਗਰ ਪਹੁੰਚੇ। ਸਚਿਨ ਅੰਬਾਨੀ ਪਰਿਵਾਰ ਦੇ ਬਹੁਤ ਕਰੀਬ ਮੰਨੇ ਜਾਂਦੇ ਹਨ।

ਸੂਰਿਆ ਨਾਲ ਰਾਸ਼ਿਦ ਖਾਨ
ਰਾਸ਼ਿਦ ਖਾਨ ਸੂਰਿਆਕੁਮਾਰ ਯਾਦਵ ਅਤੇ ਉਨ੍ਹਾਂ ਦੀ ਪਤਨੀ ਦੇਵੀਸ਼ਾ ਨਾਲ ਪੋਜ਼ ਦਿੰਦੇ ਹੋਏ ਦਿਖਾਈ ਦਿੱਤੇ। ਰਾਸ਼ਿਦ ਖਾਨ ਮੁੰਬਈ ਦੀ ਯੂਏਈ ਅਤੇ ਦੱਖਣੀ ਅਫਰੀਕਾ ਲੀਗ ਫਰੈਂਚਾਇਜ਼ੀ ਵਿੱਚ ਖੇਡਦੇ ਹਨ।

ਸਾਇਨਾ ਨੇਹਵਾਲ ਅਤੇ ਪੀ.ਕਸ਼ਯਪ
ਓਲੰਪਿਕ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਪਤੀ ਪੀ.ਕਸ਼ਯਪ ਨਾਲ ਪਹੁੰਚੀ।

ਐੱਮਐੱਸ ਧੋਨੀ ਪਤਨੀ ਸਾਕਸ਼ੀ ਨਾਲ
ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਪਤਨੀ ਸਾਕਸ਼ੀ ਨਾਲ ਪਹੁੰਚੇ। ਲੰਬੇ ਸਮੇਂ ਬਾਅਦ ਇਹ ਜੋੜੀ ਜਨਤਕ ਤੌਰ 'ਤੇ ਇਕੱਠੇ ਨਜ਼ਰ ਆਈ ਹੈ।
ਪ੍ਰਗਿਆਨੰਦਾ ਨੇ ਲਗਾਤਾਰ ਦੂਜੀ ਵਾਰ ਕੀਤੀ ਗਲਤੀ, ਰਾਪਰਟੋ ਹੱਥੋਂ ਹਾਰਿਆ
NEXT STORY