ਦੁਬਈ- ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਸੰਯੁਕਤ ਅਰਬ ਅਮੀਰਾਤ (ਯੂ. ਏ. ਏ.) 'ਚ ਹੋਣ ਵਾਲੇ ਪੜਾਅ ਲਈ ਸੱਟ ਦਾ ਸ਼ਿਕਾਰ ਮੋਹਸਿਨ ਖ਼ਾਨ ਦੀ ਜਗ੍ਹਾ ਆਪਣੀ ਟੀਮ 'ਚ ਤੇਜ਼ ਗੇਂਦਬਾਜ਼ੀ ਆਲਰਾਊਂਡਰ ਰੂਸ਼ ਕਲਾਰੀਆ ਨੂੰ ਸ਼ਾਮਲ ਕੀਤਾ। ਕਲਾਰੀਆ ਮੁੰਬਈ ਇੰਡੀਅਨਜ਼ ਟੀਮ ਦੇ ਨਾਲ ‘ਬੈਕ-ਅਪ' ਖਿਡਾਰੀ ਦੇ ਤੌਰ 'ਤੇ ਅਬੂਧਾਬੀ ਗਏ ਸਨ ਤੇ ਇਸ 28 ਸਾਲ ਦੇ ਖਿਡਾਰੀ ਨੇ ਆਪਣਾ ਪਹਿਲਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਕਰਾਰ ਵੀ ਹਾਸਲ ਕਰ ਲਿਆ।
ਕਲਾਰੀਆ 2012 ਆਈ. ਸੀ. ਸੀ. ਅੰਡਰ-19 ਕ੍ਰਿਕਟ ਵਰਲਡ ਕੱਪ 'ਚ ਭਾਰਤੀ ਟੀਮ ਦਾ ਹਿੱਸਾ ਸਨ। ਉਹ 2012 'ਚ ਡੈਬਿਊ ਦੇ ਬਾਅਦ ਤੋਂ ਘਰੇਲੂ ਕ੍ਰਿਕਟ 'ਚ ਗੁਜਰਾਤ ਦੇ ਅਹਿਮ ਖਿਡਾਰੀ ਰਹੇ। ਕਲਾਰੀਆ ਨੂੰ ਸ਼ਨੀਵਾਰ ਨੂੰ ਟ੍ਰੇਨਿੰਗ ਸੈਸਨ ਦੇ ਦੌਰਾਨ ਟੀਮ 'ਚ ਸ਼ਾਮਲ ਕੀਤਾ ਗਿਆ। ਇਹ ਟੀ-20 ਲੀਗ ਐਤਵਾਰ ਨੂੰ ਪੰਜ ਵਾਰ ਦੀ ਆਈ. ਪੀ. ਐੱਲ. ਚੈਂਪੀਅਨ ਮੁੰਬਈ ਇੰਡੀਅਨਜ਼ ਤੇ ਤਿੰਨ ਵਾਰ ਦੀ ਜੇਤੂ ਚੇਨਈ ਸੁਪਰਕਿੰਗਜ਼ ਦਰਮਿਆਨ ਮੁਕਾਬਲੇ ਨਾਲ ਬਹਾਲ ਹੋਵੇਗੀ।
ਆਪਣੇ ਪ੍ਰਦਰਸ਼ਨ ਨਾਲ ਕ੍ਰਿਕਟ ਜਗਤ ਨੂੰ ਹੈਰਾਨ ਕਰ ਸਕਦੇ ਹਨ ਸ਼ੁਭਮਨ ਗਿੱਲ ਅਤੇ ਨਿਤੀਸ਼ ਰਾਣਾ: ਡੇਵਿਡ ਹੱਸੀ
NEXT STORY