ਨਵੀਂ ਦਿੱਲੀ- ਮੁੰਬਈ ਇੰਡੀਅਨਸ ਨੇ ਵੀਰਵਾਰ ਨੂੰ ਵਿਸ਼ਣੂ ਵਿਨੋਦ ਦੇ ਬਦਲ ਦੇ ਰੂਪ ’ਚ ਸੌਰਾਸ਼ਟਰ ਦੇ ਵਿਕਟਕੀਪਰ-ਬੱਲੇਬਾਜ਼ ਹਾਰਵਿਕ ਦੇਸਾਈ ਨਾਲ ਕਰਾਰ ਕਰਨ ਦਾ ਐਲਾਨ ਕੀਤਾ। ਵਿਸ਼ਣੂ ਵਿਨੋਦ ਬਾਂਹ ਦੀ ਸੱਟ ਕਾਰਨ ਮੌਜੂਦਾ ਆਈ. ਪੀ. ਐੱਲ. ਵਿਚੋਂ ਬਾਹਰ ਹੋ ਗਿਆ ਹੈ। ਇਹ 24 ਸਾਲਾ ਵਿਕਟਕੀਪਰ ਬੱਲੇਬਾਜ਼ ਪਹਿਲੀ ਵਾਰ ਆਈ. ਪੀ. ਐੱਲ. ਦਾ ਹਿੱਸਾ ਬਣਿਆ ਹੈ।
ਦੇਸਾਈ ਨੇ ਸੌਰਾਸ਼ਟਰ ਲਈ 27 ਟੀ-20, 40 ਲਿਸਟ ਏ ਅਤੇ 46 ਪਹਿਲੀ ਸ਼੍ਰੇਣੀ ਮੈਚ ਖੇਡੇ ਹਨ। ਆਈ. ਪੀ. ਐੱਲ. ਦੇ ਪ੍ਰੈੱਸ ਰਿਲੀਜ਼ ਅਨੁਸਾਰ ਮੁੰਬਈ ਇੰਡੀਅਨਸ ਨੇ ਐਲਾਨ ਕੀਤਾ ਕਿ ਵਿਸ਼ਣੂ ਵਿਨੋਦ ਦੇ ਬਦਲ ਦੇ ਤੌਰ ’ਤੇ ਹਾਰਵਿਕ ਦੇਸਾਈ ਟੀਮ ’ਚ ਸ਼ਾਮਿਲ ਹੋਵੇਗਾ। ਘਰੇਲੂ ਕ੍ਰਿਕਟ ’ਚ ਕੇਰਲ ਲਈ ਖੇਡਣ ਵਾਲੇ 30 ਸਾਲਾ ਦੇ ਵਿਨੋਦ ਦੇ ਖੱਬੇ ਹੱਥ ’ਤੇ ਸੱਟ ਲੱਗੀ ਹੈ।
ਬੁਮਰਾਹ ਦੇ 'ਪੰਜੇ' ਤੋਂ ਬਾਅਦ ਬੱਲੇਬਾਜ਼ਾਂ ਦੇ 'ਚੌਕੇ-ਛੱਕਿਆਂ' ਦੀ ਬਦੌਲਤ MI ਨੇ RCB ਨੂੰ 7 ਵਿਕਟਾਂ ਨਾਲ ਹਰਾਇਆ
NEXT STORY