ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 56ਵਾਂ ਮੈਚ ਅੱਜ ਮੁੰਬਈ ਇੰਡੀਅਨਜ਼ (ਐੱਮ. ਆਈ.) ਤੇ (ਕੇ. ਕੇ. ਆਰ) ਦਰਮਿਆਨ ਮੁੰਬਈ ਦੇ ਡੀ. ਵਾਈ. ਪਾਟਿਲ ਸਟੇਡੀਅਮ 'ਚ ਖੇਡਿਆ ਜਾਵੇਗਾ। ਪੁਆਇੰਟ ਟੇਬਲ 'ਚ ਮੁੰਬਈ ਸਭ ਤੋਂ ਹੇਠਾਂ ਹੈ। ਉਸ ਨੇ 10 ਮੁਕਾਬਲੇ ਖੇਡ ਕੇ ਸਿਰਫ਼ 2 'ਚ ਜਿੱਤ ਹਾਸਲ ਕੀਤੀ ਹੈ। ਕੋਲਕਾਤਾ ਨਾਈਟ ਰਾਈਡਰਜ਼ ਨੇ 11 ਮੁਕਾਬਲੇ ਖੇਡੇ ਹਨ ਤੇ ਚਾਰ 'ਚ ਉਸ ਨੂੰ ਜਿੱਤ ਮਿਲੀ ਹੈ। ਮੁੰਬਈ ਲਈ ਪਲੇਅ ਆਫ਼ ਦੇ ਦਰਵਾਜ਼ੇ ਬੰਦ ਹੋ ਚੁੱਕੇ ਹਨ ਤੇ ਕੋਲਕਾਤਾ ਵੀ ਮੁਸ਼ਕਲ ਨਾਲ ਹੀ ਕੁਆਲੀਫਾਈ ਕਰ ਸਕੇਗੀ।
ਇਹ ਵੀ ਪੜ੍ਹੋ : IPL 2022 : ਚੇਨਈ ਨੇ ਦਿੱਲੀ ਨੂੰ 91 ਦੌੜਾਂ ਨਾਲ ਹਰਾਇਆ
ਹੈੱਡ ਟੂ ਹੈੱਡ
ਮੁੰਬਈ ਤੇ ਕੋਲਕਾਤਾ ਦਰਮਿਆਨ ਪਿਛਲੇ 30 ਮੈਚਾਂ 'ਚ 22 ਵਾਰ ਮੁੰਬਈ ਨੇ ਬਾਜ਼ੀ ਮਾਰੀ ਹੈ ਜਦਕਿ ਕੋਲਕਾਤਾ ਨੇ 8 ਵਾਰ ਜਿੱਤ ਹਾਸਲ ਕੀਤੀ ਹੈ।
ਦੋਵੇਂ ਟੀਮਾਂ ਦੀਆਂ ਸੰਭਾਵਿਤ ਪਲੇਇੰਗ-11
ਮੁੰਬਈ ਇੰਡੀਅਨਜ਼ : ਈਸ਼ਾਨ ਕਿਸ਼ਨ (ਵਿਕਟਕੀਪਰ), ਰੋਹਿਤ ਸ਼ਰਮਾ, ਸੂਰਯਕੁਮਾਰ ਯਾਦਵ, ਤਿਲਕ ਵਰਮਾ, ਕੀਰੋਨ ਪੋਲਾਰਡ, ਟਿਮ ਡੇਵਿਡ, ਡੈਨੀਅਲ ਸੈਮਸ, ਮੁਰੂਗਨ ਅਸ਼ਵਿਨ, ਕੁਮਾਰ ਕਾਰਤੀਕੇ/ਬੇਸਿਲ ਥੰਪੀ, ਜਸਪ੍ਰੀਤ ਬੁਮਰਾਹ, ਰਿਲੇ ਮੈਰੇਡਿਥ
ਕੋਲਕਾਤਾ ਨਾਈਟ ਰਾਈਡਰਜ਼ : ਐਰੋਨ ਫਿੰਚ, ਵੈਂਕਟੇਸ਼ ਅਈਅਰ/ਅਜਿੰਕਯ ਰਹਾਣੇ, ਸ਼੍ਰੇਅਸ ਅਈਅਰ, ਨਿਤੀਸ਼ ਰਾਣਾ, ਸ਼ੈਲਡਨ ਜੈਕਸਨ/ਬਾਬਾ ਇੰਦਰਜੀਤ (ਵਿਕਟਕੀਪਰ), ਆਂਦਰੇ ਰਸਲ, ਅਮਨ ਖਾਨ/ਅਨੁਕੁਲ ਰਾਏ, ਸੁਨੀਲ ਨਰਾਇਣ, ਟਿਮ ਸਾਊਦੀ, ਉਮੇਸ਼ ਯਾਦਵ/ਹਰਸ਼ਿਤ ਰਾਣਾ, ਸ਼ਿਵਮ ਮਾਵੀ।
ਇਹ ਵੀ ਪੜ੍ਹੋ : IPL 2022 : ਹਸਰੰਗਾ ਨੂੰ 5 ਵਿਕਟਾਂ, ਬੈਂਗਲੁਰੂ ਨੇ ਹੈਦਰਾਬਾਦ ਨੂੰ 67 ਦੌੜਾਂ ਨਾਲ ਹਰਾਇਆ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
MI v KKR : ਜਿੱਤ ਦੀ ਹੈਟ੍ਰਿਕ ਲਈ ਉਤਰੇਗੀ ਮੁੰਬਈ, ਕੋਲਕਾਤਾ ਨੂੰ ਰਹਿਣਾ ਹੋਵੇਗਾ ਸਾਵਧਾਨ
NEXT STORY