ਸ਼ਾਰਜਾਹ- ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਲਈ ਇਹ ਸੀਜ਼ਨ ਬਹੁਤ ਵਧੀਆ ਨਹੀਂ ਜਾ ਰਿਹਾ ਹੈ। ਯਾਰਕਰ ਕਿੰਗ ਦੇ ਨਾਂ ਨਾਲ ਮਸ਼ਹੂਰ ਬੁਮਰਾਹ ਸਿਰਫ ਇਕ ਮੈਚ ਨੂੰ ਛੱਡ ਕੇ ਆਪਣਾ ਪ੍ਰਭਾਵ ਨਹੀਂ ਬਣਾ ਸਕਿਆ ਹੈ। ਹੈਦਰਾਬਾਦ ਵਿਰੁੱਧ ਮੈਚ ਤੋਂ ਬਾਅਦ ਬੁਮਰਾਹ ਨਾਲ ਜੁੜੇ ਕੁਝ ਅਜਿਹੇ ਅੰਕੜੇ ਸਾਹਮਣੇ ਆਏ ਹਨ, ਜੋਕਿ ਸਭ ਨੂੰ ਹੈਰਾਨ ਕਰਨ ਲਈ ਕਾਫ਼ੀ ਹਨ। ਬੁਮਰਾਹ ਸੀਜ਼ਨ 'ਚ ਸਭ ਤੋਂ ਜ਼ਿਆਦਾ 11 ਛੱਕੇ ਖਾਣ ਵਾਲੇ ਗੇਂਦਬਾਜ਼ ਬਣ ਗਏ ਹਨ। ਰਿਕਾਰਡ ਵੇਖੋ-
ਸਭ ਤੋਂ ਜ਼ਿਆਦਾ ਛੱਕੇ ਖਾਣ ਵਾਲੇ ਗੇਂਦਬਾਜ਼

11 ਜਸਪ੍ਰੀਤ ਬੁਮਰਾਹ
10 ਰਵਿੰਦਰ ਜਡੇਜਾ
9 ਸੈਮ ਕੁਰੈਨ
8 ਸੁਨੀਲ ਨਾਰਾਇਣਨ
ਇਹੀ ਨਹੀਂ ਯਾਰਕਰ ਦੇ ਲਈ ਜਾਣੇ ਜਾਂਦੇ ਬੁਮਰਾਹ ਇਸ ਸੀਜ਼ਨ 'ਚ ਆਪਣੇ ਪ੍ਰਭਾਵਸ਼ਾਲੀ ਹਥਿਆਰ ਨੂੰ ਇਸਤੇਮਾਲ ਹੀ ਨਹੀਂ ਕਰ ਪਾ ਰਿਹਾ ਹੈ। ਜੇਕਰ ਸੀਜ਼ਨ 'ਚ ਯਾਰਕਰਾਂ ਦੀ ਸੂਚੀ ਦੇਖੀ ਜਾਵੇ ਤਾਂ ਬੁਮਰਾਹ ਚੋਟੀ ਦੇ 5 ਗੇਂਦਬਾਜ਼ਾਂ 'ਚ ਨਹੀਂ ਹੈ। ਇਸ ਸੂਚੀ 'ਚ ਟੀ ਨਟਰਾਜਨ 20 ਯਾਰਕਰ ਮਾਰ ਕੇ ਪਹਿਲੇ ਨੰਬਰ 'ਤੇ ਹੈ। 5ਵੇਂ ਨੰਬਰ 'ਤੇ ਆਂਦਰੇ ਰਸਲ ਹੈ, ਜਿਸਨੇ ਹੁਣ ਤੱਕ 6 ਯਾਰਕਰ ਮਾਰੇ ਹਨ। ਕਮਾਲ ਦੀ ਗੱਲ ਇਹ ਹੈ ਕਿ ਬੁਮਰਾਹ ਹੁਣ ਤੱਕ 5 ਮੈਚਾਂ 'ਚ 5 ਯਾਰਕਰ ਨੂੰ ਵੀ ਨਹੀਂ ਮਾਰ ਸਕੇ ਹਨ।

ਜਸਪ੍ਰੀਤ ਬੁਮਰਾਹ ਦਾ ਸੀਜ਼ਨ 'ਚ ਪ੍ਰਦਰਸ਼ਨ
43 ਦੌੜਾਂ, 1 ਵਿਕਟ ਬਨਾਮ ਚੇਨਈ
32 ਦੌੜਾਂ, 2 ਵਿਕਟਾਂ ਬਨਾਮ ਕੋਲਕਾਤਾ
42 ਦੌੜਾਂ, 0 ਵਿਕਟਾਂ ਬਨਾਮ ਬੈਂਗਲੁਰੂ
18 ਦੌੜਾਂ, 2 ਵਿਕਟਾਂ ਬਨਾਮ ਪੰਜਾਬ
41 ਦੌੜਾਂ, 2 ਵਿਕਟਾਂ ਬਨਾਮ ਹੈਦਰਾਬਾਦ
ਸਿਰਫ ਪੰਜਾਬ ਦੇ ਵਿਰੁੱਧ ਮੈਚ ਨੂੰ ਛੱਡੀਏ ਤਾਂ ਉਹ ਮਹਿੰਗੇ ਸਾਬਤ ਹੋਏ ਹਨ।
4 ਗੇਂਦਾਂ ਖੇਡਦੇ ਹੀ ਕਰੁਣਾਲ ਨੇ ਬਣਾਇਆ IPL ਦਾ ਸਭ ਤੋਂ ਵੱਡਾ ਰਿਕਾਰਡ
NEXT STORY