ਨਵੀਂ ਦਿੱਲੀ— ਇੰਗਲੈਂਡ ਦੌਰੇ 'ਤੇ ਖਰਾਬ ਪ੍ਰਦਰਸ਼ਨ ਕਾਰਨ ਵਿਚਕਾਰ ਦੌਰੇ 'ਚ ਹੀ ਟੀਮ ਇੰਡੀਆ ਤੋਂ ਬਾਹਰ ਹੋਣ ਵਾਲੇ ਓਪਨਰ ਮੁਰਲੀ ਵਿਜੇ 'ਤੇ ਅਜਿਹਾ ਹੀ ਖਤਰਾ ਇਕ ਵਾਰ ਫਿਰ ਮੰਡਰਾ ਰਿਹਾ ਹੈ। ਸੰਭਵ ਹੈ ਕਿ ਆਸਟ੍ਰੇਲੀਆ ਦੌਰੇ 'ਤੇ ਪਰਥ ਟੈਸਟ ਉਨ੍ਹਾਂ ਦਾ ਆਖਰੀ ਟੈਸਟ ਸਾਬਿਤ ਹੋਵੇ। ਉਹ ਨਾ ਸਿਰਫ ਆਸਟ੍ਰੇਲੀਆ ਦੌਰਾ ਬਲਕਿ ਸਾਲ 2018 'ਚ ਬਹੁਤ ਖਰਾਬ ਫਾਰਮ ਤੋਂ ਗੁਜਰ ਰਹੇ ਹਨ। ਐਡੀਲੇਡ ਟੈਸਟ 'ਚ ਭਾਰਤ ਦੀ ਇਤਿਹਾਸਕ ਜਿੱਤ 'ਚ ਸਿਰਫ 11 ਅਤੇ 18 ਦੌੜਾਂ ਦਾ ਯੋਗਦਾਨ ਦੇਣ ਵਾਲੇ ਮੁਰਲੀ ਵਿਜੇ ਤੋਂ ਪਰਥ ਟੈਸਟ 'ਚ ਚੰਗੇ ਸਕੋਰ ਦੀ ਉਮੀਦ ਸੀ। ਪਰ ਉਹ ਬਿਨਾਂ ਖਾਤੇ ਖੋਲੇ ਪਵੈਲੀਅਨ ਪਰਤ ਗਏ। ਉਨ੍ਹਾਂ ਨੂੰ ਮਿਚੇਲ ਸਟਾਰਕ ਨੇ ਬੋਲਡ ਕਰਕੇ ਮੈਦਾਨ ਤੋਂ ਬਾਹਰ ਭੇਜਿਆ, ਇਹੀ ਵਜ੍ਹਾ ਹੈ ਕਿ ਹੁਣ ਉਨ੍ਹਾਂ ਦੇ ਇਸ ਦੌਰੇ 'ਤੇ ਬਚੇ ਦੋ ਟੈਸਟ ਮੈਚਾਂ 'ਚ ਖੇਡਣਾ ਮੁਸ਼ਕਲ ਲੱਗ ਰਿਹਾ ਹੈ। ਸੰਭਵ ਹੈ ਕਿ ਨੌਜਵਾਨ ਓਪਨਰ ਪ੍ਰਿਥਵੀ ਸ਼ਾਅ ਅਗਲੇ ਦੋ ਮੈਚਾਂ 'ਚ ਕੇ.ਐੱਲ.ਰਾਹੁਲ ਨਾਲ ਪਾਰੀ ਨੂੰ ਸ਼ੁਰੂ ਕਰਦੇ ਨਜ਼ਰ ਆਉਣਗੇ। ਹਾਲਾਂਕਿ ਰਾਹੁਲ ਨੇ ਵੀ ਬਹੁਤ ਚੰਗਾ ਖੇਡ ਨਹੀਂ ਦਿਖਾਇਆ,ਪਰ ਮੁਰਲੀ ਤੋਂ ਤਾਂ ਚੰਗਾ ਖੇਡਿਆ।
-2018 'ਚ ਡੁੱਬਿਆ ਮੁਰਲੀ ਦਾ ਕਰੀਅਰ
34 ਸਾਲ ਦੇ ਮੁਰਲੀ ਵਿਜੇ ਨੇ ਟੀਮ ਇੰਡੀਆ ਲਈ 61 ਟੈਸਟ ਮੈਚਾਂ 'ਚ 38.46 ਦੀ ਔਸਤ ਨਾਲ 3962 ਦੌੜਾਂ ਬਣਾਈਆਂ ਹਨ, ਜਿਸ 'ਚ 12 ਸੈਂਕੜੇ ਅਤੇ 15 ਅਰਧਸੈਂਕੜੇ ਸ਼ਾਮਲ ਹਨ। ਜੇਕਰ ਗੱਲ ਸਾਲ 2018 ਦੀ ਕੀਤੀ ਜਾਵੇ ਤਾਂ ਹੁਣ ਤੱਕ ਖੇਡੇ 8 ਮੈਚਾਂ 'ਚ ਉਨ੍ਹਾਂ ਨੇ 18.71 ਦੀ ਔਸਤ ਨਾਲ 262 ਦੌੜਾਂ ਬਣਾਈਆਂ ਹਨ, ਜਿਸ 'ਚ ਸਭ ਤੋਂ ਵੱਡੀ ਪਾਰੀ ਦੇ ਰੁਪ 'ਚ ਇਕਮਾਤਰ ਸੈਂਕੜਾ ਲਗਾਇਆ ਹੈ। ਇਸ ਤੋਂ ਬਾਅਦ ਉਨ੍ਹਾਂ ਦਾ ਸਰਭਉੱਚ ਸਕੋਰ 46 ਰਿਹਾ ਹੈ, ਜੋ ਕਿ ਸੈਂਚੁਰੀਅਨ 'ਚ ਸਾਊਥ ਅਫਰੀਕਾ ਖਿਲਾਫ ਬਣਾਇਆ ਸੀ, ਜਦਕਿ ਇੰਗਲੈਂਡ ਦੌਰੇ 'ਤੇ ਉਨ੍ਹਾਂ ਨੇ ਦੋ ਟੈਸਟ ਖੇਡਣ ਦਾ ਮੌਕਾ ਮਿਲਿਆ ਸੀ। ਬਰਮਿੰਘਮ ਟੈਸਟ 'ਚ 20 ਅਤੇ 6 ਦੌੜਾਂ ਦੀਆਂ ਪਾਰੀਆਂ ਖੇਡਣ ਵਾਲੇ ਮੁਰਲੀ ਵਿਜੇ ਲਾਰਡਸ 'ਚ ਦੋਵੇਂ ਪਾਰੀਆਂ 'ਚ ਡਕ ਆਊਟ ਹੋਏ ਸਨ।
ਇੰਨੀ ਹੀ ਨਹੀਂ ਸਾਲ 2018 'ਚ ਉਨ੍ਹਾਂ ਦਾ ਔਸਤ 18.71 ਹੈ ਜੋ ਉਨ੍ਹਾਂ ਦੇ ਕਰੀਅਰ ਦਾ ਦੂਜਾ ਸਭ ਤੋਂ ਖਰਾਬ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਮੁਰਲੀ ਵਿਜੇ ਨੇ 2011 'ਚ ਤਿੰਨ ਮੈਚਾਂ 'ਚ 12 ਦੀ ਔਸਤ ਨਾਲ 72 ਦੌੜਾਂ ਬਣਾਈਆਂ ਸਨ। ਸਚ ਕਿਹਾ ਜਾਵੇ ਤਾਂ ਲਗਾਤਾਰ ਖਰਾਬ ਪ੍ਰਦਰਸ਼ਨ ਦੇ ਕਾਰਨ ਨਾ ਸਿਰਫ ਟੀਮ ਇੰਡੀਆ 'ਤੇ ਦਬਾਅ ਵਧ ਰਿਹਾ ਹੈ। ਬਲਕਿ ਲੋਕ ਵੀ ਮੁਰਲੀ ਵਿਜੇ ਦੀ ਟੀਮ 'ਚ ਮੌਜੂਦਗੀ ਨੂੰ ਲੈ ਕੇ ਸਵਾਲ ਉਠਾ ਰਹੇ ਹਨ।
ISL : ਨਾਰਥਈਸਟ ਨੂੰ 5-1 ਨਾਲ ਹਰਾ ਕੇ ਦੂਜੇ ਸਥਾਨ 'ਤੇ ਪਹੁੰਚਿਆ ਗੋਆ
NEXT STORY