ਨਵੀਂ ਦਿੱਲੀ— ਕੋਰੋਨਾ ਵਾਇਰਸ ਕਾਰਣ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਅਣਮਿੱਥੇ ਲਈ ਮੁਲਤਵੀ ਹੋ ਗਿਆ ਹੈ ਤੇ ਅਜਿਹੇ ਵਿਚ ਕ੍ਰਿਕਟ ਸਿਤਾਰੇ ਮੈਦਾਨ ਤੋਂ ਦੂਰ ਹਨ। ਇਸ ਵਿਚਾਲੇ ਉਹ ਸੋਸ਼ਲ ਮੀਡੀਆ ਰਾਹੀ ਆਪਣੇ ਫੈਂਸ ਨਾਲ ਜੁੜੇ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ। ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਬੱਲੇਬਾਜ਼ ਮੁਰਲੀ ਵਿਜੇ ਨੇ ਵੀ ਇੰਸਟਾਗ੍ਰਾਮ ਰਾਹੀ ਫੈਂਸ ਦੇ ਸਵਾਲਾਂ ਦੇ ਜਵਾਬ ਦਿੱਤੇ। ਤਮਿਲ ਵਿਚ ਹੋਏ ਸਾਵਲ-ਜਵਾਬ ਵਿਚ ਮੁਰਲੀ ਨੇ ਸੀ. ਐੱਸ. ਕੇ. ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਵੀ ਸ਼ਲਾਘਾ ਕੀਤੀ। ਖੱਬੇ ਹੱਥ ਦੇ ਇਸ ਸਲਾਮੀ ਬੱਲੇਬਾਜ਼ ਨੇ ਕਿਹਾ ਕਿ ਲਾਕਡਾਊਨ ਦੌਰਾਨ ਉਹ ਮੈਦਾਨ 'ਤੇ ਜਾਣ ਦੀ ਕਮੀ ਮਹਿਸੂਸ ਕਰ ਰਿਹਾ ਹੈ। ਉਸ ਨੇ ਕਿਹਾ ਕਿ ਜਦੋਂ ਉਹ ਚੇਨਈ ਵਿਚ ਹੁੰਦਾ ਹੈ ਤਾਂ ਆਪਣਾ ਜ਼ਿਆਦਾਤਰ ਸਮਾਂ ਸਟੇਡੀਅਮ ਵਿਚ ਹੀ ਬਿਤਾਉਂਦਾ ਹੈ। ਜਦੋ ਉਸ ਤੋਂ ਪੁੱਛਿਆ ਗਿਆ ਕਿ ਉਹ ਕਿਹੜੇ 2 ਖਿਡਾਰੀਆਂ ਨਾਲ ਡਿਨਰ 'ਤੇ ਜਾਣਾ ਚਾਹੇਗਾ ਤਾਂ ਮੁਰਲੀ ਵਿਜੇ ਨੇ ਆਸਟਰੇਲੀਆ ਦੀ ਮਹਿਲਾ ਕ੍ਰਿਕਟਰ ਟੀਮ ਦੀ ਸਟਾਰ ਐਲਿਸਾ ਪੈਰੀ ਤੇ ਭਾਰਤੀ ਟੀਮ ਦੇ ਓਪਨਰ ਸ਼ਿਖਰ ਦਾ ਨਾਂ ਲਿਆ।
ਉਸ ਨੇ ਕਿਹਾ ਮੈਂ ਐਲਿਸਾ ਪੈਰੀ ਨਾਲ ਡਿਨਰ 'ਤੇ ਜਾਣਾ ਚਾਹੁੰਦਾ ਹਾਂ। ਉਹ ਬਹੁਤ ਖੂਬਸੂਰਤ ਹੈ ਤੇ ਸ਼ਿਖਰ ਧਵਨ ਨਾਲ ਕਦੇ ਵੀ ਜਾ ਸਕਦਾ ਹਾਂ। ਉਹ ਬਹੁਤ ਮਜ਼ੇਦਾਰ ਇਨਸਾਨ ਹੈ। ਵਿਜੇ ਨੇ ਕਪਤਾਨ ਮਹਿੰਦਰ ਸਿੰਘ ਧੋਨੀ ਬਾਰੇ 'ਚ ਵੀ ਗੱਲ ਕੀਤੀ। ਉਸ ਨੇ ਕਿਹਾ ਕਿ ਇਕ ਵਿਕਟਕੀਪਰ ਬੱਲੇਬਾਜ਼ ਮੈਦਾਨ 'ਤੇ ਮਾਹੌਲ ਨੂੰ ਸ਼ਾਂਤ ਬਣਾਈ ਰੱਖਦਾ ਹੈ। ਵਿਜੇ ਨੇ 2014 ਦੇ ਇਗਲੈਂਡ ਦੌਰੇ ਦੀ ਵੀ ਗੱਲ ਕੀਤੀ, ਜਿੱਥੇ ਧੋਨੀ ਨਾਲ ਕਈ ਸਾਂਝੇਦਾਰੀਆਂ ਕੀਤੀਆਂ ਸਨ। ਇਸ ਵਿਚ ਟ੍ਰੇਂਟ ਬ੍ਰਿਜ ਟੈਸਟ ਵਿਚ 126 ਦੌੜਾਂ ਦੀ ਸਾਂਝੇਦਾਰੀ ਵੀ ਸ਼ਾਮਲ ਹੈ। ਉਸ ਨੇ ਕਿਹਾ ਇੰਗਲੈਂਡ ਵਿਚ ਮੇਰੇ ਵਿਚਾਲੇ ਦੀਆਂ ਸਾਂਝੇਦਾਰੀਆਂ ਸ਼ਾਨਦਾਰ ਸੀ। ਉਸ ਨੇ ਮੈਨੂੰ ਸ਼ਾਂਤ ਬਣਾ ਰੱਖਿਆ। ਸਾਡੀਆਂ 4 ਵਿਕਟਾਂ ਡਿੱਗ ਚੁੱਕੀਆਂ ਸਨ ਪਰ ਉਸ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਮੇਰੀ ਖੇਡ ਦਾ ਪੱਧਰ ਵਧਾਉਣ ਵਿਚ ਮਦਦ ਕੀਤੀ।
ਰੋਹਿਤ ਦੀ ਬੱਲੇਬਾਜ਼ੀ ਦਾ ਮੁਰੀਦ ਹੈ ਬਟਲਰ
NEXT STORY