ਸਪੋਰਟਸ ਡੈਸਕ— ਕ੍ਰਿਕਟ ਦੇ ਮੈਦਾਨ ’ਤੇ ਅਕਸਰ ਵੱਡੇ-ਵੱਡੇ ਕਾਰਨਾਮੇ ਹੁੰਦੇ ਰਹਿੰਦੇ ਹਨ। ਖਿਡਾਰੀ ਕਈ ਵਾਰ ਤਾਂ ਕੁਝ ਅਜਿਹਾ ਕਰ ਦਿੰਦੇ ਹਨ ਜਿਸ ਦੇ ਬਾਰੇ ’ਚ ਕੋਈ ਸੋਚ ਵੀ ਨਹੀਂ ਸਕਦਾ। ਅਜਿਹਾ ਹੀ ਕੁਝ ਪਾਕਿਸਤਾਨ ਦੇ ਇਕ ਬੱਲੇਬਾਜ਼ ਨੇ ਟੀ-10 ਮੈਚ ’ਚ ਕਰ ਦਿਖਾਇਆ। ਉਸ ਦੀ ਸ਼ਾਨਦਾਰ ਬੱਲੇਬਾਜ਼ੀ ਕਾਰਨ ਪੂਰੀ ਦੁਨੀਆ ’ਚ ਉਸ ਦੀ ਚਰਚਾ ਹੋ ਰਹੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਨੇ ਮੁੜ ਅਲਾਪਿਆ ਧਾਰਾ 370 ਦਾ ਰਾਗ, ਪਾਕਿਸਤਾਨੀ ਕ੍ਰਿਕਟ ਪ੍ਰਸ਼ੰਸਕਾਂ ਨੂੰ ਕੀਤਾ ਨਿਰਾਸ਼
28 ਗੇਂਦਾਂ ’ਚ ਠੋਕ ਦਿੱਤਾ ਸੈਂਕੜਾ
ਕ੍ਰਿਕਟ ਦਾ ਖੇਡ ਮੌਜੂਦਾ ਸਮੇਂ ’ਚ ਕਾਫ਼ੀ ਤੇਜ਼ ਹੋ ਗਿਆ ਹੈ। 50 ਓਵਰ ਕ੍ਰਿਕਟ ਦੇ ਬਾਅਦ 20 ਓਵਰ ਕ੍ਰਿਕਟ ਤੇ ਹੁਣ 10 ਓਵਰ ਦੇ ਮੈਚਾਂ ’ਚ ਲੋਕਾਂ ਨੂੰ ਕਾਫ਼ੀ ਆਨੰਦ ਆਉਂਦਾ ਹੈ। ਜੇਕਰ ਟੀ-10 ’ਚ ਕੋਈ ਬੱਲੇਬਾਜ਼ ਸੈਂਕੜਾ ਲਾ ਦਿੰਦਾ ਹੈ ਤਾਂ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਅਜਿਹੀ ਹੀ ਇਕ ਕਮਾਲ ਦੀ ਪਾਰੀ ਯੂਰਪੀਅਨ ਕ੍ਰਿਕਟ ਸੀਰੀਜ਼ ਟੀ-10 ’ਚ ਵੀ ਦੇਖਣ ਨੂੂੰ ਮਿਲੀ ਹੈ।
ਜ਼ਿਕਰਯੋਗ ਹੈ ਕਿ Kummerfelder Sportverein ਲਈ ਖੇਡਦੇ ਹੋਏ ਪਾਕਿਸਤਾਨ ਦੇ ਬੱਲੇਬਾਜ਼ ਮੁਸਾਦੀਕ ਅਹਿਮਦ ਨੇ ਸਿਰਫ਼ 33 ਗੇਂਦ ’ਤੇ 115 ਦੌੜਾਂ ਠੋਕ ਦਿੱਤੀਆਂ। ਆਪਣੀ ਇਸ ਸ਼ਾਨਦਾਰ ਪਾਰੀ ’ਚ ਮੁਸਾਦੀਕ ਅਹਿਮਦ ਨੇ ਕੁਲ 7 ਚੌਕੇ ਤੇ 13 ਲੰਬੇ ਛੱਕੇ ਲਗਾਏ। ਇਸ ਖਿਡਾਰੀ ਦੀ ਇਹ ਤੂਫ਼ਾਨੀ ਪਾਰੀ ਸਾਰੇ ਪਾਸੇ ਚਰਚਾ ’ਚ ਹੈ। ਮੁਸਾਦੀਕ ਅਹਿਮਦ ਯੂਰਪੀਅਨ ਕ੍ਰਿਕਟ ਸੀਰੀਜ਼ ’ਚ ਟੀ-10 ’ਚ ਸਭ ਤੋਂ ਤੇਜ਼ ਸੈਂਕੜਾ ਲਾਉਣਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਇੰਡੀਅਨ ਕ੍ਰਿਕਟ ਕਲੱਬ ਦੇ ਬੱਲੇਬਾਜ਼ ਗੋਹਾਰ ਮਨਨ ਦੇ ਨਾਂ ਸੀ। ਮਨਨ ਨੇ 29 ਗੇਂਦਾਂ ’ਤੇ ਸੈਂਕੜਾ ਲਾਇਆ ਸੀ। ਮਨਨ ਨੇ ਕਲੁਜ ਕ੍ਰਿਕਟ ਕਲੱਬ ਖ਼ਿਲਾਫ਼ 29 ਗੇਂਦਾਂ ’ਤੇ ਸੈਂਕੜਾ ਜੜਨ ਦਾ ਕਮਾਲ ਕੀਤਾ ਸੀ।
ਇਹ ਵੀ ਪੜ੍ਹੋ : ਨਾਬਾਲਗ ਕੁੜੀ ਨਾਲ ਛੇੜਛਾੜ ਦਾ ਵਿਰੋਧ ਕਰਨ ’ਤੇ ਬੌਕਸਰ ਤੇ ਮਾਡਲ ਦਾ ਕਤਲ, ਘਟਨਾ CCTV ’ਚ ਕੈਦ
145 ਦੌੜਾਂ ਨਾਲ ਜਿੱਤਿਆ ਮੈਚ
ਮੁਸਾਦੀਕ ਅਹਿਮਦ ਦੀ ਇਸ ਤਾਬੜਤੋੜ ਪਾਰੀ ਦੇ ਦਮ ’ਤੇ Kummerfelder Sportverein ਦੀ ਟੀਮ ਨੇ 10 ਓਵਰ ’ਚ 198 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕਰ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ THCC Hamburg ਦੀ ਟੀਮ ਸਿਰਫ਼ 53 ਦੌੜਾਂ ਹੀ ਬਣਾ ਸਕੀ। Kummerfelder Sportverein ਦੀ ਟੀਮ ਇਹ ਮੈਚ 145 ਦੌੜਾਂ ਨਾਲ ਜਿੱਤ ਗਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਨਾਬਾਲਗ ਕੁੜੀ ਨਾਲ ਛੇੜਛਾੜ ਦਾ ਵਿਰੋਧ ਕਰਨ ’ਤੇ ਬੌਕਸਰ ਦਾ ਕਤਲ, ਘਟਨਾ CCTV ’ਚ ਕੈਦ
NEXT STORY