ਢਾਕਾ– ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਨੂੰ ਯੂ. ਏ. ਈ. ਵਿਰੁੱਧ ਸ਼ਨੀਵਾਰ ਨੂੰ ਸ਼ਾਰਜਾਹ ਵਿਚ ਪਹਿਲਾ ਟੀ-20 ਮੈਚ ਖੇਡਣ ਤੋਂ ਬਾਅਦ 18 ਤੋਂ 24 ਮਈ ਤੱਕ ਆਈ. ਪੀ. ਐੱਲ. ਵਿਚ ਦਿੱਲੀ ਕੈਪੀਟਲਸ ਲਈ ਖੇਡਣ ਦੀ ਮਨਜ਼ੂਰੀ ਦੇ ਦਿੱਤੀ ਹੈ। ਰਹਿਮਾਨ ਨੂੰ ਆਸਟ੍ਰੇਲੀਆਈ ਬੱਲੇਬਾਜ਼ ਜੈਕ ਫ੍ਰੇਜ਼ਰ ਮੈਕਗਰਕ ਦੀ ਜਗ੍ਹਾ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਦਿੱਲੀ ਦਾ ਸਾਹਮਣਾ ਐਤਵਾਰ ਨੂੰ ਗੁਜਰਾਤ ਟਾਈਟਨਜ਼ ਨਾਲ ਹੋਵੇਗਾ।
ਬੀ. ਸੀ. ਬੀ. ਨੇ ਕਿਹਾ, ‘‘ਬੀ. ਸੀ. ਬੀ. ਕ੍ਰਿਕਟ ਦੇ ਫੈਸਲੇ ਦੇ ਅਨੁਸਾਰ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਰਾਸ਼ਟਰੀ ਟੀਮ ਦੇ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਨੂੰ ਆਈ. ਪੀ. ਐੱਲ. ਦੇ ਬਾਕੀ ਮੈਚਾਂ ਵਿਚ 18 ਤੋਂ 24 ਮਈ ਤੱਕ ਖੇਡਣ ਲਈ ਨੋ-ਆਬਜੈਕਸ਼ਨ ਪੱਤਰ (ਐੱਨ. ਓ. ਸੀ.) ਦੇ ਦਿੱਤੀ ਹੈ।
ਨੀਰਜ ਚੋਪੜਾ ਨੇ ਰਚਿਆ ਇਤਿਹਾਸ, 90.23 ਮੀਟਰ ਦਾ ਕੀਤਾ ਸ਼ਾਨਦਾਰ ਥ੍ਰੋਅ
NEXT STORY