ਅਕਾਪੁਲਕੋ (ਮੈਕਸਿਕੋ)- ਦੁਨੀਆ ਦੇ ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਡੇਨਿਲ ਮੇਦਵੇਦੇਵ ਨੂੰ ਸਿੱਧੇ ਸੈੱਟ 'ਚ ਹਰਾ ਕੇ ਮੈਕਸਿਕੋ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾਈ ਜਿੱਥੇ ਉਨ੍ਹਾਂ ਦਾ ਸਾਹਮਣਾ ਬਿਹਤਰੀਨ ਫ਼ਾਰਮ 'ਚ ਚਲ ਰਹੇ ਕੈਮਰਨ ਨੋਰੀ ਨਾਲ ਹੋਵੇਗਾ।
ਆਸਟ੍ਰੇਲੀਆ ਓਪਨ ਫਾਈਨਲ 'ਚ ਮੇਦਵੇਦੇਵ ਨੂੰ ਪੰਜ ਸੈੱਟ 'ਚ ਹਰਾਉਣ ਵਾਲੇ ਨਡਾਲ ਨੂੰ ਸ਼ੁੱਕਰਵਾਰ ਨੂੰ ਰੂਸ ਦੇ ਇਸ ਖਿਡਾਰੀ ਨੂੰ 6-3, 6-3 ਨਾਲ ਹਰਾਉਣ ਲਈ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ। ਪਿਛਲੇ ਮਹੀਨੇ ਆਸਟਰੇਲੀਆਈ ਓਪਨ 'ਚ 35 ਸਾਲ ਦੇ ਨਡਾਲ ਨੇ ਪਹਿਲੇ ਦੋ ਸੈੱਟ ਗੁਆਉਣ ਦੇ ਬਾਅਦ ਵਾਪਸੀ ਕਰਦੇ ਹੋਏ ਮੇਦਵੇਦੇਵ ਨੂੰ ਹਰਇਆ ਸੀ ਜੋ ਪਿਛਲੇ ਸੋਮਵਾਰ ਨੂੰ ਨਵੀਂ ਰੈਂਕਿੰਗ ਜਾਰੀ ਹੋਣ 'ਤੇ ਦੁਨੀਆ ਦੇ ਨੰਬਰ ਇਕ ਖਿਡਾਰੀ ਬਣਨਗੇ। ਨਡਾਲ ਨੇ ਮੌਜੂਦਾ ਸੈਸ਼ਨ 'ਚ ਆਪਣੇ ਸਾਰੇ 14 ਮੁਕਾਬਲੇ ਜਿੱਤੇ ਹਨ ਤੇ ਹੁਣ ਉਹ ਅਕਾਪੁਲਕੋ 'ਚ ਚੌਥਾ ਖ਼ਿਤਾਬ ਜਿੱਤਣ ਉਤਰਨਗੇ।
ਦੂਜੇ ਪਾਸੇ ਨੋਰੀ ਨੇ ਸ਼ਾਨਦਾਰ ਫ਼ਾਰਮ ਜਾਰੀ ਰਖਦੇ ਹੋਏ ਸਟੇਫਾਨੋਸ ਸਿਤਸਿਪਾਸ ਨੂੰ 6-4, 6-4 ਨਾਲ ਹਰਾ ਕੇ ਉਲਟਫੇਰ ਕੀਤਾ। ਜਨਵਰੀ 'ਚ ਆਪਣੇ ਚਾਰੋ ਮੁਕਾਬਲੇ ਗੁਆਉਣ ਦੇ ਬਾਅਦ ਨੋਰੀ ਫ਼ਰਵਰੀ 'ਚ ਸ਼ਾਨਦਾਰ ਫ਼ਾਰਮ 'ਚ ਚਲ ਰਹੇ ਹਨ। ਉਹ ਇਸ ਮਹੀਨੇ 10 ਮੈਚ ਜਿੱਤ ਚੁੱਕੇ ਹਨ ਜਦਕਿ ਇਕ ਮੈਚ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਪਿਛਲੇ ਹਫ਼ਤੇ ਡੇਲਰੇ ਬੀਚ 'ਚ ਆਪਣੀ ਕਰੀਅਰ ਦਾ ਤੀਜਾ ਏ. ਟੀ. ਪੀ. ਵੀ ਖ਼ਿਤਾਬ ਜਿੱਤਿਆ। ਛੇਵਾਂ ਦਰਜਾ ਪ੍ਰਾਪਤ ਨੋਰੀ ਨੇ ਸ਼ੁੱਕਰਵਾਰ ਨੂੰ ਸੈਮੀਫਾਈਨਲ 'ਚ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਦੇ ਹੋਏ ਦੁਨੀਆ ਦੇ ਚੌਥੇ ਨੰਬਰ ਦੇ ਖਿਡਾਰੀ ਸਿਤਸਿਪਾਸ ਨੂੰ ਹਰਾਇਆ।
IND v SL 2nd T20 : ਸ਼੍ਰੇਅਸ ਅਈਅਰ ਦਾ ਅਰਧ ਸੈਂਕੜਾ, ਭਾਰਤ ਨੇ ਸੀਰੀਜ਼ ’ਤੇ ਕੀਤਾ ਕਬਜ਼ਾ
NEXT STORY