ਦੇਹਰਾਦੂਨ– ਰਾਸ਼ਟਰੀ ਖੇਡ ਤਕਨੀਕੀ ਆਚਰਣ ਕਮੇਟੀ (ਜੀ. ਟੀ. ਸੀ. ਸੀ.) ਨੇ ‘ਪ੍ਰਤੀਯੋਗਿਤਾ ਸ਼ੁਰੂ ਹੋਣ ਤੋਂ ਪਹਿਲਾਂ ਹੀ 16 ਭਾਰ ਵਰਗਾਂ ਵਿਚੋਂ 10 ਦੇ ਨਤੀਜੇ ਤੈਅ ਕਰਨ’ ਦੇ ਦੋਸ਼ ਝੱਲ ਰਹੇ ਤਾਈਕਵਾਂਡੋ ਦੇ ਪ੍ਰਤੀਯੋਗਿਤਾ ਨਿਰਦੇਸ਼ਕ ਨੂੰ ਬਦਲ ਦਿੱਤਾ ਹੈ।
ਜੀ. ਟੀ. ਸੀ. ਸੀ. ਨੇ 3 ਮੈਂਬਰੀ ਪ੍ਰਤੀਯੋਗਿਤਾ ਨਿਵਾਰਣ ਕਮੇਟੀ (ਪੀ. .ਐੱਮ. ਸੀ. ਸੀ.) ਵੱਲੋਂ ਕੀਤੀਆਂ ਗਈਆਂ ‘ਸਖਤ ਸਿਫਾਰਿਸ਼ਾਂ’ ਤੋਂ ਬਾਅਦ ਟੀ. ਪ੍ਰਵੀਨ ਕੁਮਾਰ ਦੀ ਜਗ੍ਹਾ ਐੱਸ. ਦਿਨੇਸ਼ ਕੁਮਾਰ ਨੂੰ ਪ੍ਰਤੀਯੋਗਿਤਾ ਦੇ ਨਵੇਂ ਨਿਰਦੇਸ਼ਕ ਦੇ ਰੂਪ ਵਿਚ ਨਾਮਜ਼ਦ ਕੀਤਾ ਹੈ।
ਤਾਈਕਵਾਂਡੋ ਦੀਆਂ ਕੁੱਲ 16 ਕਿਊਰੂਗੀ ਤੇ 10 ਪੂਮਸੇ ਪ੍ਰਤੀਯੋਗਿਤਾਵਾਂ 4 ਤੋਂ 8 ਫਰਵਰੀ ਤੱਕ ਹਲਦਾਨੀ ਵਿਚ ਹੋਣਗੀਆਂ।
ਖ਼ਰਾਬ ਪ੍ਰਦਰਸ਼ਨ ਦੇ ਬਾਵਜੂਦ ਸ਼ਾਨਦਾਰ ਰਿਕਾਰਡ ਬਣਾ ਗਿਆ ਇਹ ਭਾਰਤੀ, ਇੱਕੋ ਗੇਂਦ 'ਤੇ ਕਰ ਦਿੱਤਾ ਕਮਾਲ
NEXT STORY