ਚੇਨਈ— ਸਟਾਰ ਖਿਡਾਰਨ ਜੋਸ਼ਨਾ ਚਿਨੱਪਾ ਨੇ ਸ਼ਨੀਵਾਰ ਨੂੰ ਇੱਥੇ 78ਵੀਂ ਰਾਸ਼ਟਰੀ ਸਕੁਐਸ਼ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਦੇ ਫਾਈਨਲ 'ਚ ਦਿੱਲੀ ਦੀ ਅਨਾਹਤ ਸਿੰਘ ਨੂੰ 11-8, 11-9, 11-9 ਨਾਲ ਹਰਾ ਕੇ ਆਪਣਾ 19ਵਾਂ ਰਾਸ਼ਟਰੀ ਖਿਤਾਬ ਜਿੱਤ ਲਿਆ।
ਪੁਰਸ਼ ਸਿੰਗਲਜ਼ ਵਿੱਚ ਸਿਖਰਲਾ ਦਰਜਾ ਪ੍ਰਾਪਤ ਅਭੈ ਸਿੰਘ ਨੇ ਆਪਣੇ ਪਹਿਲੇ ਕੌਮੀ ਖਿਤਾਬ ਲਈ ਵੇਲਾਵਨ ਸੇਂਥਿਲਕੁਮਾਰ ਖ਼ਿਲਾਫ਼ 11-13, 11-7, 11-6, 11-4 ਨਾਲ ਜਿੱਤ ਦਰਜ ਕੀਤੀ। ਜੋਸ਼ਨਾ ਅਤੇ 14 ਸਾਲਾ ਅਨਾਹਤ ਵਿਚਾਲੇ ਮਹਿਲਾ ਸਿੰਗਲਜ਼ ਦਾ ਫਾਈਨਲ ਕਰੀਬੀ ਹੋਣ ਦੀ ਉਮੀਦ ਸੀ ਪਰ ਚੇਨਈ ਦੀ 36 ਸਾਲਾ ਖਿਡਾਰਨ ਨੇ ਸਿੱਧੇ ਗੇਮਾਂ 'ਚ 25 ਮਿੰਟ 'ਚ ਜਿੱਤ ਦਰਜ ਕੀਤੀ। ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਪਹਿਲੀ ਗੇਮ ਹਾਰਨ ਤੋਂ ਬਾਅਦ ਅਭੈ ਸਿੰਘ ਨੇ 48 ਮਿੰਟ ਵਿੱਚ ਜਿੱਤ ਦਰਜ ਕੀਤੀ।
ਰੋਨਾਲਡੋ ਦਾ ਵਿਸ਼ਵ ਕੱਪ ਜਿੱਤਣ ਦਾ ਸੁਫ਼ਨਾ ਟੁੱਟਿਆ, ਰੋਂਦੇ ਹੋਏ ਮੈਦਾਨ ਤੋਂ ਆਏ ਬਾਹਰ (ਵੀਡੀਓ)
NEXT STORY