ਨਵੀਂ ਦਿੱਲੀ : ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਸੋਨ ਤਮਗਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰ ਸਵਿਟਜ਼ਰਲੈਂਡ ਲਗਜ਼ਰੀ ਵਾਚ ਬ੍ਰਾਂਡ ਓਮੇਗਾ ਨੇ ਆਪਣਾ ਖੇਡ ਰਾਜਦੂਤ ਬਣਾਇਆ ਹੈ। ਓਮੇਗਾ ਇਸ ਸਾਲ ਦੇ ਪੈਰਿਸ ਓਲੰਪਿਕ ਦਾ ਅਧਿਕਾਰਤ ਟਾਈਮਕੀਪਰ ਹੈ। ਸਟਾਰ ਭਾਰਤੀ ਖਿਡਾਰੀ ਨੂੰ ਸ਼ੁੱਕਰਵਾਰ ਨੂੰ ਡਾਇਮੰਡ ਲੀਗ ਦੇ ਪਹਿਲੇ ਗੇੜ ਵਿੱਚ ਮੁਕਾਬਲਾ ਕਰਨ ਤੋਂ ਪਹਿਲਾਂ ਦੋਹਾ ਵਿੱਚ ਓਮੇਗਾ ਦੇ ਸਟੋਰ ਵਿੱਚ ਬੁਲਾਇਆ ਗਿਆ ਸੀ। ਇਸ ਸਾਂਝੇਦਾਰੀ 'ਤੇ ਬੋਲਦੇ ਹੋਏ ਚੋਪੜਾ ਨੇ ਕਿਹਾ, 'ਮੈਂ ਅਜਿਹੇ ਆਈਕੋਨਿਕ ਬ੍ਰਾਂਡ ਦਾ ਹਿੱਸਾ ਬਣ ਕੇ ਬਹੁਤ ਉਤਸ਼ਾਹਿਤ ਹਾਂ ਜੋ ਓਲੰਪਿਕ ਖੇਡਾਂ 'ਚ ਸਮੇਂ ਦੀ ਸੰਭਾਲ 'ਚ ਇੰਨੀ ਵੱਡੀ ਭੂਮਿਕਾ ਨਿਭਾਉਂਦਾ ਹੈ।'
ਚੋਪੜਾ ਜੈਵਲਿਨ ਥ੍ਰੋਅ ਵਿੱਚ ਓਲੰਪਿਕ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਏਸ਼ਿਆਈ ਖਿਡਾਰੀ ਹੈ। ਇਸ ਦੇ ਨਾਲ ਹੀ ਉਹ ਵਿਸ਼ਵ ਚੈਂਪੀਅਨਸ਼ਿਪ ਵਿੱਚ ਆਪਣੇ ਈਵੈਂਟ ਵਿੱਚ ਸੋਨ ਤਗ਼ਮਾ ਜਿੱਤਣ ਵਾਲਾ ਪਹਿਲਾ ਏਸ਼ਿਆਈ ਵੀ ਹੈ। ਓਮੇਗਾ 1932 ਤੋਂ ਲਗਭਗ ਸਾਰੀਆਂ ਓਲੰਪਿਕ ਖੇਡਾਂ ਵਿੱਚ ਅਧਿਕਾਰਤ ਟਾਈਮਕੀਪਰ ਰਿਹਾ ਹੈ। ਓਮੇਗਾ ਪੈਰਿਸ 2024 ਵਿੱਚ 31ਵੀਂ ਵਾਰ ਖੇਡਾਂ ਦਾ ਅਧਿਕਾਰਤ ਟਾਈਮਕੀਪਰ ਹੋਵੇਗਾ।
ਅਭਿਸ਼ੇਕ ਨੇ ਕਮਿੰਸ ਅਤੇ ਸਹਿਯੋਗੀ ਸਟਾਫ ਨੂੰ ਦਿੱਤਾ ਕ੍ਰੈਡਿਟ, ਕਿਹਾ- ਉਨ੍ਹਾਂ ਦੀ ਸਫਲਤਾ 'ਚ ਅਹਿਮ ਭੂਮਿਕਾ ਨਿਭਾਈ
NEXT STORY