ਦੋਹਾ (ਭਾਸ਼ਾ): ਜੈਵੇਲਿਨ ਥ੍ਰੋਅ ਖੇਡ ਵਿਚ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਦੋਹਾ ਵਿਚ ਕਰਵਾਈ ਜਾ ਰਹੀ ਡਾਇਮੰਡ ਲੀਗ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਜਿੱਤ ਨਾਲ ਕੀਤੀ। ਉਹ ਇਸ ਖ਼ਿਤਾਬ ਨੂੰ ਬਰਕਰਾਰ ਰੱਖਣ ਦੇ ਇਰਾਦੇ ਨਾਲ ਮੈਦਾਨ ਵਿਚ ਉਤਰੇ ਹਨ।
ਇਹ ਖ਼ਬਰ ਵੀ ਪੜ੍ਹੋ - ਮਣੀਪੁਰ 'ਚ CRPF ਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ, ਪੁਲਸ ਦੀ ਵਰਦੀ 'ਚ ਸਨ ਹਮਲਾਵਰ; ਨਵੇਂ ਨਿਰਦੇਸ਼ ਜਾਰੀ
ਚੋਪੜਾ ਨੇ ਸਾਲ 2022 ਦੇ ਸਿਤੰਬਰ ਵਿਚ ਸਵਿਟਜ਼ਰਲੈਂਡ ਵਿਚ ਕਰਵਾਈ ਗਈ ਡਾਇਮੰਡ ਲੀਗ ਦੀ ਟਰਾਫ਼ੀ ਜਿੱਤੀ ਸੀ ਤੇ ਇਸ ਸਾਲ ਬਿਹਤਰ ਪ੍ਰਦਰਸ਼ਨ ਕਰਦਿਆਂ ਦੋਹਾ ਵਿਚ 88.67 ਮੀਟਰ ਦੂਰ ਜੈਵੇਲਿਨ ਸੁੱਟਿਆ। ਚੋਪੜਾ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ਵਿਚ 88.67 ਮੀਟਰ ਦੂਰ ਜੈਵੇਲਿਨ ਸੁੱਟਿਆ ਜੋ ਉਨ੍ਹਾਂ ਦੇ ਕਰੀਅਰ ਦਾ ਚੌਥਾ ਬਿਹਤਰੀਨ ਪ੍ਰਦਰਸ਼ਨ ਹੈ ਤੇ ਅਖ਼ੀਰਲੇ ਸਮੇਂ ਤਕ ਸੂਚੀ ਵਿਚ ਸਿਖਰ 'ਤੇ ਰਹੇ। ਉਹ ਪਹਿਲੀ ਵਾਰ ਇਸ ਮੁਕਾਬਲੇ ਵਿਚ ਸਾਲ 2018 ਵਿਚ ਸ਼ਾਮਲ ਹੋਏ ਸਨ ਤੇ ਉਸ ਵੇਲੇ ਉਹ ਚੌਥੇ ਸਥਾਨ 'ਤੇ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - ਹੁਣ ਫੇਰ ਵੱਡੇ ਪਰਦੇ 'ਤੇ ਦਿਸਣਗੇ ਸੁਸ਼ਾਂਤ ਸਿੰਘ ਰਾਜਪੂਤ, MS Dhoni ਦੀ ਫ਼ਿਲਮ ਮੁੜ ਹੋਵੇਗੀ ਰਿਲੀਜ਼
4 ਸੈਂਟੀਮੀਟਰ ਦੇ ਫ਼ਾਸਲੇ ਨਾਲ ਜਿੱਤਿਆ ਮੁਕਾਬਲਾ
ਸਿਲਵਰ ਮੈਡਲਿਸਟ ਤੇ ਚੈੱਕ ਗਣਰਾਜ ਦੇ ਖ਼ਿਲਾਫ਼ ਜੈਕਬ ਵਡਲੈੱਜ, ਚੋਪੜਾ ਦੇ ਸਭ ਤੋਂ ਨੇੜੇ ਰਹੇ ਜਿਨ੍ਹਾਂ 88.63 ਮੀਟਰ ਦੂਰ ਜੈਵੇਲਿਨ ਸੁੱਟਿਆ ਜੋ ਉਨ੍ਹਾਂ ਦੇ ਭਾਰਤੀ ਮੁਕਾਬਲੇਬਾਜ਼ ਤੋਂ ਮਹਿਜ਼ 4 ਸੈਂਟੀਮੀਟਰ ਪਿੱਛੇ ਸੀ। ਜੈਕਬ ਨੇ ਟੋਕਿਓ ਓਲੰਪਿਕ ਵਿਚ ਸਿਲਵਰ ਮੈਡਲ ਜਿੱਤਿਆ ਸੀ। ਉਨ੍ਹਾਂ ਨੇ ਪਿਛਲੇ ਸਾਲ ਡਾਇਮੰਡ ਲੀਗ ਵਿਚ 90.88 ਮੀਟਰ ਦੂਰ ਜੈਵੇਲਿਨ ਸੁੱਟ ਕੇ ਸਿਲਵਰ ਮੈਡਲ ਹਾਸਲ ਕੀਤਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
IPL 2023: ਗੁਜਰਾਤ ਟਾਈਟਨਸ ਦਾ ਧਾਕੜ ਪ੍ਰਦਰਸ਼ਨ ਜਾਰੀ, ਰਾਜਸਥਾਨ ਨੂੰ ਹਰਾ ਕੇ Play-off ਵੱਲ ਵਧਾਇਆ ਕਦਮ
NEXT STORY