ਨਵੀਂ ਦਿੱਲੀ : ਧੋਨੀ ਨੇ ਇਕ ਵਾਰ ਫਿਰ ਆਪਣੀ ਫੁਰਤੀ ਦਾ ਨਜ਼ਾਰਾ ਦਿਖਾਇਆ ਅਤੇ ਖਤਰਨਾਕ ਦਿਸ ਰਹੇ ਜੇਮਸ ਨਿਸ਼ਮ ਨੂੰ ਰਨ ਆਊਟ ਕਰ ਕੇ ਪਵੇਲੀਅਨ ਦਾ ਰਾਹ ਦਿਖਾ ਦਿੱਤਾ। ਜੇਮਸ ਨੀਸ਼ਮ ਨੇ 44 ਦੌੜਾਂ ਦਾ ਪਾਰੀ ਖੇਡੀ। ਇਸ ਤਰ੍ਹਾਂ ਕੀਵੀ ਟੀਮ ਨੂੰ ਜੇਮਸ ਨਿਸ਼ਮ ਦੇ ਰੁਪ 'ਚ 7ਵਾਂ ਝਟਕਾ ਧੋਨੀ ਹੱਥੋਂ ਮਿਲਿਆ। ਦਸ ਦਈਏ ਕਿ ਕੇਦਰਾ ਜਾਧਵ ਦੀ ਗੇਂਦ ਜੇਮਸ ਨੀਸ਼ਮ ਦੇ ਪੈਡ 'ਤੇ ਲੱਗੀ ਜਿਸ ਤੋਂ ਬਾਅਦ ਧੋਨੀ ਅਤੇ ਕੇਦਾਰ ਜਾਧਵ ਨੇ ਐਲ. ਬੀ. ਡਬਲਿਊ. ਦੀ ਅਪੀਲ ਕੀਤੀ।
ਉੱਥੇ ਹੀ ਜੇਮਸ ਨੀਸ਼ਮ ਆਪਣੀ ਕ੍ਰੀਜ਼ ਤੋਂ ਬਾਹਰ ਨਿਕਲ ਗਏ ਪਰ ਚਾਲਾਕ ਧੋਨੀ ਦੀ ਫੁਰਤੀ ਤੋਂ ਨਹੀਂ ਬਚ ਸਕੇ। ਧੋਨੀ ਨੇ ਗੇਂਦ ਨੂੰ ਝਟਕੇ ਨਾਲ ਚੁੱਕ ਕੇ ਸਟੰਪ 'ਤੇ ਮਾਰ ਦਿੱਤੀ। ਜੇਮਸ ਨੀਸ਼ਮ ਆਪਣੀ ਇਸ ਗਲਤੀ ਤੋਂ ਸ਼ਰਮਿੰਦਾ ਹੋ ਕੇ ਪਵੇਲੀਅਨ ਪਰਤ ਗਏ। ਧੋਨੀ ਨੇ ਇਕ ਵਾਰ ਫਿਰ ਦਸ ਦਿੱਤਾ ਕਿ ਕਿਉਂ ਉਸ ਨੂੰ ਕ੍ਰਿਕਟ ਦਾ ਸਭ ਤੋਂ ਸਮਝਦਾਰ ਅਤੇ ਚਾਲਾਕ ਖਿਡਾਰੀ ਮਨਿਆ ਜਾਂਦਾ ਹੈ।
ਅੰਜਲੀ, ਵਾਲੈਂਗ ਨੇ ਜਿੱਤੀ ਕੋਲਕਾਤਾ ਮੈਰਾਥਨ, ਤੇਂਦੁਲਕਰ ਨੇ ਵਧਾਇਆ ਹੌਸਲਾ
NEXT STORY