ਆਕਲੈਂਡ- ਨੀਦਰਲੈਂਡ ਦੇ ਸਾਬਕਾ ਲੈੱਗ-ਸਪਿਨਰ ਮਾਈਕਲ ਰਿਪਨ ਨੂੰ ਨਿਊਜ਼ੀਲੈਂਡ ਦੇ ਸਫ਼ੈਦ ਬਾਲ ਦੌਰੇ ਦੇ ਦੇ ਲਈ 15 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਨਿਊਜ਼ੀਲੈਂਡ ਕ੍ਰਿਕਟ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਦੌਰੇ 'ਤੇ ਨਿਊਜ਼ੀਲੈਂਡ ਕ੍ਰਿਕਟ ਟੀਮ ਆਇਰਲੈਂਡ, ਸਕਾਟਲੈਂਡ ਤੇ ਨੀਦਰਲੈਂਡ ਦੇ ਖ਼ਿਲਾਫ਼ ਖੇਡੇਗੀ।
30 ਸਾਲਾ ਰਿਪਨ 2013 'ਚ ਦੱਖਣੀ ਅਫਰੀਕਾ ਤੋਂ ਨਿਊਜ਼ੀਲੈਂਡ ਆਏ ਸਨ। ਉਹ ਨੀਦਰਲੈਂਡ ਲਈ 31 ਮੈਚ ਖੇਡ ਚੁੱਕੇ ਹਨ। ਇਸ ਸਾਲ ਦੀ ਸ਼ੁਰੂਆਤ 'ਚ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਖ਼ਿਲਾਫ਼ ਹੋਏ ਮੁਕਾਬਲੇ 'ਚ ਨੀਦਰਲੈਂਡ ਦੀ ਨੁਮਾਇੰਦਗੀ ਕੀਤੀ ਸੀ। ਆਈ. ਸੀ. ਸੀ. ਨਿਯਮਾਂ ਦੇ ਮੁਤਾਬਕ ਇਕ ਖਿਡਾਰੀ ਕਿਸੇ ਪੂਰਨ ਮੈਂਬਰ ਰਾਸ਼ਟਰ ਦੇ ਲਈ ਉਪਲੱਬਧ ਹੁੰਦੇ ਹੋਏ ਵੀ ਇਕ ਇਕ ਸਬੰਧਤ ਜਾਂ ਸਹਿਯੋਗੀ ਰਾਸ਼ਟਰ ਲਈ ਖੇਡ ਸਕਦਾ ਹੈ।
ਨਿਊਜ਼ੀਲੈਂਡ ਕ੍ਰਿਕਟ ਨੇ ਇੱਥੇ ਜਾਰੀ ਬਿਆਨ 'ਚ ਕਿਹਾ, 'ਆਈ. ਸੀ. ਸੀ. ਪਾਤਰਤਾ ਨਿਯਮ ਇਕ ਖਿਡਾਰੀ ਨੂੰ ਕਿਸੇ ਪੂਰਨ ਮੈਂਬਰ ਰਾਸ਼ਟਰ ਦੇ ਲਈ ਉਪਲੱਬਧ ਹੁੰਦੇ ਹੋਏ ਵੀ ਕਿਸੇ ਸਬੰਧਤ ਜਾਂ ਸਹਿਯੋਗੀ ਰਾਸ਼ਟਰ ਦੀ ਨੁਮਾਇੰਦਗੀ ਦੀ ਇਜਾਜ਼ਤ ਦਿੰਦੇ ਹਨ ਹਾਲਾਂਕਿ ਜੇਕਰ ਉਨ੍ਹਾਂ ਨੂੰ ਪੂਰਨ ਰਾਸ਼ਟਰ ਦੀ ਟੀਮ ਸ਼ੀਟ 'ਚ ਸ਼ਾਮਲ ਕਰ ਲਿਆ ਜਾਂਦਾ ਹੈ, ਤਾਂ ਉਹ ਸਹਿਯੋਗੀ ਰਾਸ਼ਟਰ ਲਈ ਅਗਲੇ ਤਿੰਨ ਸਾਲ ਤਕ ਨਹੀਂ ਖੇਡ ਸਕਦੇ।'
ਰਿਪਨ ਤੋਂ ਇਲਾਵਾ ਅਨਕੈਪਡ ਵਿਕਟਕੀਪਰ ਡੇਨ ਕਲੀਵਰ ਨੂੰ ਪਹਿਲੀ ਵਾਰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇਸ ਦੌਰੇ 'ਤੇ ਨਿਊਜ਼ੀਲੈਂਡ ਆਇਰਲੈਂਡ ਦੇ ਖ਼ਿਲਾਫ਼ ਤਿੰਨ ਵਨ-ਡੇ ਤੇ ਤਿੰਨ ਟੀ20 ਮੁਕਾਬਲੇ ਖੇਡੇਗੀ। ਇਸ ਤੋਂ ਬਾਅਦ ਕੀਵੀ ਟੀਮ ਐਡੀਨਬਰਗ 'ਚ ਦੋ ਟੀ20 ਤੇ ਇਕ ਵਨ-ਡੇ ਮੁਕਾਬਲੇ 'ਚ ਸਕਾਟਲੈਂਡ ਦਾ ਸਾਹਮਣਾ ਕਰੇਗੀ ਤੇ ਅੰਤ 'ਚ ਡਚ ਟੀਮ ਦੇ ਖ਼ਿਲਾਫ਼ ਦੋ ਟੀ20 ਖੇਡੇਗੀ।
ਟੋਕੀਓ ਓਲੰਪਿਕ ਅਜੇ ਤਕ ਦਾ ਸਭ ਤੋਂ ਖ਼ਰਚੀਲਾ ਓਲੰਪਿਕ
NEXT STORY