ਟੋਕੀਓ- ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਕ ਸਾਲ ਦੀ ਦੇਰੀ ਨਾਲ ਹੋਇਆ ਟੋਕੀਓ ਓਲੰਪਿਕ ਅਜੇ ਤਕ ਦਾ ਸਭ ਤੋਂ ਮਹਿੰਗਾ ਓਲੰਪਿਕ ਸਾਬਤ ਹੋਇਆ ਹੈ ਜਿਸ 'ਚ 2013 'ਚ ਮੇਜ਼ਬਾਨੀ ਦੇ ਮਿਲਣ ਦੇ ਸਮੇਂ ਲਾਏ ਗਏ ਅੰਦਾਜ਼ੇ ਤੋਂ ਲਗਭਗ ਦੁਗਣਾ ਖ਼ਰਚ ਹੋਇਆ ਹੈ। ਟੋਕੀਓ ਓਲੰਪਿਕ ਖੇਡਾਂ ਦੇ ਆਯੋਜਨ 'ਚ ਲਗਭਗ 1.42 ਟ੍ਰਿਲੀਅਨ ਯੇਨ (ਲਗਭਗ 8.19 ਖਰਬ ਰੁਪਏ) ਖ਼ਰਚ ਹੋਏ। ਟੋਕੀਓ ਓਲੰਪਿਕ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਦੀ ਬੈਠਕ ਕੀਤੀ ਜਿਸ 'ਚ ਇਨ੍ਹਾਂ ਖੇਡਾਂ ਨਾਲ ਜੁੜੇ ਖ਼ਰਚ ਦੇ ਆਖ਼ਰੀ ਵੇਰਵੇ ਨੂੰ ਰਖਿਆ ਗਿਆ।
ਇਸ ਆਯੋਜਨ ਕਮੇਟੀ ਨੂੰ ਇਸ ਮਹੀਨੇ ਦੇ ਅੰਤ 'ਚ ਖ਼ਤਮ ਕਰ ਦਿੱਤਾ ਜਾਵੇਗਾ। ਡਾਲਰ ਤੇ ਜਾਪਾਨ ਦੀ ਮੁਦਰਾ ਯੇਨ ਦੇ ਦਰਮਿਆਨ ਵਟਾਂਦਰਾ ਦਰ 'ਚ ਹਾਲੀਆ ਉਤਰਾਅ-ਚੜ੍ਹਾਅ ਕਾਰਨ ਹਾਲਾਂਕਿ ਲਾਗਤ ਦੀ ਗਿਣਤੀ ਕਰਨਾ ਚੁਣੌਤੀਪੂਰਨ ਹੈ। ਪਿਛਲੇ ਸਾਲ ਜਦੋਂ ਖੇਡਾਂ ਦਾ ਆਯੋਜਨ ਸ਼ੁਰੂ ਹੋਇਆ ਸੀ ਉਦੋਂ ਇਕ ਡਾਲਰ ਲਗਭਗ 110 ਯੇਨ ਦੇ ਬਰਾਬਰ ਸੀ ਜਦਕਿ ਸੋਮਵਾਰ ਨੂੰ ਇਹ 135 ਯੇਨ ਦੇ ਕਰੀਬ ਰਿਹਾ। ਇਹ ਯੇਨ ਦੇ ਮੁਕਾਬਲੇ ਡਾਲਰ ਦਾ ਲਗਭਗ 25 ਸਾਲਾਂ 'ਚ ਸਰਵਉੱਚ ਪੱਧਰ ਹੈ।
ਜਦੋਂ ਇਹ ਖੇਡਾਂ ਸਮਾਪਤ ਹੋਈਆਂ ਉਦੋਂ ਆਯੋਜਕਾਂ ਨੇ ਇਸ 'ਚ 15.4 ਬਿਲੀਅਨ ਡਾਲਰ (ਲਗਭਗ 12 ਖਰਬ ਰੁਪਏ) ਦੇ ਖ਼ਰਚ ਹੋਣ ਦਾ ਅੰਦਾਜ਼ਾ ਲਾਇਆ ਸੀ। ਇਸ ਦੇ ਚਾਰ ਮਹੀਨੇ ਬਾਅਦ ਆਯੋਜਕਾਂ ਨੇ ਕਿਹਾ ਕਿ ਇਸ ਦੀ ਕੁਲ ਲਾਗਤ 13.6 ਬਿਲੀਅਨ ਡਾਲਰ (ਲਗਭਗ 10.61 ਖਰਬ ਰੁਪਏ) ਹੈ। ਉਨ੍ਹਾਂ ਕਿਹਾ ਕਿ ਪ੍ਰਸ਼ੰਸਕਾਂ ਦੇ ਸਟੇਡੀਅਮ 'ਚ ਨਹੀਂ ਹੋਣ ਨਾਲ ਇਸ 'ਚ ਵੱਡੀ ਬਚਤ ਹੋਈ। ਸੁਰੱਖਿਆ ਲਾਗਤ, ਸਥਲ ਦੇ ਰੱਖ-ਰੱਖਾਅ ਆਦਿ 'ਤੇ ਖ਼ਰਚਾ ਘੱਟ ਹੋਇਆ। ਇਸ ਨਾਲ ਹਾਲਾਂਕਿ ਆਯੋਜਕਾਂ ਨੂੰ ਟਿਕਟ ਵਿਕਰੀ ਨਾਲ ਹੋਣ ਵਾਲੀ ਆਮਦਨ ਦਾ ਨੁਕਸਾਨ ਹੋਇਆ।
Yoga Day 2022 : ਇਨ੍ਹਾਂ ਖਿਡਾਰੀਆਂ ਨੇ ਫਿੱਟਨੈੱਸ ਬਰਕਰਾਰ ਰੱਖਣ ਲਈ ਯੋਗਾ ਨੂੰ ਕੀਤਾ ਰੁਟੀਨ ’ਚ ਸ਼ਾਮਲ
NEXT STORY