ਡੂਨੇਡਿਨ – ਮਾਰਟਿਨ ਗੁਪਟਿਲ ਦੀਆਂ 50 ਗੇਂਦਾਂ ’ਤੇ 97 ਦੌੜਾਂ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਆਸਟਰੇਲੀਆ ਨੂੰ 4 ਦੌੜਾਂ ਨਾਲ ਹਰਾ ਦਿੱਤਾ। ਗੁਪਟਿਲ ਦੀ ਪਾਰੀ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਲਈ ਭੇਜੇ ਜਾਣ ’ਤੇ 7 ਵਿਕਟਾਂ ’ਤੇ 219 ਦੌੜਾਂ ਬਣਾਈਆਂ।
ਆਸਟਰੇਲੀਆ ਨੇ 13 ਓਵਰਾਂ ਵਿਚ 6 ਵਿਕਟਾਂ ਤਾਂ 133 ਦੌੜਾਂ ’ਤੇ ਹੀ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਮਾਰਕਸ ਸਟੋਇੰਸ ਨੇ 37 ਗੇਂਦਾਂ ’ਤੇ 78 ਦੌੜਾਂ ਬਣਾਈਆਂ ਤੇ ਡੇਨੀਅਲ ਸੈਮਸ ਦੇ ਨਾਲ 6.1 ਓਵਰਾਂ ਵਿਚ 92 ਦੌੜਾਂ ਦੀ ਸਾਂਝੇਦਾਰੀ ਕੀਤੀ। ਸੈਮਸ ਨੇ 15 ਗੇਂਦਾਂ ਵਿਚ 41 ਦੌੜਾਂ ਬਣਾਈਆਂ।
ਇਹ ਖ਼ਬਰ ਪੜ੍ਹੋ- IND v ENG 3rd Test : ਭਾਰਤ ਨੇ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾਇਆ
ਆਸਟਰੇਲੀਆ ਨੂੰ ਆਖਰੀ ਓਵਰਾਂ ਵਿਚ 15 ਦੌੜਾਂ ਦੀ ਲੋੜ ਸੀ ਤੇ ਉਸ ਦੀਆਂ 4 ਵਿਕਟਾਂ ਬਾਕੀ ਸਨ। ਅਗਲੀਆਂ ਦੋ ਗੇਂਦਾਂ ’ਤੇ ਸਟੋਇੰਸ ਦੌੜ ਨਹੀਂ ਬਣਾ ਸਕਿਆ ਪਰ ਚੌਥੀ ਗੇਂਦ ’ਤੇ ਛੱਕਾ ਲਾ ਦਿੱਤਾ । ਆਸਟਰੇਲੀਆ ਨੂੰ ਆਖਰੀ ਦੋ ਗੇਂਦਾਂ ’ਤੇ 9 ਦੌੜਾਂ ਚਾਹੀਦੀਆਂ ਸਨ। ਸਟੋਇੰਸ ਨੇ ਉੱਚੀ ਸ਼ਾਟ ਖੇਡਣ ਦੀ ਕੋਸ਼ਿਸ਼ ਵਿਚ ਟਿਮ ਸਾਊਥੀ ਨੂੰ ਕੈਚ ਦੇ ਦਿੱਤਾ।
ਇਸ ਜਿੱਤ ਨਾਲ ਨਿਊਜ਼ੀਲੈਂਡ ਨੇ 5 ਮੈਚਾਂ ਦੀ ਲੜੀ ਵਿਚ 2-0 ਨਾਲ ਬੜ੍ਹਤ ਬਣਾ ਲਈ। ਇਸ ਤੋਂ ਪਹਿਲਾਂ ਗੁਪਟਿਲ ਨੇ ਆਪਣੀ ਪਾਰੀ ਵਿਚ 8 ਛੱਕੇ ਲਾਏ ਤੇ ਟੀ-20 ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਵੱਧ ਛੱਕਿਆਂ ਦਾ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ (127) ਦਾ ਰਿਕਾਰਡ ਤੋੜਿਆ। ਹੁਣ ਗੁਪਟਿਲ ਦੇ ਨਾਂ 132 ਛੱਕੇ ਹਨ। ਕੇਨ ਵਿਲੀਅਮਸਨ ਨੇ 53 ਦੌੜਾਂ ਦੀ ਪਾਰੀ ਵਿਚ ਤਿੰਨ ਛੱਕੇ ਲਾਏ ਤੇ ਗੁਪਟਿਲ ਦੇ ਨਾਲ ਦੂਜੀ ਵਿਕਟ ਲਈ 131 ਦੌੜਾਂ ਜੋੜੀਆਂ। ਨੀਸ਼ਮ 45 ਦੌੜਾਂ ਬਣਾ ਕੇ ਅਜੇਤੂ ਰਿਹਾ, ਜਿਸ ਨੇ ਪਾਰੀ ਦੀ ਆਖਰੀ ਗੇਂਦ ’ਤੇ ਵੀ ਛੱਕਾ ਲਾਇਆ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਧੀ ਵਾਮਿਕਾ ਨਾਲ ਮੈਚ ਦੇਖਣ ਅਹਿਮਦਾਬਾਦ ਪੁੱਜੀ ਅਨੁਸ਼ਕਾ ਸ਼ਰਮਾ, ਝਲਕ ਦੇਖਣ ਨੂੰ ਬੇਕਰਾਰ ਪ੍ਰਸ਼ੰਸਕ
NEXT STORY