ਮਾਊਂਟ ਮੋਂਗਾਨੂਈ- ਵਿਲ ਯੰਗ ਦੇ ਸੈਂਕੜੇ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਮੰਗਲਵਾਰ ਨੂੰ ਇੱਥੇ ਪਹਿਲੇ ਵਨ ਡੇ ਮੈਚ ਵਿਚ ਨੀਦਰਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਯੰਗ ਨੇ ਅਜੇਤੂ 103 ਦੌੜਾਂ ਬਣਾਈਆਂ ਅਤੇ ਹੇਨਰੀ ਨਿਕੋਲਸ (57) ਦੇ ਨਾਲ ਦੂਜੇ ਵਿਕਟ ਦੇ ਲਈ 162 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਨਿਊਜ਼ੀਲੈਂਡ ਨੇ 38.3 ਓਵਰਾਂ ਵਿਚ 3 ਵਿਕਟਾਂ 'ਤੇ 204 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ।

ਇਸ ਤੋਂ ਪਹਿਲਾਂ ਆਪਣਾ ਪਹਿਲਾ ਵਨ ਡੇ ਖੇਡ ਰਹੇ ਤੇਜ਼ ਗੇਂਦਬਾਜ਼ ਬਲੇਅਰ ਟਿਕਨਰ ਨੇ 50 ਦੌੜਾਂ 'ਤੇ 4 ਅਤੇ ਕਾਈਲ ਜੇਮੀਸਨ ਨੇ 45 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਨੀਦਰਲੈਂਡ 49.4 ਓਵਰਾਂ ਵਿਚ 202 ਦੌੜਾਂ 'ਤੇ ਆਊਟ ਹੋ ਗਿਆ। ਨਿਊਜ਼ੀਲੈਂਡ ਦਾ ਸਕੋਰ ਇਕ ਸਮੇਂ 5 ਵਿਕਟਾਂ 'ਤੇ 45 ਦੌੜਾਂ ਸੀ, ਜਿਸ ਤੋਂ ਬਾਅਦ ਮਾਈਕਲ ਰਿਪਨ ਅਤੇ ਕਪਤਾਨ ਪੀਟਰ ਸੀਲਾਰ ਨੇ 6 ਵਿਕਟ ਦੇ ਲਈ 80 ਦੌੜਾਂ ਦੀ ਸਾਂਝੇਦਾਰੀ ਕੀਤੀ। ਰਿਪਨ ਨੇ 67 ਅਤੇ ਸੀਲਾਰ ਨੇ 43 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਵਿਚ ਜੰਮੇ ਰਿਪਰ ਨੇ 8 ਓਵਰਾਂ 'ਚ 2 ਵਿਕਟਾਂ ਹਾਸਲ ਕੀਤੀਆਂ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਨਾਓਮੀ ਓਸਾਕਾ ਮਿਆਮੀ ਓਪਨ ਦੇ ਕੁਆਰਟਰ ਫਾਈਨਲ 'ਚ ਪੁੱਜੀ
NEXT STORY