ਦੁਬਈ- ਨਿਊਜ਼ੀਲੈਂਡ ਤੇ ਆਸਟਰੇਲੀਆ ਦਰਮਿਆਨ ਆਈ. ਸੀ. ਸੀ. ਟੀ-20 ਵਰਲਡ ਕੱਪ 2021 ਦਾ ਫਾਈਨਲ ਮੈਚ ਦੁਬਈ ਦੇ ਕੌਮਾਂਤਰੀ ਕ੍ਰਿਕਟ ਸਟੇਡੀਅਮ 'ਚ ਅੱਜ ਸ਼ਾਮ 7.30 ਵਜੇ ਖੇਡਿਆ ਜਾ ਰਿਹਾ ਹੈ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਦੋਵੇਂ ਟੀਮਾਂ ਇਕ ਵਾਰ ਵੀ ਟੀ-20 ਵਰਲਡ ਕੱਪ ਦਾ ਖ਼ਿਤਾਬ ਨਹੀਂ ਜਿੱਤ ਸਕੀਆਂ ਹਨ। ਸਾਲ 2010 'ਚ ਆਸਟਰੇਲੀਆ ਫ਼ਾਈਨਲ 'ਚ ਪਹੁੰਚਿਆ ਤਾਂ ਸੀ ਪਰ ਇੰਗਲੈਂਡ ਦੇ ਹੱਥੋਂ ਹਾਰ ਗਿਆ ਸੀ।
ਨਿਊਜ਼ੀਲੈਂਡ ਟੀਮ ਵਲੋਂ ਮੈਦਾਨ 'ਤੇ ਕੇਨ ਵਿਲੀਅਮਸਨ (19 ਗੇਂਦਾਂ 'ਚ 2 ਚੌਕਿਆਂ ਦੀ ਮਦਦ ਨਾਲ 18 ਦੌੜਾਂ) ਤੇ ਮਾਰਟਿਨ ਗੁਪਟਿਲ (33 ਗੇਂਦਾਂ 'ਤੇ 3 ਚੌਕਿਆਂ ਦੀ ਮਦਦ ਨਾਲ 27 ਦੌੜਾਂ) ਬੱਲੇਬਾਜ਼ੀ ਕਰ ਰਹੇ ਹਨ ਤੇ ਪਹਿਲਾ ਝਟਕਾ ਡੇਰਿਲ ਮੇਸ਼ਿਲ ਦੇ ਰੂਪ 'ਚ ਲੱਗਾ ਜਿਸ ਨੇ 11 ਦੌੜਾਂ ਬਣਾਈਆਂ। 10 ਓਵਰਾਂ ਦੀ ਖੇਡ ਖਤਮ ਹੋਣ ਤੱਕ ਨਿਊਜ਼ੀਲੈਂਡ ਨੇ 1 ਵਿਕਟ ਦੇ ਨੁਕਸਾਨ 'ਤੇ 57 ਦੌੜਾਂ ਬਣਾ ਲਈਆਂ ਸਨ।
ਇਹ ਵੀ ਪੜ੍ਹੋ : ਪਾਕਿਸਤਾਨ ਦੀ ਹਾਰ ਤੋਂ ਬਾਅਦ ਬਾਬਰ ਦੀ ਕਪਤਾਨੀ ’ਤੇ ਸ਼ੋਏਬ ਅਖਤਰ ਨੇ ਚੁੱਕੇ ਸਵਾਲ
ਪਿੱਚ ਰਿਪੋਰਟ
ਫ਼ਾਈਨਲ 'ਚ ਤ੍ਰੇਲ ਅਹਿਮ ਭੂਮਿਕਾ ਨਿਭਾਵੇਗੀ। ਕਪਤਾਨ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੇਗਾ।
ਇਹ ਵੀ ਪੜ੍ਹੋ : ਰਾਸ਼ਟਰੀ ਐਵਾਰਡ : ਮਨਪ੍ਰੀਤ, ਨੀਰਜ, ਮਿਤਾਲੀ ਖੇਲ ਰਤਨ ਨਾਲ ਤੇ ਸ਼ਿਖਰ ਧਵਨ ਅਰਜੁਨ ਐਵਾਰਡ ਨਾਲ ਸਨਮਾਨਿਤ
ਟੀਮਾਂ ਇਸ ਤਰ੍ਹਾਂ ਹਨ-ਟੀਮਾਂ:
ਨਿਊਜ਼ੀਲੈਂਡ : ਮਾਰਟਿਨ ਗੁਪਟਿਲ, ਡੇਰਿਲ ਮਿਸ਼ੇਲ, ਕੇਨ ਵਿਲੀਅਮਸਨ (ਕਪਤਾਨ), ਟਿਮ ਸੇਫਰਟ (ਵਿਕਟਕੀਪਰ), ਗਲੇਨ ਫਿਲਿਪਸ, ਜੇਮਸ ਨੀਸ਼ਮ, ਮਿਸ਼ੇਲ ਸੈਂਟਨਰ, ਐਡਮ ਮਿਲਨੇ, ਟਿਮ ਸਾਊਦੀ, ਈਸ਼ ਸੋਢੀ, ਟ੍ਰੇਂਟ ਬੋਲਟ
ਆਸਟ੍ਰੇਲੀਆ : ਡੇਵਿਡ ਵਾਰਨਰ, ਆਰੋਨ ਫਿੰਚ (ਕਪਤਾਨ), ਮਿਸ਼ੇਲ ਮਾਰਸ਼, ਸਟੀਵਨ ਸਮਿਥ, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਮੈਥਿਊ ਵੇਡ (ਵਿਕਟਕੀਪਰ), ਪੈਟ ਕਮਿੰਸ, ਮਿਸ਼ੇਲ ਸਟਾਰਕ, ਐਡਮ ਜ਼ਾਂਪਾ, ਜੋਸ਼ ਹੇਜ਼ਲਵੁੱਡ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਵਿਰਾਟ ਕੋਹਲੀ 'ਤੇ ਬੋਲੇ ਸ਼ਾਹਿਦ ਅਫ਼ਰੀਦੀ- ਉਨ੍ਹਾਂ ਨੂੰ ਸਾਰੇ ਫਾਰਮੈਟ ਤੋਂ ਕਪਤਾਨੀ ਛੱਡ ਦੇਣੀ ਚਾਹੀਦੀ ਹੈ
NEXT STORY