helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, JUL 07, 2025
Google-Apple ਯੂਜ਼ਰਸ ਸਾਵਧਾਨ! ਤੁਰੰਤ ਬਦਲੋ ਆਪਣਾ...
ਪਰਿਵਾਰ ਦੇ 5 ਜੀਆਂ ਦਾ ਬੇਰਿਹਮੀ ਨਾਲ ਕਤਲ, ਫਿਰ...
ਭਾਜਪਾ ਵੱਲੋਂ ਅਸ਼ਵਨੀ ਕੁਮਾਰ ਸ਼ਰਮਾ ਨੂੰ ਮਿਲੀ ਵੱਡੀ...
ਦਾਜ ਦੀ ਬਲੀ ਚੜ੍ਹੀ ਇੱਕ ਹੋਰ ਵਿਆਹੁਤਾ, 5 ਮਹੀਨੇ...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦਾ ਦੂਜਾ ਮੁਕਾਬਲਾ 8 ਫਰਵਰੀ (ਸ਼ਨੀਵਾਰ) ਨੂੰ ਆਕਲੈਂਡ ਦੇ ਈਡਨ ਪਾਰਕ 'ਚ ਖੇਡਿਆ ਜਾਵੇਗਾ। ਪਹਿਲੇ ਮੈਚ 'ਚ ਨਿਊਜ਼ੀਲੈਂਡ ਕੋਲੋਂ 4 ਵਿਕਟਾਂ ਨਾਲ ਹਾਰ ਕੇ ਭਾਰਤ ਇਸ ਸੀਰੀਜ 'ਚ 0-1 ਨਾਲ ਪਿੱਛੇ ਹੈ। ਇਸ ਲਈ ਪਹਿਲੇ ਮੈਚ 'ਚ ਹੋਈਆਂ ਗਲਤੀਆਂ ਤੋਂ ਸਬਕ ਲੈਂਦੇ ਹੋਏ ਕਪਤਾਨ ਵਿਰਾਟ ਕੋਹਲੀ ਦੀ ਨਜ਼ਰ ਦੂਜਾ ਵਨ ਡੇ ਜਿੱਤ ਕੇ ਸੀਰੀਜ਼ 'ਚ ਬਰਾਬਰੀ 'ਤੇ ਆਉਣ 'ਤੇ ਹੋਵੇਗੀ। ਉਥੇ ਹੀ ਦੂਜੇ ਪਾਸੇ ਇਸ ਮੈਚ 'ਚ ਵੀ ਜਿੱਤ ਦੀ ਲੈਅ ਬਰਕਰਾਰ ਰੱਖਦੇ ਹੋਏ ਨਿਊਜ਼ੀਲੈਂਡ ਟੀਮ ਸੀਰੀਜ਼ ਆਪਣੇ ਨਾਂ ਕਰਨ ਕੋਸ਼ਿਸ਼ ਕਰੇਗੀ। ਇਸ ਦੇ ਨਾਲ ਹੀ ਆਕਲੈਂਡ ਦੇ ਮੈਦਾਨ 'ਚ ਹੋਣ ਵਾਲੇ ਇਸ ਮੁਕਾਬਲੇ ਦੌਰਾਨ ਕਈ ਵੱਡੇ ਰਿਕਾਰਡ ਵੀ ਬਣ ਸਕਦੇ ਹਨ। ਮੈਚ ਬਣ ਸੱਕਦੇ ਹਨ ਇਹ ਵੱਡੇ ਰਿਕਾਰਡਜ਼ -ਨਿਊਜ਼ੀਲੈਂਡ ਖਿਲਾਫ ਦੂਜੇ ਵਨ-ਡੇ 'ਚ ਕੋਹਲੀ ਦੇ ਕੋਲ ਆਸਟਰੇਲਆਈ ਕ੍ਰਿਕਟਰ ਰਿਕੀ ਪੋਂਟਿੰਗ ਦੇ ਇਕ ਵੱਡੇ ਰਿਕਾਰਡ ਨੂੰ ਤੋੜਨ ਦਾ ਮੌਕਾ ਹੈ। ਅੰਤਰਰਾਸ਼ਟਰੀ ਕ੍ਰਿਕਟ 'ਚ ਬਤੌਰ ਕਪਤਾਨ ਰਿਕੀ ਪੋਂਟਿੰਗ ਅਤੇ ਵਿਰਾਟ ਕੋਹਲੀ ਨੇ ਸਭ ਤੋਂ ਜ਼ਿਆਦਾ 41-41 ਸੈਂਕੜਾ ਲਗਾਏ ਹਨ। ਅਜਿਹੇ 'ਚ ਦੂਜੇ ਵਨ-ਡੇ 'ਚ ਕੋਹਲੀ ਸੈਂਕੜਾ ਲਗਾਉਂਦਾ ਹੈ ਤਾਂ ਉਹ ਇਸ ਰਿਕਾਰਡ ਨੂੰ ਪੂਰੀ ਤਰ੍ਹਾਂ ਨਾਲ ਆਪਣੇ ਨਾਂ ਕਰ ਸਕਦਾ ਹੈ। ਕੋਹਲੀ ਦੇ ਨਾਂ ਬਤੌਰ ਕਪਤਾਨ ਵਨ-ਡੇ ਕ੍ਰਿਕਟ 'ਚ 21 ਅਤੇ ਟੈਸਟ 'ਚ 20 ਸੈਂਕੜੇ ਹਨ। - ਵਨਡੇ ਕ੍ਰਿਕਟ 'ਚ ਬਤੌਰ ਕਪਤਾਨ ਵਿਰਾਟ ਕੋਹਲੀ ਦੇ ਨਾਂ 87 ਮੈਚਾਂ 'ਚ 5,123 ਦੌੜਾਂ ਹਨ। ਨਿਊਜ਼ੀਲੈਂਡ ਖਿਲਾਫ ਦੂਜੇ ਵਨ-ਡੇ 'ਚ 121 ਦੌੜਾਂ ਬਣਾ ਕੇ ਕੋਹਲੀ ਵਨਡੇ 'ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਵਰਲਡ ਦਾ 5ਵਾਂ ਅਤੇ ਭਾਰਤ ਦਾ ਦੂਜਾ ਖਿਡਾਰੀ ਬਣ ਸਕਦਾ ਹੈ। ਭਾਰਤ ਲਈ ਵਨ-ਡੇ 'ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਦੌੜਾਂ ਐੱਮ. ਐੱਸ ਧੋਨੀ (6,641) ਨੇ ਬਣਾਈਆਂ ਹਨ। ਇਸ ਲਿਸਟ 'ਚ ਅਜੇ ਦੂਜੇ ਨੰਬਰ 'ਤੇ ਮੁਹੰਮਦ ਅਜ਼ਹਰੂੱਦੀਨ (5,243) ਹਨ। - ਦੂਜੇ ਵਨ ਡੇ 'ਚ ਅਰਧ ਸੈਂਕੜਾ ਲੱਗਾ ਕੇ ਕੋਹਲੀ ਨਿਊਜ਼ੀਲੈਂਡ ਖਿਲਾਫ ਵਨ-ਡੇ 'ਚ ਸਹਿਵਾਗ ਦੇ ਨਾਲ-ਨਾਲ ਸਾਂਝੇ ਤੌਰ'ਤੇ ਭਾਰਤ ਦੇ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਵਾਲਾ ਬੱਲੇਬਾਜ਼ ਬਣ ਸਕਦਾ ਹੈ। - ਦੂਜੇ ਵਨ ਡੇ 'ਚ ਟਾਮ ਲਾਥਮ (662) 38 ਦੌੜਾਂ ਬਣਾ ਕੇ ਭਾਰਤ ਖਿਲਾਫ 700 ਵਨ-ਡੇ ਦੌੜਾਂ ਬਣਾਉਣ ਵਾਲਾ 7ਵਾਂ ਕੀਵੀ ਬੱਲੇਬਾਜ਼ ਬਣ ਸਕਦਾ ਹੈ। - ਕੀਵੀ ਬੱਲੇਬਾਜ਼ ਮਾਰਟਿਨ ਗੁਪਟਿਲ (780) ਦੂਜੇ ਵਨ-ਡੇ 'ਚ 59 ਦੌੜਾਂ ਬਣਾ ਕੇ ਭਾਰਤ ਖਿਲਾਫ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਨਿਊਜ਼ੀਲੈਂਡ ਦਾ 5ਵਾਂ ਬੱਲੇਬਾਜ਼ ਬਣ ਸਕਦਾ ਹੈ। - ਨਿਊਜ਼ੀਲੈਂਡ ਦੇ ਆਲਰਾਊਂਡਰ ਜੇਮਸ ਨੀਸ਼ਮ ਦੂਜੇ ਵਨ ਡੇ 'ਚ ਕਰੀਅਰ ਦੌੜਾਂ ਦੇ ਮਾਮਲੇ 'ਚ ਜੇਮਸ ਫਰੈਂਕਲਿਨ (1,270) ਅਤੇ ਕੌਲਿਨ ਮੁਨਰੋ (1,271) ਨੂੰ ਪਿੱਛੇ ਛੱਡ ਸਕਦਾ ਹੈ। ਨੀਸ਼ਮ ਦੇ ਨਾਂ ਫਿਲਹਾਲ ਵਨ-ਡੇ ਕ੍ਰਿਕਟ ਦੀ 51 ਪਾਰੀਆਂ 'ਚ 1,256 ਦੌੜਾਂ ਹਨ।-ਰਾਸ ਟੇਲਰ (8,485) ਵਨ-ਡੇ ਕਰੀਅਰ ਦੌੜਾਂ ਦੇ ਮਾਮਲੇ 'ਚ ਆਸਟਰੇਲੀਆ ਦੇ ਮਾਰਕ ਵਾ (8,500) ਅਤੇ ਸ਼੍ਰੀਲੰਕਾ ਦੇ ਮਾਰਵਨ ਅਟਾਪੱਟੂ (8,529) ਨੂੰ ਪਿੱਛੇ ਛੱਡ ਸਕਦੇ ਹਨ। -ਭਾਰਤ ਖਿਲਾਫ ਦੂਜੇ ਵਨ ਡੇ 'ਚ ਜੇਕਰ ਕੀਵੀ ਗੇਂਦਬਾਜ਼ ਮਿਚੇਲ ਸੈਂਟਨਰ ਇਕ ਵਿਕਟ ਹਾਸਲ ਕਰ ਲੈਂਦਾ ਹੈ ਤਾਂ ਉਹ ਆਪਣੀਆਂ 70 ਵਨਡੇ ਵਿਕਟਾਂ ਪੂਰੀਅ ਕਰ ਲਵੇਗਾ।
ਮਹਿਲਾ ਟੀ-20 ਵਰਲਡ ਕੱਪ ਨਾਲ ਖੇਡ ਹੋਰ ਲੋਕਪ੍ਰਿਯ ਹੋਵੇਗਾ : ਹਰਮਨਪ੍ਰੀਤ ਕੌਰ
Stories You May Like
ਅਮਰੀਕਾ 'ਚ ਮੁੜ ਗੋਲੀਬਾਰੀ, ਤਿੰਨ ਲੋਕਾਂ ਦੀ ਮੌਤ, 10 ਜ਼ਖਮੀ
ਸਾਵਧਾਨ! ਦਰਵਾਜ਼ਾ ਖੜ੍ਹਕਾ ਸ਼ਰੇਆਮ ਘਰ ਵੜੇ ਲੁਟੇਰੇ, ਇਕੱਲਾ ਜਵਾਕ ਵੇਖ ਮੱਥੇ 'ਤੇ...
ਸਾਊਦੀ ਅਰਬ 'ਚ ਮੌਤ ਦੀ ਸਜ਼ਾ 'ਚ ਰਿਕਾਰਡ ਵਾਧਾ, ਅੰਕੜੇ ਆਏ ਸਾਹਮਣੇ
ਪੰਜਾਬ ਦੇ ਇਸ ਜ਼ਿਲ੍ਹੇ 'ਚ ਮੰਡਰਾ ਰਿਹੈ ਵੱਡਾ ਖ਼ਤਰਾ! ਕਦੇ ਵੀ ਹੋ ਸਕਦੀ ਹੈ ਭਾਰੀ...
ਪੰਜਾਬ ਲਈ ਖ਼ਤਰੇ ਦੀ ਘੰਟੀ! ਉੱਡੀ ਕਿਸਾਨਾਂ ਦੀ ਨੀਂਦ, ਅਚਾਨਕ ਆ ਖੜ੍ਹੀ ਹੋਈ ਵੱਡੀ...
ਪੰਜਾਬ 'ਚ 7 ਤੋਂ 11 ਜੁਲਾਈ ਤੱਕ ਵੱਡੀ ਚਿਤਾਵਨੀ, ਮੀਂਹ ਨਾਲ...
ਪੰਜਾਬ 'ਚ ਹੜ੍ਹ ਦਾ ਖਤਰਾ: ਖੋਲ੍ਹ 'ਤੇ ਫਲੱਡ ਗੇਟ
ਔਰਤ ਨੇ ਸਾਬਕਾ ਪਤੀ ਦੇ ਤਿੰਨ ਰਿਸ਼ਤੇਦਾਰਾਂ ਨੂੰ ਖੁਆ 'ਤਾ ਜ਼ਹਿਰੀਲਾ ਖਾਣਾ, ਹੁਣ...
ਬ੍ਰਾਜ਼ੀਲ 'ਚ ਰਿਸ਼ਵਤਖੋਰੀ ਦਾ ਅਨੋਖਾ ਜੁਗਾੜ, ਕਿੱਸ ਕਰਨ ਦੇ ਵੀ 3 ਤਰੀਕੇ
ਪੰਜਾਬ 'ਚ ਵੱਡਾ ਹਾਦਸਾ, ਬੱਸ ਤੇ ਕਾਰ ਵਿਚਾਲੇ ਭਿਆਨਕ ਟੱਕਰ, 10 ਲੋਕਾਂ ਦੀ ਮੌਤ
ਕਦੇ ਡਿਪਰੈਸ਼ਨ ਦਾ ਰਿਹਾ ਸ਼ਿਕਾਰ, ਅੱਜ ਹੈ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਸ਼ਖਸ
ਅਲਬਰਟਾ 'ਚ ਅਗਲੇ ਮਹੀਨੇ ਜਿਮਨੀ ਚੋਣ, ਪੋਇਲੀਵਰੇ ਅਜਮਾ ਸਕਦੇ ਨੇ ਕਿਸਮਤ
Trump ਨੇ Musk ਦੀ ਨਵੀਂ ਰਾਜਨੀਤਿਕ ਪਾਰਟੀ ਦਾ ਉਡਾਇਆ ਮਜ਼ਾਕ, ਕਿਹਾ...
ਗੰਦੀਆਂ ਫਿਲਮਾਂ ਬਣਾਉਣ 'ਚ ਟੌਪ 'ਤੇ ਹੈ ਇਹ ਦੇਸ਼! 4 ਲੱਖ ਮਾਡਲਾਂ ਕਰਦੀਆਂ ਇਹ ਕੰਮ
ਦਸੂਹਾ 'ਚ ਵਾਪਰੇ ਭਿਆਨਕ ਬੱਸ ਹਾਦਸੇ 'ਤੇ CM ਮਾਨ ਨੇ ਜਤਾਇਆ ਦੁੱਖ਼
ਲਹਿੰਦੇ ਪੰਜਾਬ 'ਚ ਮੌਨਸੂਨ ਬਾਰਿਸ਼ ਬਣੀ ਆਫ਼ਤ, 70 ਤੋਂ ਵਧੇਰੇ ਮੌਤਾਂ ਤੇ ਸੈਂਕੜੇ...
ਇਟਲੀ 'ਚ ਫੈਸ਼ਨ ਸ਼ੋਅ ਦੌਰਾਨ ਭਾਰਤੀ ਪਹਿਰਾਵੇ ਦੀ ਹੋਈ ਬੱਲੇ ਬੱਲੇ (ਤਸਵੀਰਾਂ)
BRICS ਨੂੰ ਭਰੋਸੇਯੋਗਤਾ ਦਿਖਾਉਣੀ ਚਾਹੀਦੀ, 'ਗਲੋਬਲ ਸਾਊਥ' ਲਈ ਇੱਕ ਉਦਾਹਰਣ...
Subscribe Now!