ਕ੍ਰਾਈਸਟਚਰਚ- ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਪਹਿਲੀ ਪਾਰੀ ਵਿਚ 387 ਦੌੜਾਂ ਨਾਲ ਪਿਛੜਨ ਤੋਂ ਬਾਅਦ ਦੂਜ ਪਾਰੀ ਵਿਚ ਆਪਣੀਆਂ 3 ਵਿਕਟਾਂ ਸਿਰਫ 34 ਦੌੜਾਂ 'ਤੇ ਗੁਆ ਦਿੱਤੀਆਂ ਅਤੇ ਅਜੇ ਪਾਰੀ ਦੀ ਹਾਰ ਤੋਂ ਬਚਣ ਲਈ ਉਸ ਨੂੰ 353 ਦੌੜਾਂ ਬਣਾਉਣੀਆਂ ਹਨ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਤਿੰਨ ਵਿਕਟਾਂ 'ਤੇ 118 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸਦੀ ਪਹਿਲੀ ਪਾਰੀ 482 ਦੌੜਾਂ 'ਤੇ ਖਤਮ ਹੋਈ। ਨਿਊਜ਼ੀਲੈਂਡ ਦੀ ਪਾਰੀ ਵਿਚ ਹੈਨਰੀ ਨਿਕੋਲਸ ਨੇ 163 ਗੇਂਦਾਂ 'ਤੇ 11 ਚੌਕਿਆਂ ਦੀ ਮਦਦ ਨਾਲ 105 ਦੌੜਾਂ ਅਤੇ ਟਾਮ ਬਲੰਡੇਲ ਨੇ 138 ਗੇਂਦਾਂ 'ਤੇ 12 ਚੌਕਿਆਂ ਦੀ ਮਦਦ ਨਾਲ 96 ਦੌੜਾਂ ਬਣਾਈਆਂ।
ਇਹ ਖ਼ਬਰ ਪੜ੍ਹੋ- IND v WI : ਦੂਜੇ ਟੀ20 ਮੈਚ 'ਚ ਵਿੰਡੀਜ਼ ਕਪਤਾਨ ਪੋਲਾਰਡ ਬਣਾਉਣਗੇ ਇਹ ਵੱਡਾ ਰਿਕਾਰਡ
ਪਹਿਲੀ ਪਾਰੀ ਵਿਚ 7 ਵਿਕਟਾਂ ਲੈਣ ਵਾਲੇ ਮੈਟ ਹੈਨਰੀ ਨੇ 68 ਗੇਂਦਾਂ 'ਤੇ 8 ਚੌਕਿਆਂ ਦੀ ਮਦਦ ਨਾਲ ਅਜੇਤੂ 58 ਦੌੜਾਂ ਬਣਾਈਆਂ। ਪਹਿਲੀ ਪਾਰੀ ਵਿਚ ਸਿਰਫ 95 ਦੌੜਾਂ 'ਤੇ ਢੇਰ ਹੋਣ ਵਾਲੇ ਦੱਖਣੀ ਅਫਰੀਕਾ ਦੀ ਦੂਜੀ ਪਾਰੀ ਵਿਚ ਵੀ ਖਰਾਬ ਸ਼ੁਰੂਆਤ ਹੋਈ ਅਤੇ ਉਸਦੀਆਂ 3 ਵਿਕਟਾਂ 4.1 ਓਵਰਾਂ ਵਿਚ ਸਿਰਫ 4 ਦੌੜਾਂ ਤੱਕ ਡਿੱਗ ਗਈਆਂ। ਸਾਊਥੀ ਨੇ 2 ਅਤੇ ਹੈਨਰੀ ਨੇ 1 ਬੱਲੇਬਾਜ਼ ਨੂੰ ਪੈਵੇਲੀਅਨ ਭੇਜਿਆ। ਸਟੰਪਸ ਦੇ ਸਮੇਂ ਤੇਂਬਾ ਬਾਵੂਮਾ 20 ਗੇਂਦਾਂ 'ਤੇ 4 ਚੌਕਿਆਂ ਦੀ ਮਦਦ ਨਾਲ 22 ਅਤੇ ਰੈਸੀ ਵਾਨ ਡੇਰ ਡੂਸੇਨ 9 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ।
ਇਹ ਖ਼ਬਰ ਪੜ੍ਹੋ-AUS vs SL : ਆਸਟਰੇਲੀਆ ਨੇ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵਿਰਾਟ ਕੋਹਲੀ ਨੇ ਕੀਤੀ ਰੋਹਿਤ ਸ਼ਰਮਾ ਦੀ ਬਰਾਬਰੀ, ਬਣਾਏ ਇਹ ਰਿਕਾਰਡ
NEXT STORY