ਆਕਲੈਂਡ- ਟੀਮ ਵਿਚ ਵਾਪਸੀ ਕਰ ਰਹੇ ਡਗ ਬ੍ਰੇਸਵੇਲ ਤੇ ਡੈਬਿਊ ਕਰ ਰਹੇ ਸਕਾਟ ਕੁਗੇਲਿਨ ਦੇ ਬੱਲੇ ਤੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨਿਊਜ਼ੀਲੈਂਡ ਨੇ ਸ਼ੁੱਕਰਵਾਰ ਨੂੰ ਇੱਥੇ ਇਕਲੌਤੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਸ਼੍ਰੀਲੰਕਾ ਨੂੰ 35 ਦੌੜਾਂ ਨਾਲ ਹਰਾਇਆ। ਇਸਦੇ ਨਾਲ ਹੀ ਸ਼੍ਰੀਲੰਕਾ ਦੇ ਨਿਰਾਸ਼ਾਜਨਕ ਦੌਰੇ ਦਾ ਅੰਤ ਹੋਇਆ, ਜਿਸ ਵਿਚ ਟੀਮ ਨੂੰ ਪਹਿਲਾ ਟੈਸਟ ਡਰਾਅ ਖੇਡਣ ਤੋਂ ਬਾਅਦ ਦੂਜੇ ਟੈਸਟ, ਤਿੰਨ ਵਨ ਡੇ ਤੇ ਇਕਲੌਤੇ ਟੀ-20 ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।

ਨਿਊਜ਼ੀਲੈਂਡ ਨੇ ਟਾਸ ਗੁਆਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ 55 ਦੌੜਾਂ 'ਤੇ 5 ਵਿਕਟਾਂ ਗੁਆ ਦਿੱਤੀਆਂ ਸਨ ਪਰ ਬ੍ਰੇਸਵੇਲ (44) ਤੇ ਕੁਗੇਲਿਨ (ਅਜੇਤੂ 35) ਦੀਆਂ ਪਾਰੀਆਂ ਦੀ ਬਦੌਲਤ ਟੀਮ 7 ਵਿਕਟਾਂ 'ਤੇ 179 ਦੌੜਾਂ ਬਣਾਉਣ 'ਚ ਸਫਲ ਰਹੀ। ਇਸਦੇ ਜਵਾਬ ਵਿਚ ਸ਼੍ਰੀਲੰਕਾ ਦੀ ਟੀਮ ਇਕ ਸਮੇਂ 12 ਓਵਰਾਂ ਵਿਚ 4 ਵਿਕਟਾਂ 'ਤੇ 118 ਦੌੜਾਂ ਬਣਾ ਕੇ ਚੰਗੀ ਸਥਿਤੀ ਵਿਚ ਸੀ ਪਰ ਟੀਮ ਨੇ ਆਪਣੀਆਂ ਆਖਰੀ 6 ਵਿਕਟਾਂ ਸਿਰਫ 26 ਦੌੜਾਂ ਜੋੜ ਕੇ ਗੁਆ ਦਿੱਤੀਆਂ ਤੇ ਪੂਰੀ ਟੀਮ 19 ਗੇਂਦਾਂ ਬਾਕੀ ਰਹਿੰਦਿਆਂ 114 ਦੌੜਾਂ 'ਤੇ ਢੇਰ ਹੋ ਗਈ।
IND vs AUS : ਆਸਟਰੇਲੀਆ ਨੇ ਭਾਰਤ ਨੂੰ 34 ਦੌੜਾਂ ਨਾਲ ਹਰਾਇਆ
NEXT STORY