ਵੈਲਿੰਗਟਨ- ਆਲਰਾਊਂਡਰ ਐਲੀਸੇ ਪੇਰੀ (68) ਅਤੇ ਤਾਹਲੀਆ ਮੈਕਗ੍ਰਾਥ (57) ਦੇ ਸ਼ਾਨਦਾਰ ਅਰਧ ਸੈਂਕੜਿਆਂ ਅਤੇ ਏਸ਼ਲੇ ਗਾਡਰਨਰ (48) ਦੀ ਧਮਾਕੇਦਾਰ ਪਾਰੀ ਅਤੇ ਫਿਰ ਗੇਂਦਬਾਜ਼ਾਂ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਆਸਟਰੇਲੀਆ ਮਹਿਲਾ ਕ੍ਰਿਕਟ ਟੀਮ ਨੇ ਇੱਥੇ ਐਤਵਾਰ ਨੂੰ 2022 ਮਹਿਲਾ ਵਿਸ਼ਵ ਕੱਪ ਮੁਕਾਬਲੇ ਵਿਚ ਮੇਜ਼ਬਾਨ ਨਿਊਜ਼ੀਲੈਂਡ ਨੂੰ ਇਕਪਾਸੜ ਅੰਦਾਜ਼ ਵਿਚ 141 ਦੌੜਾਂ ਨਾਲ ਹਰਾ ਦਿੱਤਾ। ਆਸਟਰੇਲੀਆ ਦੀ ਟੂਰਨਾਮੈਂਟ ਵਿਚ ਇਹ ਲਗਾਤਾਰ ਤੀਜੀ ਜਿੱਤ ਹੈ। ਆਸਟਰੇਲੀਆਈ ਟੀਮ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਤੇ ਮੱਧਕ੍ਰਮ ਦੇ ਬੱਲੇਬਾਜ਼ਾਂ ਦੀਆਂ ਸ਼ਾਨਦਾਰ ਪਾਰੀਆਂ ਦੇ ਦਮ 'ਤੇ 50 ਓਵਰਾਂ ਵਿਚ 8 ਵਿਕਟਾਂ 'ਤੇ 269 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ।
ਇਹ ਖ਼ਬਰ ਪੜ੍ਹੋ- ਪੰਤ ਨੇ ਟੈਸਟ ਕ੍ਰਿਕਟ 'ਚ ਲਗਾਇਆ ਸਭ ਤੋਂ ਤੇਜ਼ ਅਰਧ ਸੈਂਕੜਾ, ਤੋੜਿਆ ਕਪਿਲ ਦੇਵ ਦਾ 40 ਸਾਲ ਪੁਰਾਣਾ ਰਿਕਾਰਡ
ਜਵਾਬ ਵਿਚ ਨਿਊਜ਼ੀਲੈਂਡ ਦੀ ਟੀਮ ਆਸਟਰੇਲੀਆ ਦੀ ਘਾਤਕ ਗੇਂਦਬਾਜ਼ੀ ਦੇ ਅੱਗੇ 30.2 ਓਵਰਾਂ ਵਿਚ 128 ਦੌੜਾਂ 'ਤੇ ਆਲਆਊਟ ਹੋ ਗਈ। ਆਸਟਰੇਲੀਆ ਵਲੋਂ ਪੇਰੀ ਅਤੇ ਤਾਹਲੀਆ ਨੇ ਅਰਧ ਸੈਂਕੜੇ ਲਗਾਏ। ਪੇਰੀ ਨੇ 6 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 86 ਗੇਂਦਾਂ ਵਿਚ 68, ਜਦਕਿ ਤਾਹਲੀਆ ਨੇ 8 ਚੌਕਿਆਂ ਦੀ ਮਦਦ ਨਾਲ 56 ਗੇਂਦਾਂ 'ਤੇ 57 ਦੌੜਾਂ ਬਣਾਈਆਂ। ਦੋਵਾਂ ਬੱਲੇਬਾਜ਼ਾਂ ਨੇ 1-1 ਵਿਕਟ ਹਾਸਲ ਕੀਤਾ। ਕੋਰੋਨਾ ਤੋਂ ਠੀਕ ਹੋਣ ਦੇ ਬਾਅਦ 2022 ਮਹਿਲਾ ਵਿਸ਼ਵ ਕੱਪ ਦਾ ਪਹਿਲਾ ਮੈਚ ਖੇਡ ਰਹੀ ਆਲਰਾਊਂਡਰ ਗਾਡਰਨਰ ਨੇ ਚਾਰ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 18 ਗੇਂਦਾਂ 'ਤੇ 48 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ।
ਇਹ ਖ਼ਬਰ ਪੜ੍ਹੋ- PAK v AUS : ਕੈਰੀ ਸੈਂਕੜੇ ਤੋਂ ਖੁੰਝਿਆ, ਆਸਟਰੇਲੀਆ ਦਾ ਸਕੋਰ 505/8
ਪੇਰੀ ਨੂੰ ਸ਼ਾਨਦਾਰ ਆਲਰਾਊਂਡਰ ਪ੍ਰਦਰਸ਼ਨ ਦੇ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਗੇਂਦਬਾਜ਼ੀ ਵਿਚ ਡਾਰਸੀ ਬ੍ਰਾਊਨ ਨੇ ਸੱਤ ਓਵਰਾਂ ਵਿਚ 22 ਦੌੜਾਂ 'ਤੇ ਸਭ ਤੋਂ ਜ਼ਿਆਦਾ ਤਿੰਨ, ਅਮਾਂਡਾ ਵੈਲਿੰਗਟਨ ਅਤੇ ਗਾਡਰਨਰ ਨੇ 2-2 ਅਤੇ ਮੇਗਨ ਸ਼ੱਟ ਨੇ ਇਕ ਵਿਕਟ ਹਾਸਲ ਕੀਤੀ। ਆਸਟਰੇਲੀਆ ਇਸ ਵੱਡੀ ਜਿੱਤ ਦੇ ਨਾਲ ਅੰਕ ਸੂਚੀ ਵਿਚ ਨੰਬਰ ਇਕ 'ਤੇ ਆ ਗਿਆ ਹੈ। ਆਪਣੇ ਤਿੰਨੇ ਮੁਕਾਬਲੇ ਜਿੱਤ ਕੇ ਉਹ ਅੰਕਾਂ ਅਤੇ +1.626 ਦੇ ਨੈੱਟ ਰਨ ਰੇਟ ਦੇ ਨਾਲ ਚੋਟੀ 'ਤੇ ਹੈ ਜਦਕਿ ਨਿਊਜ਼ੀਲੈਂਡ ਨੰਬਰ ਚਾਰ 'ਤੇ ਆ ਗਿਆ ਹੈ। ਨਿਊਜ਼ੀਲੈਂਡ ਨੇ ਹੁਣ ਤੱਕ ਚਾਰ ਮੈਚ ਖੇਡੇ ਹਨ, ਜਿਸ ਵਿਚ 2 ਜਿੱਤੇ ਅਤੇ 2 ਹਾਰੇ ਹਨ। ਭਾਰਤੀ ਟੀਮ ਤਿੰਨ ਮੈਚਾਂ ਵਿਚ 2 ਜਿੱਤ ਅਤੇ ਇਕ ਹਾਰ ਦੇ ਨਾਲ ਚਾਰ ਅੰਕ ਅਤੇ +1.333 ਦੀ ਨੈੱਟ ਰਨ ਰੇਟ ਦੇ ਨਾਲ ਦੂਜੇ ਨੰਬਰ 'ਤੇ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IND v SL : ਵਿਰਾਟ ਦੀ ਟੈਸਟ ਔਸਤ 50 ਤੋਂ ਹੇਠਾ ਡਿੱਗੀ, ਪਿਛਲੇ 5 ਸਾਲਾਂ 'ਚ ਹੋਇਆ ਪਹਿਲੀ ਵਾਰ
NEXT STORY