ਸਾਓ ਪਾਓਲੋ- ਨੇਮਾਰ ਸ਼ੁੱਕਰਵਾਰ ਨੂੰ ਤਿੰਨ ਵਾਰ ਦੇ ਵਿਸ਼ਵ ਕੱਪ ਜੇਤੂ ਅਤੇ ਫੁੱਟਬਾਲ ਦੇ ਮਹਾਨ ਖਿਡਾਰੀ ਪੇਲੇ ਨੂੰ ਪਛਾੜਦੇ ਹੋਏ ਬ੍ਰਾਜ਼ੀਲ ਦੇ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣ ਗਿਆ ਹੈ। ਨੇਮਾਰ ਨੇ ਬੋਲੀਵੀਆ ਖ਼ਿਲਾਫ਼ ਵਿਸ਼ਵ ਕੱਪ ਕੁਆਲੀਫਾਇੰਗ ਮੈਚ 'ਚ 61ਵੇਂ ਮਿੰਟ 'ਚ ਗੋਲ ਕਰਕੇ ਇਹ ਉਪਲੱਬਧੀ ਹਾਸਲ ਕੀਤੀ। ਅਮੇਜ਼ਨ ਸ਼ਹਿਰ ਬੇਲੇਮ 'ਚ ਇਸ 31 ਸਾਲਾ ਖਿਡਾਰੀ ਨੇ ਆਪਣਾ 78ਵਾਂ ਗੋਲ ਕੀਤਾ, ਜਿਸ ਨਾਲ ਪੇਲੇ ਦੇ 77 ਗੋਲਾਂ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ। ਇਸ ਵਿਸ਼ਵ ਕੱਪ ਕੁਆਲੀਫਾਇੰਗ ਮੈਚ 'ਚ ਬ੍ਰਾਜ਼ੀਲ ਨੇ 5-1 ਨਾਲ ਜਿੱਤ ਦਰਜ ਕੀਤੀ। ਨੇਮਾਰ ਨੇ ਮੈਚ 'ਚ ਟੀਮ ਲਈ ਚੌਥਾ ਅਤੇ ਪੰਜਵਾਂ ਗੋਲ ਕੀਤਾ। ਹੁਣ ਉਸ ਨੇ ਕੁੱਲ 79 ਗੋਲ ਕੀਤੇ ਹਨ।
ਇਹ ਵੀ ਪੜ੍ਹੋ- Asia Cup 2023: ਪਾਕਿ ਖ਼ਿਲਾਫ਼ ਮੈਚ ਤੋਂ ਪਹਿਲਾਂ ਭਾਰਤੀ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ, ਬੁਮਰਾਹ ਦੀ ਟੀਮ 'ਚ ਹੋਈ ਵਾਪਸੀ
ਅਲ ਹਿਲਾਲ ਸਟ੍ਰਾਈਕਰ 17ਵੇਂ ਮਿੰਟ 'ਚ ਪੈਨਲਟੀ ਤੋਂ ਵੀ ਖੁੰਝ ਗਿਆ ਸੀ। ਇਹ ਰਿਕਾਰਡ ਗੋਲ ਕਰਨ ਤੋਂ ਬਾਅਦ, ਨੇਮਾਰ ਨੇ ਆਪਣੀ ਮੁੱਠੀ ਨੂੰ ਹਵਾ 'ਚ ਮੁੱਕਾ ਮਾਰ ਕੇ ਜਸ਼ਨ ਮਨਾਇਆ, ਜਿਵੇਂ ਕਿ ਪੇਲੇ ਆਮ ਤੌਰ 'ਤੇ ਕਰਦਾ ਸੀ। ਪੇਲੇ ਦੀ ਪਿਛਲੇ ਸਾਲ ਦਸੰਬਰ 'ਚ ਮੌਤ ਹੋ ਗਈ ਸੀ, ਜਿਸ ਨੇ ਬ੍ਰਾਜ਼ੀਲ ਲਈ 92 ਮੈਚਾਂ 'ਚ 77 ਗੋਲ ਕੀਤੇ ਸਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
BAN vs SL Asia Cup : ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ ਦਿੱਤਾ 258 ਦੌੜਾਂ ਦਾ ਟੀਚਾ
NEXT STORY