ਨਵੀਂ ਦਿੱਲੀ (ਬਿਊਰੋ)— ਸਰੀਰਕ ਸ਼ੋਸ਼ਣ ਦੇ ਦੋਸ਼ਾਂ ਨਾਲ ਘਿਰੇ ਐਥਲੀਟ ਹਿਮਾ ਦਾਸ ਦੇ ਕੋਚ ਨਿਪੋਨ ਦਾਸ ਨੇ ਆਪਣੇ ਬਚਾਅ 'ਚ ਸਫਾਈ ਦਿੱਤੀ ਹੈ। ਨਿਪੋਨ ਦਾਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕੁਝ ਨਹੀਂ ਕੀਤਾ। ਕੋਚ ਨਿਪੋਨ ਦਾਸ ਨੇ ਇਕ ਆਡੀਓ ਮੈਸੇਜ 'ਚ ਇਹ ਗੱਲ ਕਹੀ। ਨਿਪੋਨ ਇਸ ਆਡੀਓ 'ਚ ਕਹਿ ਰਹੇ ਹਨ, ''ਮੇਰੇ 'ਤੇ ਲਾਏ ਗਏ ਸਰੀਰਕ ਸ਼ੋਸ਼ਣ ਦੇ ਸਾਰੇ ਦੋਸ਼ ਝੂਠੇ ਹਨ। ਮੇਰੇ 'ਤੇ ਇਹ ਦੋਸ਼ ਲਾਉਣ ਵਾਲੀ ਇਹ ਮਹਿਲਾ ਖਿਡਾਰਨ ਮੇਰੇ ਕੋਲ ਕੋਚਿੰਗ ਲਈ ਆਉਂਦੀ ਸੀ। ਜੇਕਰ ਮੈਂ ਦੋਸ਼ੀ ਸਾਬਤ ਹੋਇਆ ਤਾਂ ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਜੇਕਰ ਮੇਰੇ 'ਤੇ ਲਾਏ ਗਏ ਦੋਸ਼ ਫਰਜ਼ੀ ਨਿਕਲੇ ਤਾਂ ਉਸ ਮਹਿਲਾ ਖਿਡਾਰਨ ਨੂੰ ਸਜ਼ਾ ਮਿਲਣੀ ਚਾਹੀਦੀ ਹੈ।''
ਦਰਅਸਲ 22 ਜੂਨ ਨੂੰ ਇਕ ਮਹਿਲਾ ਖਿਡਾਰਨ ਨੇ ਕੋਚ ਨਿਪੋਨ ਦਾਸ 'ਤੇ ਸਰੀਰਕ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਖਿਡਾਰਨ ਦਾ ਦੋਸ਼ ਹੈ ਕਿ ਕੋਚ ਨਿਪੋਨ ਦਾਸ ਹਾਲ ਹੀ 'ਚ ਆਈ.ਏ.ਏ.ਐੱਫ. ਦੇ ਵਰਲਡ ਜੂਨੀਅਰ ਚੈਂਪੀਅਨਸ਼ਿਪ 'ਚ ਗੋਲਡ ਜਿੱਤਣ ਵਾਲੀ ਹਿਮਾ ਦਾਸ ਦੇ ਕੋਚ ਹਨ। ਹਿਮਾ ਇਹ ਕਾਰਨਾਮਾ ਕਰਨ ਵਾਲੀ ਪਹਿਲੀ ਭਾਰਤੀ ਹੈ। ਇਸ ਆਡੀਓ ਮੈਸੇਜ 'ਚ ਨਿਪੋਨ ਅੱਗੇ ਕਹਿੰਦੇ ਹਨ, ''ਮੈਂ ਦੋਸ਼ੀ ਨਹੀਂ ਹਾਂ। ਤੁਸੀਂ ਮੇਰੇ ਬਾਕੀ ਸਟੂਡੈਂਟਸ ਤੋਂ ਪੁੱਛ ਸਕਦੇ ਹੋ। ਪੁਲਸ ਨੇ ਮੇਰੇ ਤੋਂ ਇਸ ਮਾਮਲੇ 'ਚ ਸਹਿਯੋਗ ਕਰਨ ਨੂੰ ਕਿਹਾ ਹੈ ਅਤੇ ਮੈਂ ਇਹੋ ਕਰ ਰਿਹਾ ਹਾਂ। ਜਾਂਚ ਅਜੇ ਚੱਲ ਰਹੀ ਹੈ।
ਕਿ ਹੁਣ ਅਰਜੁਨ ਤੇਂਦੁਲਕਰ ਨੂੰ ਕਦੀ ਟੀਮ ਇੰਡੀਆ 'ਚ ਨਹੀਂ ਮਿਲੇਗੀ ਜਗ੍ਹਾ
NEXT STORY