ਨਵੀਂ ਦਿੱਲੀ—ਮਹਾਮ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਨੂੰ ਹਾਲ ਹੀ 'ਚ ਸ਼੍ਰੀਲੰਕਾ 'ਚ ਖੇਡੀ ਗਈ ਯੂਥ ਟੈਸਟ ਸੀਰੀਜ਼ ਲਈ ਇੰਡੀਆ ਅੰਡਰ-19 ਟੀਮ 'ਚ ਸ਼ਾਮਲ ਕੀਤਾ ਗਿਆ ਸੀ। ਅਰਜੁਨ ਨੂੰ ਇਸ ਦੌਰੇ 'ਚ ਖੇਡੇ ਗਏ ਦੋਵੇਂ ਯੂਥ ਟੈਸਟ 'ਚ ਟੀਮ ਇੰਡੀਆ ਦੀ ਪਲੇਇੰਗ ਇਲੈਵਨ 'ਚ ਸ਼ਾਮਲ ਕੀਤਾ ਗਿਆ ਪਰ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਉਨ੍ਹਾਂ ਨੇ ਇਸ ਸੀਰੀਜ਼ 'ਚ ਕੀਤਾ ਹੈ ਉਸਨੂੰ ਦੇਖਦੇ ਹੋਏ ਉਨ੍ਹਾਂ ਦੀ ਆਉਣ ਵਾਲੇ ਸਮੇਂ 'ਚ ਟੀਮ ਇੰਡੀਆ ਦੀ ਕਿਸੇ ਵੀ ਟੀਮ 'ਚ ਵਾਪਸੀ ਦੇ ਆਸਾਰ ਨਜ਼ਰ ਨਹੀਂ ਆ ਰਹੇ ਹਨ। 18 ਸਾਲ ਦੇ ਅਰਜੁਨ ਇਕ ਤੇਜ਼ ਗੇਂਦਬਾਜ਼ ਆਲਰਾਊਂਡਰ ਹਨ, ਸ਼੍ਰੀਲੰਕਾ 'ਚ ਉਨ੍ਹਾਂ ਤੋਂ ਬਹੁਤ ਉਮੀਦਾਂ ਸਨ ਪਰ ਉਹ ਉਨ੍ਹਾਂ ਉਮੀਦਾਂ 'ਤੇ ਖਰੇ ਨਹੀਂ ਉਤਰੇ।
ਅਰਜੁਨ ਤੇਂਦੁਲਕਰ ਦਾ ਪ੍ਰਦਰਸ਼ਨ ਰਿਹਾ ਹੈ ਖਰਾਬ 18 ਸਾਲ ਦੇ ਅਰਜੁਨ ਨੇ ਸ਼੍ਰੀਲੰਕਾ ਏ ਖਿਲਾਫ 17 ਜੁਲਾਈ ਤੋਂ ਸ਼ੁਰੂ ਹੋਏ ਪਹਿਲੇ ਯੂਥ ਟੈਸਟ ਦੇ ਨਾਲ ਡੈਬਿਊ ਕੀਤਾ ਸੀ। ਤੇਜ਼ ਗੇਂਦਬਾਜ਼ ਦੇ ਤੌਰ 'ਤੇ ਉਨ੍ਹਾਂ ਤੋਂ ਇਸ ਮੈਚ 'ਚ ਬਹੁਤ ਉਮੀਦਾਂ ਸੀ। ਇਸੇ ਲਈ ਉਨ੍ਹਾਂ ਸਟ੍ਰਾਈਕ ਗੇਂਦਬਾਜ਼ ਦੇ ਤੌਰ 'ਤੇ ਗੇਂਦਬਾਜ਼ੀ ਕਰਵਾਈ ਗਈ। ਪਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਅਰਜੁਨ ਕੁਝ ਖਾਸ ਕਮਾਲ ਨਹੀਂ ਦਿਖਾ ਸਕੇ ਅਤੇ 11 ਓਵਰਾਂ 'ਚ 2 ਮੈਡਨ ਸੁੱਟਣ ਦੇ ਨਾਲ 33 ਦੌੜਾਂ ਦੇ ਕੇ 1 ਵਿਕਟ ਹੀ ਝਟਕਿਆ, ਉਹੀ ਹਾਲ ਉਨ੍ਹਾਂ ਦਾ ਦੂਜੀ ਪਾਰੀ 'ਚ ਵੀ ਰਿਹਾ ਅਤੇ ਉਹ 11.2 ਓਵਰਾਂ ਦੀ ਗੇਂਦਬਾਜ਼ੀ ਕਰਨ ਤੋਂ ਬਾਅਦ 32 ਦੌੜਾਂ ਦੇ ਕੇ 1 ਵਿਕਟ ਹੀ ਲੈ ਸਕੇ।ਇਸ ਤਰ੍ਹਾਂ ਨਾਲ ਉਹ ਗੇਂਦ ਨਾਲ ਫਲਾਪ ਹੀ ਸਾਬਤ ਹੋਏ ਨਾਲ ਹੀ ਬੈਟਿੰਗ 'ਚ ਉਨ੍ਹਾਂ ਨੇ ਹੋਰ ਵੀ ਨਿਰਾਸ਼ ਕੀਤਾ ਅਤੇ 11 ਗੇਂਦਾਂ 'ਚ 0 'ਤੇ ਆਊਟ ਹੋ ਗਏ। ਟੀਮ ਇੰਡੀਆ ਦੇ ਦੂਜੇ ਖਿਡਾਰੀਆਂ ਦੇ ਚੰਗੇ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਮੈਚ ਇਕ ਪਾਰੀ ਅਤੇ 21 ਦੌੜਾਂ ਨਾਲ ਜਿੱਤ ਲਿਆ।
-ਲਗਾਤਾਰ ਮੌਕੇ ਦੇਣ 'ਤੇ ਵੀ ਰਹੇ ਨਾਕਾਮਯਾਬ
ਖਰਾਬ ਪ੍ਰਦਰਸ਼ਨ ਦੇ ਬਾਵਜੂਦ ਟੀਮ ਮੈਨੇਜਮੈਂਟ ਨੇ ਅਰਜੁਨ ਨੂੰ ਇਕ ਹੋਰ ਮੌਕਾ ਦੇਣਾ ਜ਼ਰੂਰੀ ਨਹੀਂ ਸਮਝਿਆ ਅਤੇ ਦੂਜੇ ਯੂਥ ਟੈਸਟ 'ਚ ਵੀ ਉਨ੍ਹਾਂ ਨੇ ਪਲੇਇੰਗ ਇਲੈਵਨ 'ਚ ਜਗ੍ਹਾ ਦਿੱਤੀ ਗਈ। 24 ਜੁਲਾਈ ਤੋਂ ਸ਼ੁਰੂ ਹੋਏ ਦੂਜੇ ਯੂਥ ਟੈਸਟ 'ਚ ਲਗਾ ਕਿ ਅਰਜੁਨ ਅੱਜ ਬੈਟ ਨਾਲ ਕਮਾਲ ਦਿਖਾਉਣਗੇ।
ਜਦੋਂ ਅਰਜੁਨ ਨੇ ਗੇਂਦਬਾਜ਼ੀ ਕੀਤੀ ਤਾਂ ਫਿਰ ਉਹ ਫੇਲ ਹੋਏ, ਉਨ੍ਹਾਂ ਨੇ ਪਹਿਲੀ ਪਾਰੀ 'ਚ 15 ਓਵਰਾਂ 'ਚ 33 ਦੌੜਾਂ ਦੇ ਕੇ ਕਈ ਵੀ ਵਿਕਟ ਨਹੀਂ ਲਿਆ। ਦੂਜੀ ਪਾਰੀ 'ਚ ਵੀ ਉਨ੍ਹਾਂ ਨੇ 9 ਓਵਰਾਂ ਦੀ ਗੇਂਦਬਾਜ਼ੀ ਕੀਤੀ ਅਤੇ 39 ਦੌੜਾਂ ਦੇ ਕੇ 1 ਵਿਕਟ ਹੀ ਝਟਕਾ ਅਤੇ ਇਸ ਤਰ੍ਹਾਂ ਨਾਲ ਇਹ ਮੈਚ ਵੀ ਉਨ੍ਹਾਂ ਲਈ ਖਾਸ ਨਹੀਂ ਰਿਹਾ।
ਸਿਰਾਜ ਦੀ ਇਸ ਗੇਂਦ ਨੇ ਭਾਰਤੀ ਟੀਮ ਨੂੰ ਦਿੱਤਾ ਕੁੱਕ ਨੂੰ ਰੋਕਣ ਦਾ ਆਈਡੀਆ (ਵੀਡੀਓ)
NEXT STORY