ਇੰਟਰਨੈਸ਼ਨਲ ਡੈਸਕ : ਆਸਟਰੇਲੀਆ ਦੇ ਸਪਿਨਰ ਐਸ਼ਟਨ ਐਗਰ ਦਾ ਕਹਿਣਾ ਹੈ ਕਿ ਜੇ ਦੇਸ਼ ਦੇ ਧਾਕੜ ਕ੍ਰਿਕਟਰ ਆਗਾਮੀ ਦੌਰੇ ਤੋਂ ਹਟ ਜਾਂਦੇ ਹਨ ਤਾਂ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਵੇਗੀ ਕਿਉਂਕਿ ਮਹਾਮਾਰੀ ਦੌਰਾਨ ਖਿਡਾਰੀਆਂ ਦੀ ਮਾਨਸਿਕ ਸਿਹਤ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਦੇਖਦਿਆਂ ਆਰਾਮ ਲੈਣਾ ਲਾਜ਼ਮੀ ਹੈ। ਇੰਡੀਅਨ ਪ੍ਰੀਮੀਅਰ ਲੀਗ ਦੇ ਮੁਲਤਵੀ ਹੋਣ ਤੋਂ ਬਾਅਦ ਆਸਟਰੇਲੀਆਈ ਖਿਡਾਰੀਆਂ ਨੂੰ ਮਾਲਦੀਵ ’ਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਆਸਟਰੇਲੀਆ ਜਾਣਾ ਪਿਆ, ਜਿਥੇ ਉਹ ਆਪਣੇ ਪਰਿਵਾਰਾਂ ਨੂੰ ਮਿਲਣ ਤੋਂ ਪਹਿਲਾਂ ਸਿਡਨੀ ’ਚ 14 ਦਿਨ ਏਕਾਂਤਵਾਸ ’ਚ ਰਹੇ ਸਨ।
ਆਸਟਰੇਲੀਆ ਨੂੰ ਹੁਣ ਸੀਮਤ ਓਵਰਾਂ ਦੀ ਸੀਰੀਜ਼ ਖੇਡਣ ਲਈ ਵੈਸਟਇੰਡੀਜ਼ ਅਤੇ ਬੰਗਲਾਦੇਸ਼ ਦਾ ਦੌਰਾ ਕਰਨਾ ਪਵੇਗਾ। ਰਿਪੋਰਟਾਂ ਅਨੁਸਾਰ ਸਟੀਵ ਸਮਿਥ ਅਤੇ ਪੈਟ ਕਮਿੰਸ ਸਮੇਤ 7 ਧਾਕੜ ਖਿਡਾਰੀ ਇਨ੍ਹਾਂ ਦੌਰਿਆਂ ਤੋਂ ਪਿੱਛੇ ਹਟ ਸਕਦੇ ਹਨ। ਆਸਟਰੇਲੀਆ ਦੀ ਸੰਭਾਵਿਤ ਟੀਮ ’ਚ ਛੇ ਨਵੇਂ ਖਿਡਾਰੀ ਸ਼ਾਮਲ ਕੀਤੇ ਜਾਣ ਨਾਲ ਇਹ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ। ਐਗਰ ਨੇ ਕ੍ਰਿਕਟ ਡਾਟ ਕਾਮ ਏਯੂ ਨੂੰ ਕਿਹਾ, “ਮੈਂ ਇਸ ਤੋਂ ਹੈਰਾਨ ਨਹੀਂ ਹੋਵਾਂਗਾ (ਖਿਡਾਰੀ ਪਿੱਛੇ ਹਟਣ) ਅਤੇ ਮੈਂ ਇਸ ਨੂੰ ਸਮਝਦਾ ਹਾਂ।” ਉਸ ਨੇ ਕਿਹਾ, “ਇਹ ਸਮਝਣਾ ਮੁਸ਼ਕਿਲ ਨਹੀਂ ਹੈ।
ਇਹ ਖਿਡਾਰੀ ਲੰਬੇ ਸਮੇਂ ਤੋਂ ਬਾਹਰ ਹਨ ਅਤੇ ਤੁਸੀਂ ਉਸ ਮਾਨਸਿਕ ਪ੍ਰਭਾਵ ਨੂੰ ਉਦੋਂ ਤਕ ਨਹੀਂ ਸਮਝ ਸਕਦੇ, ਜਦੋਂ ਤਕ ਤੁਸੀਂ ਆਪਣੇ ਆਪ ਨੂੰ ਉਨ੍ਹਾਂ ਦੀ ਜਗ੍ਹਾ ’ਤੇ ਨਹੀਂ ਰੱਖਦੇ। ਨਾਈਨ ਮੀਡੀਆ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਕਮਿੰਸ, ਡੇਵਿਡ ਵਾਰਨਰ, ਸਮਿਥ, ਗਲੇਨ ਮੈਕਸਵੈੱਲ, ਮਾਰਕਸ ਸਟੋਈਨਿਸ, ਕੇਨ ਰਿਚਰਡਸਨ ਅਤੇ ਝਾਯ ਰਿਚਰਡਸਨ ਇਨ੍ਹਾਂ ਦੌਰਿਆਂ ਤੋਂ ਪਿੱਛੇ ਹਟ ਸਕਦੇ ਹਨ।
ਅਜੇ ਫ਼ੁੱਟਬਾਲ ਤੋਂ ਸੰਨਿਆਸ ਲੈਣ ਦਾ ਕੋਈ ਇਰਾਦਾ ਨਹੀਂ : ਛੇਤਰੀ
NEXT STORY