ਨਵੀਂ ਦਿੱਲੀ– ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਕਿਹਾ ਕਿ ਚੇਨਈ ਸੁਪਰ ਕਿੰਗਜ਼ ਤੇ ਮਹਿੰਦਰ ਸਿੰਘ ਧੋਨੀ ਵਿਚਾਲੇ ਆਪਸੀ ਭਰੋਸੇ ਦਾ ਇੰਨਾ ਚੰਗਾ ਰਿਸ਼ਤਾ ਹੈ ਕਿ ਉਹ ਇਸ ਸਾਲ ਖਰਾਬ ਪ੍ਰਦਰਸ਼ਨ ਦੇ ਬਾਵਜੂਦ 2021 ਵਿਚ ਟੀਮ ਦਾ ਕਪਤਾਨ ਬਣਿਆ ਰਹਿ ਸਕਦਾ ਹੈ। 3 ਵਾਰ ਦੀ ਚੈਂਪੀਅਨ ਚੇਨਈ ਟੂਰਨਾਮੈਂਟ ਦੇ ਇਤਿਹਾਸ ਵਿਚ ਪਹਿਲੀ ਵਾਰ ਪਲੇਅ ਆਫ ਵਿਚ ਜਗ੍ਹਾ ਬਣਾਉਣ ਵਿਚ ਅਸਫਲ ਰਹੀ ਹੈ ਤੇ 12 ਵਿਚੋਂ 8 ਮੈਚ ਹਾਰ ਕੇ ਆਖਰੀ ਸਥਾਨ 'ਤੇ ਹੈ।
ਗੰਭੀਰ ਨੇ ਕਿਹਾ,''ਮੈਂ ਹਮੇਸ਼ਾ ਕਹਿੰਦਾ ਹਾਂ ਕਿ ਸੀ. ਐੱਸ. ਕੇ. ਨੂੰ ਬਣਾਉਣ ਵਿਚ ਮਾਲਕਾਂ ਤੇ ਕਪਤਾਨ ਵਿਚਾਲੇ ਸਬੰਧਾਂ ਦਾ ਵੱਡਾ ਹੱਥ ਹੈ। ਉਨ੍ਹਾਂ ਨੇ ਐੱਮ. ਐੱਸ. ਨੂੰ ਪੂਰੀ ਆਜ਼ਾਦੀ ਦਿੱਤੀ ਹੈ ਤੇ ਉਸ ਨੂੰ ਮਾਲਕਾਂ ਤੋਂ ਪੂਰਾ ਸਨਮਾਨ ਮਿਲਿਆ ਹੈ।'' ਉਸ ਨੇ ਕਿਹਾ,''ਜੇਕਰ ਉਹ ਉਸ ਨੂੰ ਬਰਕਰਾਰ ਰੱਖਦੇ ਹਨ ਤਾਂ ਮੈਨੂੰ ਇਸ ਵਿਚ ਕੋਈ ਵੀ ਹੈਰਾਨੀ ਨਹੀਂ ਹੋਵੇਗੀ। ਉਹ ਤਦ ਤਕ ਖੇਡ ਸਕਦਾ ਹੈ, ਜਦੋਂ ਤਕ ਉਹ ਚਾਹੇ। ਹੋ ਸਕਦਾ ਹੈ ਕਿ ਅਗਲੇ ਸਾਲ ਬਦਲੀ ਹੋਈ ਚੇਨਈ ਟੀਮ ਦੇ ਨਾਲ ਉਹ ਕਪਤਾਨ ਦੇ ਰੂਪ ਵਿਚ ਨਜ਼ਰ ਆਵੇ।'' ਗੰਭੀਰ ਨੇ ਕਿਹਾ,''ਮਾਲਕਾਂ ਤੋਂ ਇਸ ਤਰ੍ਹਾਂ ਦੇ ਸਨਮਾਨ ਦਾ ਉਹ ਹੱਕਦਾਰ ਹੈ।''
ਉਸ ਨੇ ਕਿਹਾ,''ਐੱਮ. ਐੱਸ. ਨੇ ਉਨ੍ਹਾਂ ਨੂੰ 3 ਆਈ. ਪੀ. ਐੱਲ. ਖਿਤਾਬ, ਦੋ ਚੈਂਪੀਅਨਸ ਲੀਗ ਖਿਤਾਬ ਦਿੱਤੇ ਹਨ ਤੇ ਮੁੰਬਈ ਇੰਡੀਅਨਜ਼ ਤੋਂ ਬਾਅਦ ਉਸ ਨੂੰ ਸਭ ਤੋਂ ਕਾਮਯਾਬ ਟੀਮ ਬਣਾਇਆ ਹੈ। ਸੀ. ਐੱਸ. ਜੇਕਰ ਐੱਮ. ਐੱਸ. ਨੂੰ ਹੀ ਕਪਤਾਨ ਰੱਖਦੀ ਹੈ ਤਾਂ ਇਹ ਉਨ੍ਹਾਂ ਦਾ ਰਿਸ਼ਤਾ ਤੇ ਆਪਸੀ ਭਰੋਸਾ ਹੈ। ਇਹ ਹੀ ਵਜ੍ਹਾ ਹੈ ਕਿ ਐੱਮ. ਐੱਸ. ਟੀਮ ਦੇ ਪ੍ਰਤੀ ਵਫਾਦਾਰ ਹੈ।
CSK vs KKR : ਇਯੋਨ ਮੋਰਗਨ ਨੇ ਦੱਸਿਆ- ਟੀਮ ਨਾਲ ਮੈਚ ਦੌਰਾਨ ਇਸ ਥਾਂ ਹੋਈ ਗਲਤੀ
NEXT STORY