ਨਵੀਂ ਦਿੱਲੀ- ਬੀ. ਸੀ. ਸੀ. ਆਈ. ਦੇ ਲੋਕਪਾਲ ਅਤੇ ਨੈਤਿਕ ਅਧਿਕਾਰੀ ਡੀ. ਕੇ. ਜੈਨ ਨੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਵੀ. ਵੀ. ਐੱਸ. ਲਕਸ਼ਮਣ ਨੂੰ ਆਈ. ਪੀ. ਐੱਲ. ਫ੍ਰੈਂਚਾਇਜ਼ੀ ਦੇ ਮੈਂਟੋਰ ਨਾਲ ਕ੍ਰਿਕਟ ਸਲਾਹਕਾਰ ਕਮੇਟੀ (ਸੀ. ਏ. ਸੀ.) ਦੇ ਮੈਂਬਰ ਹੋਣ ਕਾਰਨ ਕਥਿਤ ਹਿੱਤਾਂ ਦੇ ਟਕਰਾਅ ਲਈ ਨੋਟਿਸ ਜਾਰੀ ਕੀਤਾ ਹੈ। ਤੇਂਦੁਲਕਰ ਮੁੰਬਈ ਇੰਡੀਅਨਜ਼ ਅਤੇ ਲਕਸ਼ਮਣ ਸਨਰਾਈਜ਼ਰਜ਼ ਹੈਦਰਾਬਾਦ ਦੇ ਮੈਂਟੋਰ ਹਨ।

ਹਿੱਤਾਂ ਦੇ ਟਕਰਾਅ ਦੇ ਦੋਸ਼ ਦਾ ਇਹ ਤੀਸਰਾ ਮਾਮਲਾ ਹੈ। ਇਸ ਤੋਂ ਪਹਿਲਾਂ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਕੈਬ ਪ੍ਰਧਾਨ, ਸੀ. ਏ. ਸੀ. ਮੈਂਬਰ ਤੇ ਦਿੱਲੀ ਕੈਪੀਟਲਸ ਦੇ ਸਲਾਹਕਾਰ ਦੇ ਤੌਰ 'ਤੇ ਤਿੰਨ ਭੂਮੀਕਾ ਨਿਭਾਉਣ ਦੇ ਲਈ ਜਸਟਿਸ (ਸੇਵਾਮੁਕਤ) ਜੈਨ ਅੱਗੇ ਸੁਣਵਾਈ ਲਈ ਪੇਸ਼ ਹੋਣਾ ਪਿਆ ਸੀ। ਇਹ ਤਿੰਨੋਂ ਸੀ. ਏ. ਸੀ. ਦਾ ਹਿੱਸਾ ਸੀ, ਜਿਨ੍ਹਾਂ ਨੇ ਜੁਲਾਈ 2017 'ਚ ਸੀਨੀਅਰ ਰਾਸ਼ਟਰੀ ਕੋਚ ਰਵੀ ਸ਼ਾਸਤਰੀ ਦੀ ਚੋਣ ਕੀਤੀ ਸੀ ਜੋ ਉਸਦੀ ਆਖਰੀ ਬੈਠ ਸੀ। ਹਾਲਾਂਕਿ ਬੀ. ਸੀ. ਸੀ. ਆਈ. ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਤੇਂਦੁਲਕਰ ਦਾ ਮੁੰਬਈ ਇੰਡੀਅਨਜ਼ ਨਾਲ ਕੋਈ ਵਿੱਤੀ ਕਰਾਰ ਨਹੀਂ ਹੈ ਤੇ ਤਿੰਨੋਂ ਸੀ. ਏ. ਸੀ. ਦੇ ਮੈਂਬਰ ਦੇ ਤੌਰ 'ਤੇ ਆਪਣੀ ਇੱਛਾ ਨਾਲ ਕੰਮ ਕਰ ਰਹੇ ਹਨ।

ਬੀ. ਸੀ. ਸੀ. ਆਈ. ਦੇ ਸੀਨੀਅਰ ਅਧਿਕਾਰੀ ਨੇ ਕਿਹਾ, 'ਕਿਉਂਕਿ ਗਾਂਗੁਲੀ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ, ਲੋਕਪਾਲ ਨੇ ਸ਼ਾਇਦ ਦੋਵੇਂ ਤੇਂਦੁਲਕਰ ਤੇ ਲਕਸ਼ਮਣ ਨੂੰ ਵੀ ਨੋਟਿਸ ਜਾਰੀ ਕੀਤਾ ਹੈ।' ਪਰ ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਤੇਂਦੁਲਕਰ ਮੁੰਬਈ ਇੰਡੀਅਨਜ਼ ਤੋਂ ਇਕ ਵੀ ਪੈਸਾ ਨਹੀਂ ਲੈਂਦੇ। ਉਹ ਸਿਰਫ ਆਪਣੀ ਇੱਛਾ ਨਾਲ ਕੰਮ ਕਰ ਰਹੇ ਹਨ। ਬੀ. ਸੀ. ਸੀ. ਆਈ. 'ਚ ਵੀ ਉਨ੍ਹਾ ਨੂੰ ਸੀ. ਏ. ਸੀ. 'ਚ ਆਪਣੀ ਸੇਵਾਵਾਂ ਦੇਣ ਲਈ ਇਕ ਵੀ ਪੈਸਾ ਨਹੀਂ ਦਿੱਤਾ ਗਿਆ।
ਚਿੱਤਰਾ ਨੇ ਭਾਰਤ ਨੂੰ ਦਿਵਾਇਆ ਤੀਜਾ ਸੋਨ ਤਮਗਾ
NEXT STORY