ਨਵੀਂ ਦਿੱਲੀ— ਨਾਟਿੰਘਮ 'ਚ ਮੇਜ਼ਬਾਨ ਇੰਗਲੈਂਡ ਅਤੇ ਭਾਰਤ ਵਿਚਕਾਰ ਚੱਲ ਰਹੇ ਤੀਜੇ ਟੈਸਟ ਦਾ ਦੂਜਾ ਦਿਨ ਬਾਰਿਸ਼ ਨਾਲ ਪ੍ਰਭਾਵਿਤ ਰਿਹਾ। ਮੈਚ ਦਾ ਤੀਜਾ ਦਿਨ ਵੀ ਬਾਰਿਸ਼ ਵਾਲਾ ਹੋ ਸਕਦਾ ਹੈ। ਤੀਜੇ ਦਿਨ ਦੇ ਖੇਡ 'ਤੇ ਕਾਲੇ ਬੱਦਲ ਛਾਏ ਰਹਿਣਗੇ। ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਦੇ ਕਰੀਬ ਹਲਕੀ ਬਾਰਿਸ਼ ਹੋ ਸਕਦੀ ਹੈ। ਉਥੇ ਦੁਪਹਿਰ 1 ਵਜੇ ਦੇ ਕਰੀਬ ਆਸਮਾਨ 'ਚ ਕਿਤੇ ਕਿਤੇ ਬੱਦਲ ਛਾਏ ਰਹਿਣਗੇ। ਸਵੇਰੇ 11 ਵਜੇ ਦੇ ਆਸਪਾਸ ਤਾਪਮਾਨ 21 ਡਿਗਰੀ ਸੈਲਸੀਅਤ ਦੇ ਆਸਪਾਸ ਰਹਿਣ ਦੀ ਉਮੀਦ ਹੈ। ਦੂਜੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਭਾਰਤ ਨੇ ਆਪਣੀ ਦੂਜੀ ਪਾਰੀ 'ਚ ਦੋ ਵਿਕਟ ਦੇ ਨੁਕਸਾਨ 'ਤੇ 124 ਦੌੜਾਂ ਬਣਾ ਕੇ 292 ਦੌੜਾਂ ਦਾ ਵਾਧਾ ਹਾਸਲ ਕਰ ਲਿਆ ਹੈ।
ਭਾਰਤ ਨੇ ਹਜੇ ਅੱਠ ਵਿਕਟ ਬਾਕੀ ਹਨ ਅਤੇ ਚੇਤੇਸ਼ਵਰ ਪੁਜਾਰਾ (33) ਦੇ ਨਾਲ ਕਪਤਾਨ ਵਿਰਾਟ ਕੋਹਲੀ (8) ਕ੍ਰੀਜ 'ਤੇ ਹਨ। ਭਾਰਤ ਨੇ ਦੂਜੀ ਪਾਰੀ 'ਚ ਸ਼ਿਖਰ ਧਵਨ (44) ਅਤੇ ਕੇ.ਐੱਲ. ਰਾਹੁਲ (36) ਵਿਕਟ ਗੁਆ ਦਿੱਤੇ। ਇਸ ਨਾਲ ਪਹਿਲੀ ਪਾਰੀ 'ਚ 329 ਦੌੜਾਂ ਬਣਾਉਣ ਵਾਲੀ ਭਾਰਤੀ ਟੀਮ ਲਈ ਪੰਡਯਾ ਨੇ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ 20 ਦੌੜਾਂ ਦੇ ਕੇ ਪੰਜ ਵਿਕਟ ਲਏ। ਇੰਗਲੈਂਡ ਨੇ ਲੰਚ ਤੋਂ ਬਾਅਦ ਦਸ ਵਿਕਟ ਗੁਆ ਦਿੱਤੇ ਅਤੇ 38.2 ਓਵਰਾਂ 'ਚ ਪੂਰੀ ਟੀਮ ਪਵੇਲੀਅਨ ਪਹੁੰਚ ਗਈ। ਇਸ਼ਾਂਤ ਸ਼ਰਮਾ ਨੇ 22 ਦੌੜਾਂ ਦੇ ਕੇ ਅਤੇ ਜਸਪ੍ਰੀਤ ਬੁਮਰਾਹ ਨੇ 37 ਦੌੜਾਂ ਦੇ ਕੇ ਦੋ-ਦੋ ਵਿਕਟ ਲਏ।
India vs England: ਅਸੀਂ ਚੰਗੀ ਸ਼ੁਰੂਆਤ ਦਾ ਫਾਇਦਾ ਨਹੀਂ ਉਠਾਇਆ: ਜੋਸ ਬਟਲਰ
NEXT STORY