ਲੰਡਨ- ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਪਹਿਲਾ ਸੈੱਟ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਕੇ ਐਤਵਾਰ ਨੂੰ ਇੱਥੇ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਮੈਟੀਓ ਬੇਰੇਟਿਨੀ ਨੂੰ ਹਰਾ ਕੇ ਰੋਜਰ ਫੈਡਰਰ ਅਤੇ ਰਾਫੇਲ ਨਡਾਲ ਦੇ 20 ਗ੍ਰੈਂਡ ਸਲੈਮ ਖਿਤਾਬ ਦੇ ਰਿਕਾਰਡ ਦੀ ਬਰਾਬਰੀ ਕੀਤੀ। ਜੋਕੋਵਿਚ ਨੇ ਤਿੰਨ ਘੰਟੇ 23 ਮਿੰਟ ਤੱਕ ਚੱਲੇ ਫਾਈਨਲ ਵਿਚ ਇਟਲੀ ਦੇ 7ਵੇਂ ਦਰਜਾ ਪ੍ਰਾਪਤ ਬੇਰੇਟਿਨੀ ਨੂੰ 6-7 (4), 6-4, 6-4, 6-3 ਨਾਲ ਹਰਾਇਆ। ਇਸ ਜਿੱਤ ਦੇ ਨਾਲ ਜੋਕੋਵਿਚ ਨੇ 20 ਗ੍ਰੈਂਡ ਸਲੈਮ ਖਿਤਾਬ ਦੇ ਫੈਡਰਰ ਅਤੇ ਨਡਾਲ ਦੇ ਰਿਕਾਰਡ ਦੀ ਬਰਾਬਰੀ ਕੀਤੀ।
ਇਹ ਖ਼ਬਰ ਪੜ੍ਹੋ- ZIM v BAN : ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ 220 ਦੌੜਾਂ ਨਾਲ ਹਰਾਇਆ
ਜੋਕੋਵਿਚ ਨੇ ਆਸਟਰੇਲੀਆਈ ਓਪਨ ਵਿਚ 9, ਯੂ. ਐੱਸ. ਓਪਨ ਵਿਚ ਤਿੰਨ ਅਤੇ ਫ੍ਰੈਂਚ ਓਪਨ ਵਿਚ 2 ਖਿਤਾਬ ਜਿੱਤੇ ਹਨ। ਸਰਬੀਆਂ ਦਾ ਇਹ 32 ਸਾਲਾਂ ਖਿਡਾਰੀ ਹੁਣ ਇਕ ਕੈਲੰਡਰ ਸਾਲ ਵਿਚ ਚਾਰੇ ਗ੍ਰੈਂਡ ਸਲੈਮ ਖਿਤਾਬ ਜਿੱਤਣ ਦੀ ਰਾਹ 'ਤੇ ਹੈ। ਇਹ ਕਾਰਨਾਮਾ ਆਖਰੀ ਵਾਰ 1969 ਵਿਚ ਰਾਡ ਲੇਵਰ ਨੇ ਕੀਤਾ ਸੀ। ਇਹ ਜੋਕੋਵਿਚ ਦਾ 30ਵਾਂ ਗ੍ਰੈਂਡ ਸਲੈਮ ਫਾਈਨਲ ਸੀ। ਕੇਵਲ ਫੈਡਰਰ (31 ਫਾਈਨਲ) ਉਸ ਤੋਂ ਅੱਗੇ ਹੈ। 7ਵਾਂ ਦਰਜਾ ਪ੍ਰਾਪਤ ਬੇਰੇਟਿਨੀ ਦਾ ਇਹ ਪਹਿਲਾ ਗ੍ਰੈਂਡ ਸਲੈਮ ਫਾਈਨਲ ਸੀ। ਇਸ ਫਾਈਨਲ ਦੀ ਇਕ ਹੋਰ ਵਿਸ਼ੇਸ਼ ਇਹ ਸੀ ਮਾਰਿਜਾ ਸੀਸੈਕ ਚੇਅਰ ਅੰਪਾਇਰ ਸੀ। ਪੁਰਸ਼ ਫਾਈਨਲ ਵਿਚ ਅੰਪਾਇਰਿੰਗ ਕਰਨ ਵਾਲੀ ਉਹ ਪਹਿਲੀ ਮਹਿਲਾ ਬਣੀ। ਬੇਰੇਟਿਨੀ ਨੇ ਸ਼ੁਰੂ ਵਿਚ ਬਹੁਤ ਗਲਤੀਆਂ ਕੀਤੀਆਂ, ਜਿਸਦਾ ਫਾਇਦਾ ਚੁੱਕੇ ਕੇ ਜੋਕੋਵਿਚ ਨੇ ਸ਼ੁਰੂ ਵਿਚ ਹੀ ਉਸਦੀ ਸਰਵਿਸ ਤੋੜ ਦਿੱਤੀ। ਇਸ ਤੋਂ ਬਾਅਦ ਜਦੋਂ ਜੋਕੋਵਿਚ 5-2 ਨਾਲ ਅੱਗੇ ਸੀ ਤਾਂ ਬੇਰੇਟਿਨੀ ਨੇ ਸੈੱਟ ਪੁਆਇੰਟ ਬਚਾਇਆ।
ਇਹ ਖ਼ਬਰ ਪੜ੍ਹੋ- ਸਾਬਕਾ ਭਾਰਤੀ ਕ੍ਰਿਕਟਰ ਨੇ ਕਿਹਾ- ਰੋਹਿਤ ਸ਼ਰਮਾ ਹਨ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼
ਇਟਲੀ ਦੇ ਇਸ ਖਿਡਾਰੀ ਨੇ ਦਰਸ਼ਕਾਂ ਦੇ ਸਮਰਥਨ ਦੇ ਵਿਚ ਅੱਗੇ ਗੇਮ 'ਚ ਆਪਣੀ ਸਰਵਿਸ ਬਚਾਈ ਤੇ ਫਿਰ ਬ੍ਰੇਕ ਪੁਆਇੰਟ ਲੈ ਕੇ ਮੈਚ ਨੂੰ ਟਾਈ ਬ੍ਰੇਕਰ ਵੱਲ ਵਧਾਇਆ। ਬੇਰੇਟਿਨੀ ਨੇ ਟਾਈਬ੍ਰੇਕਰ ਵਿਚ ਸ਼ੁਰੂ 'ਚ ਹੀ 3-0 ਨਾਲ ਬੜ੍ਹਤ ਬਣਾਈ। ਆਪਣਾ 20ਵਾਂ ਗ੍ਰੈਂਡ ਸਲੈਮ ਫਾਈਨਲ ਖੇਡ ਰਹੇ ਜੋਕੋਵਿਚ ਨੇ ਬਰਾਬਰੀ ਕੀਤੀ ਪਰ ਬੇਰੇਟਿਨੀ ਨੇ ਜਲਦ ਹੀ ਦੋ ਸੈੱਟ ਪੁਆਇੰਟ ਹਾਸਲ ਕਰ ਲਏ। ਚੋਟੀ ਦਰਜਾ ਪ੍ਰਾਪਤ ਸਰਬੀਆਈ ਖਿਡਾਰੀ ਨੇ ਚੌਥੇ ਸੈੱਟ ਵਿਚ ਬੇਰੇਟਿਨੀ ਦੇ ਡਬਲ ਫਾਲਟ ਦਾ ਫਾਇਦਾ ਚੁੱਕ ਕੇ 4-3 ਦੀ ਬੜ੍ਹਤ ਬਣਾਈ ਅਤੇ ਫਿਰ ਆਖਰੀ ਗੇਮ ਵਿਚ ਬ੍ਰੇਕ ਪੁਆਇੰਟ ਹਾਸਲ ਕੀਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ENGW v INDW : ਭਾਰਤ ਨੇ ਇੰਗਲੈਂਡ ਨੂੰ 8 ਦੌੜਾਂ ਨਾਲ ਹਰਾਇਆ
NEXT STORY