ਮੋਨਕੋ- ਦਿੱਗਜ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਕੋਰੋਨਾ ਵਾਇਰਸ ਟੀਕਾਕਰਨ ਨਾਲ ਜੁੜੇ ਵਿਵਾਦ ਨੂੰ ਪਿੱਛੇ ਛੱਡ ਕੇ ਫਿਰ ਤੋਂ ਵੱਡੇ ਖਿਤਾਬ ਜਿੱਤਣ ਦੇ ਲਈ ਵਚਨਬੱਧ ਹਨ। ਜੋਕੋਵਿਚ ਨੇ ਮੋਨਾਕੋ ਵਿਚ ਮੋਂਟੇਲਾਰਲੋ ਮਾਸਟਰਸ ਕਲੇਕੋਰਟ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਕਿਹਾ- ਮੈਨੂੰ ਮੁਕਾਬਲਿਆਂ ਵਿਚ ਖੇਡਣ ਦੀ ਘਾਟ ਮਹਿਸੂਸ ਹੋ ਰਹੀ ਸੀ। ਮੈਂ ਹੁਣ ਵੀ ਟੂਰ ਵਿਚ ਖੇਡਣ ਅਤੇ ਮੁਕਾਬਲਾ ਕਰਨ ਤੇ ਵੱਡੇ ਖਿਤਾਬਾਂ ਦੇ ਲਈ ਵਿਸ਼ਵ ਦੇ ਸਰਵਸ੍ਰੇਸ਼ਠ ਖਿਡਾਰੀਆਂ ਨੂੰ ਚੁਣੌਤੀ ਦੇਣ ਦੇ ਲਈ ਪ੍ਰੇਰਿਤ ਹਾਂ।
ਇਹ ਖ਼ਬਰ ਪੜ੍ਹੋ- RSA v BAN : ਦੱਖਣੀ ਅਫਰੀਕਾ ਨੇ 2-0 ਨਾਲ ਜਿੱਤੀ ਟੈਸਟ ਸੀਰੀਜ਼
20 ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੇ ਜੋਕੋਵਿਚ ਨੇ 2022 'ਚ ਕੇਵਲ ਇਕ ਟੂਰਨਾਮੈਂਟ ਵਿਚ ਹਿੱਸਾ ਲਿਆ ਹੈ। ਉਹ ਦੁਬਈ ਚੈਂਪੀਅਨਸ਼ਿਪ ਵਿਚ ਖੇਡੇ ਸਨ, ਜਿਸ ਦੇ ਕੁਆਰਟਰ ਫਾਈਨਲ ਵਿਚ ਉਨ੍ਹਾਂ ਨੂੰ ਜਿਰੀ ਵਾਸੇਕ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜੋਕੋਵਿਚ ਜਨਵਰੀ ਵਿਚ ਆਸਟਰੇਲੀਆਈ ਓਪਨ ਵਿਚ ਆਪਣੇ ਖਿਤਾਬ ਦਾ ਬਚਾਅ ਨਹੀਂ ਕਰ ਸਕੇ ਸਨ। ਉਨ੍ਹਾਂ ਨੇ ਕੋਵਿਡ ਟੀਕਾ ਕਰਨ ਨਹੀਂ ਕੀਤਾ ਸੀ, ਜਿਸ ਦੇ ਕਾਰਨ ਉਨ੍ਹਾਂ ਨੇ ਆਸਟਰੇਲੀਆ ਤੋਂ ਕੱਢ ਦਿੱਤਾ ਗਿਆ ਸੀ। ਇਸ ਦੇ ਕਾਰਨ ਉਹ ਅਮਰੀਕਾ ਦਾ ਦੌਰਾ ਵੀ ਨਹੀਂ ਕਰ ਸਕੇ ਅਤੇ ਇਸ ਤਰ੍ਹਾਂ ਨਾਲ ਇੰਡੀਅਨ ਵੇਲਸ, ਕੈਲੀਫੋਰਨੀਆ ਅਤੇ ਮਿਆਮੀ ਟੂਰਨਾਮੈਂਟ ਵਿਚ ਨਹੀਂ ਖੇਡ ਸਕੇ ਸਨ। ਜੋਕੋਵਿਚ ਨੇ ਐਲਾਨ ਕੀਤਾ ਸੀ ਕਿ ਉਹ ਮੁਕਾਬਲਿਆਂ ਵਿਚ ਹਿੱਸਾ ਲੈਣ ਦੇ ਲਈ ਟੀਕਾ ਕਰਨ ਨਹੀਂ ਕਰਾਉਣਗੇ।
ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਤੇ ਰੇਸ਼ੇਲ ICC ਦੇ 'ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ' ਬਣੇ
ਜੋਕੋਵਿਚ ਦੇ ਲਈ 2022 ਦਾ ਸਾਲ ਅਜੇ ਤੱਕ ਵਧੀਆ ਨਹੀਂ ਰਿਹਾ ਹੈ। ਉਹ ਆਸਟਰੇਲੀਆਈ ਓਪਨ ਅਤੇ ਕਈ ਹੋਰ ਟੂਰਨਾਮੈਂਟ ਵਿਚ ਨਹੀ ਖੇਡ ਸਕੇ, ਜਿਸ ਕਾਰਨ ਫਰਵਰੀ ਵਿਚ ਕੁਝ ਸਮੇਂ ਦੇ ਲਈ ਉਨ੍ਹਾਂ ਨੇ ਦਾਨਿਲ ਮੇਦਵੇਦੇਵ ਤੋਂ ਆਪਣੀ ਨੰਬਰ ਇਕ ਰੈਂਕਿੰਗ ਗੁਆ ਦਿੱਤੀ ਸੀ। ਇਹੀ ਨਹੀਂ ਮਾਰਚ ਵਿਚ ਜੋਕੋਵਿਚ ਨੇ ਆਪਣੇ ਕੋਚ ਮਰੀਅਨ ਵਾਜਦਾ ਨਾਲ ਸਬੰਧ ਤੋੜਨ ਦਾ ਐਲਾਨ ਕੀਤਾ ਸੀ। ਵਾਜਦਾ ਪਿਛਲੇ 15 ਸਾਲ ਤੋਂ ਉਸਦੇ ਕੋਚ ਸਨ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਹਾਰਦਿਕ ਪੰਡਯਾ ਸਭ ਤੋਂ ਤੇਜ਼ 100 ਛੱਕੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼, ਬਣਾਇਆ ਇਹ ਵੱਡਾ ਰਿਕਾਰਡ
NEXT STORY