ਸਪੋਰਟਸ ਡੈਸਕ- ਨੋਵਾਕ ਜੋਕੋਵਿਚ ਨੂੰ ਜਨਵਰੀ 'ਚ ਹੋਣ ਵਾਲੇ ਏ. ਟੀ. ਪੀ. ਕੱਪ ਲਈ ਸਰਬੀਆ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਇਸ ਗੱਲ ਦਾ ਸੰਕੇਤ ਮਿਲਦਾ ਹੈ ਕਿ ਉਹ ਟੀਕਾਕਰਨ ਦੀ ਆਪਣੀ ਸਥਿਤੀ 'ਤੇ ਵਿਵਾਦ ਦੇ ਬਾਵਜੂਦ ਉਹ ਇਸ ਟੂਰਨਾਮੈਂਟ ਦੇ ਇਕ ਹਫਤੇ ਬਾਅਦ ਆਸਟਰੇਲੀਆਈ ਓਪਨ 'ਚ ਖੇਡ ਸਕਦੇ ਹਨ। ਆਯੋਜਕਾਂ ਨੇ ਮੰਗਲਵਾਰ ਨੂੰ ਕਿਹਾ ਕਿ ਦੁਨੀਆ ਦੇ ਚੋਟੀ ਦੇ 20 ਖਿਡਾਰੀਆਂ 'ਚੋਂ 18 ਖਿਡਾਰੀ ਇਕ ਤੋਂ 9 ਜਨਵਰੀ ਤਕ ਸਿਡਨੀ 'ਚ ਹੋਣ ਵਾਲੇ 16 ਦੇਸ਼ਾਂ ਦੇ ਟੂਰਨਾਮੈਂਟ 'ਚ ਹਿੱਸਾ ਲੈਣਗੇ, ਜਿਸ 'ਚ ਜੋਕੋਵਿਚ ਚੋਟੀ ਦਾ ਦਰਜਾ ਪ੍ਰਾਪਤ ਸਰਬੀਆ ਦਾ ਨੁਮਾਇੰਦਗੀ ਕਰਨਗੇ।
ਜੋਕੋਵਿਚ ਨੇ ਆਸਟਰੇਲੀਅਨ ਓਪਨ ਦੇ ਆਪਣੇ ਖ਼ਿਤਾਬ ਦਾ ਬਚਾਅ ਕਰਨ ਨੂੰ ਲੈ ਕੇ ਜਨਤਕ ਤੌਰ 'ਤੇ ਵਚਨਬੱਧਤਾ ਨਹੀਂ ਜਤਾਈ ਹੈ। ਉਨ੍ਹਾਂ ਨੇ ਇਸ ਗ੍ਰੈਂਡ ਸਲੈਮ ਲਈ ਜ਼ਰੂਰੀ ਟੀਕਾਕਰਨ ਦੀ ਸਥਿਤੀ ਦਾ ਖੁਲਾਸਾ ਨਹੀਂ ਕੀਤਾ ਹੈ। ਆਸਟਰੇਲੀਆ ਓਪਨ ਦੇ ਆਯੋਜਕਾਂ ਨੇ ਇਸ 'ਚ ਹਿੱਸਾ ਲੈਣ ਵਾਲਿਆਂ ਲਈ ਪੂਰਨ ਟੀਕਾਕਰਨ ਦੀ ਜ਼ਰੂਰਤ ਨੂੰ ਲਾਜ਼ਮੀ ਕੀਤਾ ਹੈ। ਏ. ਟੀ. ਪੀ. ਕੱਪ ਟੂਰਨਾਮੈਂਟ 'ਚ ਹਾਲਾਂਕਿ ਆਸਟਰੇਲੀਅਨ ਓਪਨ ਜਿਹੇ ਨਿਯਮ ਨਹੀਂ ਹਨ ਪਰ ਸਿਡਨੀ 'ਚ ਖੇਡਣ ਦੇ ਬਅਦ ਇਸ ਗੱਲ ਦੀ ਸੰਭਾਵਨਾ ਬਣ ਜਾਂਦੀ ਹੈ ਕਿ ਉਹ ਮੈਲਬੋਰਨ ਪਾਰਕ 'ਚ ਆਪਣੇ 10ਵੇਂ ਖ਼ਿਤਾਬ ਤੇ ਕੁਲ 21ਵੇਂ ਗ੍ਰੈਂਡ ਸਲੈਮ ਸਿੰਗਲ ਖ਼ਿਤਾਬ ਦਾ ਸੁਪਨਾ ਪੂਰਾ ਕਰ ਸਕੇ। ਸਿਡਨੀ 'ਚ ਖੇਡਣ ਲਈ ਹਾਲਾਂਕਿ ਜੋਕੋਵਿਚ ਨੂੰ 14 ਦਿਨਾਂ ਤਕ ਇਕਾਂਤਵਾਸ 'ਚ ਰਹਿਣਾ ਹੋਵੇਗਾ।
ਅਮਰੀਕੀ ਓਲੰਪਿਕ ਕਮੇਟੀ ਨੇ ਖਿਡਾਰੀਆਂ ਵਲੋਂ ਬਾਈਡੇਨ ਨੂੰ ਦਿੱਤੇ ਸਮਰਥਨ ਦੀ ਕੀਤੀ ਸ਼ਲਾਘਾ
NEXT STORY