ਨਵੀਂ ਦਿੱਲੀ— ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਦਾ ਮੰਨਣਾ ਹੈ ਕਿ ਇਸ ਸਾਲ ਚੋਟੀ ਰੈਂਕਿੰਗ ਦੀਆਂ ਟੀਮਾਂ ਵਿਰੁੱਧ ਸਫਲਤਾ ਨੇ ਭਾਰਤੀ ਟੀਮ 'ਚ ਨਵਾਂ ਆਤਮਵਿਸ਼ਵਾਸ ਭਰਿਆ ਹੈ ਤੇ ਹੁਣ ਉਹ ਕਿਸੇ ਦਾ ਸਾਹਮਣਾ ਕਰਨ ਤੋਂ ਨਹੀਂ ਡਰਦੀ। ਭਾਰਤੀ ਮਹਿਲਾ ਹਾਕੀ ਟੀਮ ਨੇ 18ਵੇਂ ਏਸ਼ੀਆਈ ਖੇਡਾਂ 'ਚ ਚਾਂਦੀ ਤਮਗਾ ਜਿੱਤਿਆ ਤੇ ਏਸ਼ੀਆਈ ਚੈਂਪੀਅਨਸ ਟਰਾਫੀ 'ਚ ਵੀ ਉਪ ਜੇਤੂ ਰਹੀ। ਲੰਡਨ 'ਚ ਵੀ ਵਿਸ਼ਵ ਕੱਪ 'ਚ ਟੀਮ ਕੁਆਰਟਰ ਫਾਈਨਲ ਤੱਕ ਪਹੁੰਚੀ ਤੇ ਰਾਸ਼ਟਰਮੰਡਲ ਖੇਡਾਂ 'ਚ ਚੌਥੇ ਸਥਾਨ 'ਤੇ ਰਹੀ।
ਰਾਣੀ ਨੇ ਕਿਹਾ ਅਸੀਂ ਏਸ਼ੀਆਈ ਖੇਡਾਂ ਤੇ ਏਸ਼ੀਆਈ ਚੈਂਪੀਅਨਸ ਟਰਾਫੀ 'ਚ ਸੋਨ ਤਮਗਾ ਜਿੱਤਣਾ ਚਾਹੁੰਦੇ ਸੀ ਪਰ ਕੁਲ ਮਿਲਾ ਕੇ ਪਿਛਲੇ ਸਾਲ ਪ੍ਰਦਰਸ਼ਨ ਵਧੀਆ ਰਿਹਾ। ਉਨ੍ਹਾਂ ਨੇ ਕਿਹਾ ਰਾਸ਼ਟਰਮੰਡਲ ਖੇਡਾਂ 'ਚ ਇੰਗਲੈਂਡ ਨੂੰ 2-1 ਨਾਲ ਹਰਾਇਆ ਤੇ ਵਿਸ਼ਵ ਕੱਪ 'ਚ ਲੰਡਨ 'ਚ ਉਸ ਨੇ 1-1 ਨਾਲ ਡਰਾ ਖੇਡਿਆ ਤੇ ਗੋਲਡ ਕੋਸਟ 'ਚ ਸੈਮੀਫਆਈਨਲ ਤੱਕ ਪਹੁੰਚਣ ਲਈ ਟੀਮ ਦਾ ਆਤਮਵਿਸ਼ਵਾਸ ਵਧਿਆ ਹੈ। ਰਾਣੀ ਨੇ ਕਿਹਾ ਅਸੀਂ ਵੱਡੇ ਟੂਰਨਾਮੈਂਟਾਂ 'ਚ ਸਖਤ ਚੁਣੌਤੀ ਦੇ ਰਹੇ ਸੀ। ਸਾਨੂੰ ਵਿਰੋਧੀ ਟੀਮਾਂ ਹਲਕੇ 'ਚ ਨਹੀਂ ਲੈ ਰਹੀਆਂ ਤੇ ਇਹ ਸਾਡੀ ਇਸ ਸਾਲ ਦੀ ਸਭ ਤੋਂ ਵੱਡੀ ਉਪਲੱਬਧੀ ਹੈ। ਉਨ੍ਹਾਂ ਨੇ ਕਿਹਾ ਸਾਡੀ ਅੰਡਰ-18 ਟੀਮ ਨੇ ਵੀ ਯੁਵਾ ਓਲੰਪਿਕ ਖੇਡਾਂ 'ਚ ਵਧੀਆ ਪ੍ਰਦਰਸ਼ਨ ਕਰਕੇ ਚਾਂਦੀ ਤਮਗਾ ਜਿੱਤਿਆ। ਨਵੇਂ ਖਿਡਾਰੀ ਉਭਰ ਰਹੇ ਹਨ।
ਨਿਊਜ਼ੀਲੈਂਡ ਨੇ ਸ਼੍ਰੀਲੰਕਾ ਸਾਹਮਣੇ ਰੱਖਿਆ 660 ਦੌੜਾਂ ਦਾ ਪਹਾੜ ਵਰਗਾ ਟੀਚਾ
NEXT STORY