ਪੈਰਿਸ- ਪਿਛਲੇ ਇਕ ਮਹੀਨੇ 'ਚ ਪਹਿਲੀ ਵਾਰ ਇਕ ਸੈੱਟ ਗੁਆਉਣ ਵਾਲੀ ਦੁਨੀਆ ਦੀ ਨੰਬਰ ਇਕ ਖਿਡਾਰੀ ਇਗਾ ਸਵੀਆਤੇਕ ਨੇ ਤੁਰੰਤ ਵਾਪਸੀ ਕਰਦੇ ਹੋਏ ਚੀਨ ਦੀ ਝੋਂਗ ਕਿੰਵੇਨ ਨੂੰ 6-7, 6-0, 6-2 ਨਾਲ ਹਰਾ ਕੇ ਫ੍ਰੈਂਚ ਓਪਨ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਇਹ ਸਵੀਆਤੇਕ ਦੀ ਲਗਾਤਾਰ 32ਵੀਂ ਜਿੱਤ ਸੀ।
ਪਿਛਲੇ ਪੰਜ ਟੂਰਨਾਮੈਂਟ ਜਿੱਤ ਚੁੱਕੀ ਸਵੀਆਤੇਕ ਫਰਵਰੀ ਦੇ ਬਾਅਦ ਤੋਂ ਹਾਰੀ ਨਹੀਂ ਹੈ। ਡਬਲਯੂ. ਟੀ ਏ. 'ਤੇ 2013 'ਚ ਸੇਰੇਨਾ ਵਿਲੀਅਮਸ ਦੇ 34 ਮੈਚਾਂ ਦੀ ਜੇਤੂ ਮੁਹਿੰਮ ਦੇ ਬਾਅਦ ਇਹ ਜਿੱਤ ਦਾ ਸਭ ਤੋਂ ਵੱਡਾ ਸਿਲਸਿਲਾ ਹੈ। ਹੁਣ ਉਨ੍ਹਾਂ ਦਾ ਸਾਹਮਣਾ 11ਵਾਂ ਦਰਜਾ ਪ੍ਰਾਪਤ ਜੇਸਿਕਾ ਪੇਗੁਲਾ ਨਾਲ ਹੋਵੇਗਾ ਜਿਨ੍ਹਾਂ ਨੇ ਰੋਮਾਨੀਆ ਦੀ ਇਰਿਾਨ ਕਾਮੇਲੀਆ ਬੇਗੂ ਨੂੰ 4-6-6-2, 6-3 ਨਾਲ ਹਰਾਇਆ।
ਹੋਰਨਾਂ ਕੁਆਰਟਰ ਫਾਈਨਲ 'ਚ ਰੂਸ ਦੀ ਦਾਰੀਆ ਕਾਸਤਕਿਨਾ ਦਾ ਸਾਹਮਣਾ ਵੇਰੋਨਿਕਾ ਕੁਦੇਰਮੇਤੋਵਾ ਨਾਲ ਹੋਵੋਗਾ। ਅਮਰੀਕਾ ਦੀ ਕੋਕੋ ਗਾ ਹਮਵਤਨ ਸਲੋਏਨ ਸਟੀਫੇਂਸ ਨਾਲ ਖੇਡੇਗੀ। ਜਦਕਿ ਕੈਨੇਡਾ ਦੀ ਲੈਲਾ ਫਰਨਾਂਡਿਜ਼ ਦਾ ਸਾਹਮਣਾ ਇਟਲੀ ਦੀ ਮਾਰਟਿਨਾ ਟ੍ਰੇਵਿਸਾਨ ਨਾਲ ਹੋਵੇਗਾ। ਪੁਰਸ਼ ਵਰਗ 'ਚ ਸਾਰਿਆਂ ਦੀਆਂ ਨਜ਼ਰਾਂ ਨੋਵਾਕ ਜੋਕੋਵਿਚ ਤੇ ਰਾਫੇਲ ਨਡਾਲ ਦੇ ਮੁਕਾਬਲੇ 'ਤੇ ਟਿਕੀਆਂ ਹੋਣਗੀਆਂ।
ਜਿੱਤ ਦੇ ਜਸ਼ਨ 'ਚ ਖੁੱਲ੍ਹੀ ਬੱਸ 'ਚ ਸੜਕਾਂ 'ਤੇ ਉਤਰੀ ਗੁਜਰਾਤ ਟਾਈਟਨਜ਼ ਦੀ ਟੀਮ, ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ
NEXT STORY