ਪ੍ਰਯਾਗਰਾਜ- ਦੇਸ਼ ਦੀ ਮੰਨੀ-ਪ੍ਰਮੰਨੀ ਐਥਲੀਟ ਅਤੇ ਓਲੰਪੀਅਨ ਸਵਿਤਾ ਪਾਲ ਦਾ ਹਰਿਆਣਾ ਦੇ ਰੋਹਤਕ ’ਚ ਇਕ ਹਸਤਾਲ ’ਚ ਦਿਹਾਂਤ ਹੋ ਗਿਆ। ਉਹ ਲਗਭਗ 22 ਸਾਲ ਦੀ ਸੀ। ਰਾਸ਼ਟਰੀ ਪ੍ਰਤੀਯੋਗਿਤਾ ’ਚ ਰੇਲਵੇ ਦੀ ਨੁਮਾਇੰਦਗੀ ਕਰਨ ਵਾਲੀ ਸਵਿਤਾ ਨਿਯਮਿਤ ਟ੍ਰੇਨਿੰਗ ਲਈ ਰੋਹਤਕ ਗਈ ਸੀ, ਜਿੱਥੇ 3 ਮਈ ਨੂੰ ਇਕ ਸੜਕ ਹਾਦਸੇ ’ਚ ਜ਼ਖਮੀ ਹੋ ਗਈ ਸੀ।
ਇਹ ਵੀ ਪੜ੍ਹੋ : ਕਮਾਲ ਕਰ'ਤੀ! ਵਨਡੇ ਕ੍ਰਿਕਟ 'ਚ ਬੱਲੇਬਾਜ਼ ਨੇ ਠੋਕੀਆਂ 277 ਦੌੜਾਂ, ਜੜੇ 15 ਛੱਕੇ ਤੇ 25 ਚੌਕੇ
ਪਰਿਵਾਰ ਮੁਤਾਬਕ ਮੁੱਢਲੇ ਇਲਾਜ ਤੋਂ ਬਾਅਦ ਸਵਿਤਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ ਪਰ 6 ਮਈ ਨੂੰ ਮੁੜ ਦਰਦ ਕਾਰਨ ਸਰਜਰੀ ਕਰ ਦਿੱਤੀ।ਆਪ੍ਰੇਸ਼ਨ ਤੋਂ ਬਾਅਦ ਉਸ ਦੀ ਹਾਲਤ ਹੋਰ ਵਿਗੜ ਗਈ ਅਤੇ ਅੱਜ ਉਸ ਨੇ ਹਸਪਤਾਲ ’ਚ ਹੀ ਆਖਰੀ ਸਾਹ ਲਇਆ।
ਇਹ ਵੀ ਪੜ੍ਹੋ : ਧੋਨੀ ਨੇ IPL 'ਚ ਰਚਿਆ ਇਤਿਹਾਸ, ਬਣਾਇਆ ਅਜਿਹਾ ਰਿਕਾਰਡ ਜਿਸ ਦਾ ਟੁੱਟਣਾ ਲਗਭਗ ਨਾਮੁਮਕਿਨ
ਪ੍ਰਿਯਾਗਰਾਜ ਦੇ ਝੂੰਸੀ ਦੀ ਮੂਲ ਨਿਵਾਸੀ ਸਵਿਤਾ ਦਾ ਅੰਤਿਮ ਸਸਕਾਰ ਸੰਗਮ ਤੱਟ ’ਤੇ ਕੀਤਾ ਜਾਵੇਗਾ। ਸਵਿਤਾ ਨੇ ਭਾਰਤ ਲਈ ਓਲੰਪਿਕ ਸਮੇਤ ਕਈ ਅੰਤਰਾਸ਼ਟਰੀ ਪ੍ਰਤੀਯੋਗਿਤਾਵਾਂ ’ਚ ਹਿੱਸਾ ਲਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਨਿਆਸ ਦਾ ਫੈਸਲਾ ਸਮਾਂ ਆਉਣ ’ਤੇ ਕਰਾਂਗਾ : ਧੋਨੀ
NEXT STORY