ਕੋਲਕਾਤਾ— ਸਾਬਕਾ ਭਾਰਤੀ ਕਪਤਾਨ ਅਤੇ ਬੰਗਾਲ ਕ੍ਰਿਕਟ ਸੰਘ (ਕੈਬ) ਦੇ ਮੈਂਬਰ ਸੌਰਵ ਗਾਂਗੁਲੀ ਨੇ ਬੁੱਧਵਾਰ ਨੂੰ ਕਿਹਾ ਕਿ ਖੱਬੇ ਹੱਥ ਦੇ ਸਪਿਨਰ ਪ੍ਰਗਿਆਨ ਓਝਾ ਨੂੰ ਆਗਾਮੀ ਸੈਸ਼ਨ ਦੇ ਲਈ ਕਿਸੇ ਹੋਰ ਟੀਮ 'ਚ ਖੇਡਣ ਦੀ ਅਗਿਆ ਨਹੀਂ ਦਵੇਗਾ। ਗਾਂਗੁਲੀ ਨੇ ਕਿਹਾ ਕਿ ਉਹ ਟੀਮ ਨੂੰ ਛੱਡਣਾ ਚਾਹੁੰਦੇ ਸਨ ਪਰ ਅਸੀਂ ਉਸ ਨੂੰ ਆਗਿਆ ਨਹੀਂ ਦਿੱਤੀ। ਬੰਗਾਲ ਨੇ ਉਸ ਨਾਲ ਇਕਰਾਰਨਾਮਾ ਕੀਤਾ ਸੀ ਜਦੋਂ ਹੈਦਰਾਬਾਦ ਪਲੇਟ ਗਰੁੱਪ 'ਚ ਸੀ। ਸਾਨੂੰ ਉਸਦੀ ਜਰੂਰਤ ਹੈ ਅਤੇ ਅਸੀਂ ਉਸ ਨੂੰ ਕਿਸ ਤਰ੍ਹਾਂ ਜਾਣ ਦੇ ਸਕਦੇ ਹਾਂ। ਕੈਬ ਦੇ ਸੰਯਕੁਤ ਅਭਿਸ਼ੇਕ ਡਾਲਮਿਆ ਨੇ ਕਿਹਾ ਕਿ ਮੰਗਲਵਾਰ ਓਝਾ ਦੇ ਘਰੇਲੂ ਸੰਘ ਹੈਦਰਾਬਾਦ ਕ੍ਰਿਕਟ ਸੰਘ ਨੂੰ ਇਸ ਬਾਰੇ 'ਚ ਸੂਚਨਾ ਕਰ ਦਿੱਤੀ। ਐੱਚ.ਸੀ.ਏ. ਟੀ ਨੇ ਕਿਹਾ ਕਿ ਜੇਕਰ ਓਝਾ ਨੂੰ ਨਹੀਂ ਛੱਡਦੇ ਤਾਂ ਅਸੀਂ ਕੀ ਕਰ ਸਕਦੇ ਹਾਂ। ਅਸੀਂ ਗਾਂਗੁਲੀ ਦਾ ਬਹੁਤ ਸੰਨਮਾਨ ਕਰਦੇ ਹਾਂ।
ਫੀਫਾ ਅੰਡਰ-17 ਵਿਸ਼ਵ ਕੱਪ ਟਰਾਫੀ ਟੂਰ ਦੇ ਦੌਰਾਨ ਮੌਜੂਦ ਹੋਣਗੇ ਸਟਾਰ ਖਿਡਾਰੀ
NEXT STORY