Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 05, 2025

    7:55:15 PM

  • trump says sydney sweeney has hottest ad

    Sweeney ਦੇ 'ਬੋਲਡ' ਇਸ਼ਤਿਹਾਰ 'ਤੇ ਫਿਦਾ ਹੋਏ...

  • heavy rain alert

    Heavy Rain Alert: ਤੇਜ਼ ਹਨ੍ਹੇਰੀ ਨਾਲ ਪਵੇਗਾ...

  • agriculture department raids vrv ethanol plant

    ਵੀਆਰਵੀ ਐਥਨੌਲ ਪਲਾਂਟ 'ਤੇ ਖੇਤੀਬਾੜੀ ਵਿਭਾਗ ਦਾ...

  • batala gas pipe leak case

    ਬਟਾਲਾ ਗੈਸ ਧਮਾਕਾ: 11 ਦਿਨ ਬਾਅਦ ਨੌਜਵਾਨ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Jalandhar
  • ਓਲੰਪਿਕ ਦਿਹਾੜੇ ’ਤੇ ਵਿਸ਼ੇਸ਼ :‘ਸ਼ਾਂਤੀ ਦੀਆਂ ਦੂਤ ਤੇ ਖੇਡ ਸੱਭਿਆਚਾਰ ਦੇ ਫੈਲਾਅ ਦਾ ਪ੍ਰਤੀਕ ਇਹ ਖੇਡਾਂ’

SPORTS News Punjabi(ਖੇਡ)

ਓਲੰਪਿਕ ਦਿਹਾੜੇ ’ਤੇ ਵਿਸ਼ੇਸ਼ :‘ਸ਼ਾਂਤੀ ਦੀਆਂ ਦੂਤ ਤੇ ਖੇਡ ਸੱਭਿਆਚਾਰ ਦੇ ਫੈਲਾਅ ਦਾ ਪ੍ਰਤੀਕ ਇਹ ਖੇਡਾਂ’

  • Edited By Rajwinder Kaur,
  • Updated: 23 Jun, 2020 01:03 PM
Jalandhar
olympic day special games
  • Share
    • Facebook
    • Tumblr
    • Linkedin
    • Twitter
  • Comment

ਨਵਦੀਪ ਸਿੰਘ ਗਿੱਲ

ਅੱਜ ਓਲੰਪਿਕ ਦਿਹਾੜਾ ਹੈ। ਇਸ ਨੂੰ ਮਨਾਉਣ ਦੀ ਸ਼ੁਰੂਆਤ 23 ਜੂਨ 1948 ਤੋਂ ਹੋਈ ਸੀ। ਇਸ ਦਿਨ ਨੂੰ ਓਲੰਪਿਕ ਦਿਵਸ ਮਨਾਉਣ ਲਈ ਇਸ ਲਈ ਚੁਣਿਆ ਗਿਆ, ਕਿਉਂਕਿ 23 ਜੂਨ 1894 ਨੂੰ ਪੈਰਿਸ ਵਿਖੇ ਆਧੁਨਿਕ ਓਲੰਪਿਕਸ ਦੇ ਜਨਮਦਾਤਾ ਕੂਬਰਤਿਨ ਨੇ ਮਾਡਰਨ ਓਲੰਪਿਕਸ ਸ਼ੁਰੂ ਕਰਵਾਉਣ ਦਾ ਫੈਸਲਾ ਕੀਤਾ ਸੀ। ਦੋ ਸਾਲਾਂ ਬਾਅਦ 1896 ਵਿੱਚ ਏਥਨਜ਼ ਵਿਖੇ ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ ਕਰਵਾਈਆਂ ਗਈਆਂ, ਜਿਸ ਦਾ ਕਾਫਲਾ ਨਿਰੰਤਰ ਚੱਲਦਾ ਹੋਇਆ 2016 ਵਿੱਚ ਰੀਓ ਵਿਖੇ ਪੁੱਜਿਆ ਸੀ। 2020 ਦੀਆਂ ਓਲੰਪਿਕਸ ਟੋਕੀਓ ਵਿਖੇ ਹੋਣੀਆਂ ਸਨ, ਜਿਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਚੱਲਦਿਆਂ ਇਕ ਸਾਲ ਲਈ ਅੱਗੇ ਪਾ ਦਿੱਤੀਆਂ। ਅੱਜ ਓਲੰਪਿਕ ਦਿਵਸ ਦੇ ਮੌਕੇ ਦੁਨੀਆਂ ਭਰ ਦੇ ਓਲੰਪੀਅਨ ਇਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਖਿਡਾਰੀ ਅੱਜ ਇਹ ਕਾਮਨਾ ਵੀ ਕਰ ਰਹੇ ਹਨ ਕਿ ਕੋਰੋਨਾ ਮਹਾਮਾਰੀ ਤੋਂ ਜਲਦੀ ਛੁਟਕਾਰਾ ਪਵੇ ਅਤੇ ਅਗਲੇ ਸਾਲ ਟੋਕੀਓ ਵਿਖੇ ਦੁਨੀਆਂ ਦਾ ਸਭ ਤੋਂ ਵੱਡਾ ਖੇਡ ਮੇਲਾ ਜੁੜੇ।

ਆਧੁਨਿਕ ਓਲੰਪਿਕ ਖੇਡਾਂ ਦੀ ਸ਼ੁਰੂਆਤ 1896 'ਚ ਏਥਨਜ਼ (ਯੂਨਾਨ) ਵਿਖੇ ਜ਼ਰੂਰ ਹੋਈ ਸੀ ਪਰ ਓਲੰਪਿਕ ਖੇਡਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਹ ਖੇਡਾਂ ਸਿਰਫ ਓਲੰਪਿਕ ਖੇਡਾਂ ਨਾਲ ਪੁਕਾਰੀਆਂ ਜਾਂਦੀਆਂ ਹਨ ਪਰ ਅਸਲੀਅਤ ਵਿਚ ਜੇ ਇਤਿਹਾਸ 'ਤੇ ਝਾਤ ਮਾਰੀ ਜਾਵੇ ਤਾਂ ਇਹ ਨਵੀਨ ਓਲੰਪਿਕ ਖੇਡਾਂ ਹਨ। 1896 'ਚ ਸ਼ੁਰੂ ਹੋਈਆਂ ਇਹ ਖੇਡਾਂ ਓਲੰਪਿਕ ਖੇਡਾਂ ਦਾ ਪਹਿਲਾ ਦੌਰ ਨਹੀਂ ਸੀ। ਇਸ ਤੋਂ ਪਹਿਲਾਂ ਵੀ ਓਲੰਪਿਕ ਖੇਡਾਂ ਹੁੰਦੀਆਂ ਸਨ। ਪਹਿਲੀਆਂ (ਪੁਰਾਤਨ) ਓਲੰਪਿਕ ਖੇਡਾਂ ਜੋ 776 ਈਸਾ ਪੂਰਵ (ਬੀ.ਸੀ.) ਵਿਚ ਸ਼ੁਰੂ ਹੋਈਆਂ ਸਨ ਅਤੇ 394 ਈਸਵੀ (ਏ.ਡੀ.) 'ਚ ਬੰਦ ਹੋ ਗਈਆਂ ਸਨ। ਪੁਰਾਤਨ ਓਲੰਪਿਕ ਖੇਡਾਂ ਦੇ ਬੰਦ ਹੋਣ ਤੋਂ 1502 ਸਾਲਾਂ ਬਾਅਦ ਮੁੜ ਇਹ ਖੇਡਾਂ ਸ਼ੁਰੂ ਹੋਈਆਂ ਸਨ। ਪਹਿਲੀਆਂ/ਮੁੱਢਲੀਆਂ/ਪੁਰਾਤਨ ਓਲੰਪਿਕ ਖੇਡਾਂ 776 ਬੀ.ਸੀ. ਤੋਂ 394 ਏ.ਡੀ. ਤਕ ਹੋਈਆਂ ਅਤੇ 1896 ਤੋਂ ਹੁਣ ਤਕ ਜਾਰੀ ਖੇਡਾਂ ਨਵੀਨ ਓਲੰਪਿਕ ਖੇਡਾਂ ਹਨ।

ਓਲੰਪਿਕ ਖੇਡਾਂ ਬਾਰੇ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ ਪਰ ਮੰਨੀ-ਪ੍ਰਮੰਨੀ ਮਿੱਥ ਅਨੁਸਾਰ ਪੁਰਾਤਨ ਓਲੰਪਿਕ ਖੇਡਾਂ ਦਾ ਮੁੱਢ 776 ਬੀ.ਸੀ. 'ਚ ਉਸ ਵੇਲੇ ਬੱਝਿਆ ਜਦੋਂ ਯੂਨਾਨ ਛੋਟੇ-ਛੋਟੇ ਰਾਜਾਂ ਵਿਚ ਵੰਡਿਆ ਹੋਇਆ ਸੀ। ਇਹ ਰਾਜ ਆਪਸ ਵਿਚ ਲੜਦੇ ਰਹਿੰਦੇ ਸਨ ਅਤੇ ਇਨ੍ਹਾਂ ਲੜਾਈ-ਝਗੜਿਆਂ ਤੋਂ ਤੰਗ ਆ ਕੇ ਯੂਨਾਨ ਦੇ ਰਾਜਾ ਨੇ ਕਿਸੇ ਜੋਤਸ਼ੀ ਤੋਂ ਸਲਾਹ ਲਈ। ਸਲਾਹ ਮੰਨ ਕੇ ਰਾਜੇ ਨੇ ਖੇਡਾਂ ਕਰਵਾਉਣੀਆਂ ਸ਼ੁਰੂ ਕੀਤੀਆਂ। ਖੇਡਾਂ ਜ਼ਰੀਏ ਸ਼ਾਂਤੀ ਦਾ ਮਾਹੌਲ ਸਿਰਜਿਆ ਗਿਆ। ਇਸੇ ਕਾਰਨ ਖੇਡਾਂ ਹੁਣ ਤਕ ਸ਼ਾਂਤੀ/ਅਮਨ ਦੇ ਦੂਤ ਵਜੋਂ ਜਾਣੀਆਂ ਜਾਂਦੀਆਂ ਹਨ ਅਤੇ 'ਸਪੋਰਟਸਮੈਨ ਸਪਿਰਟ' ਸ਼ਬਦ ਇਸੇ 'ਚੋਂ ਨਿਕਲਿਆ ਹੈ। ਮੁੱਢਲੇ ਸਮਿਆਂ 'ਚ ਸਿਰਫ ਦੌੜਾਂ ਹੀ ਕਰਵਾਈਆਂ ਜਾਂਦੀਆਂ ਸਨ ਅਤੇ ਹੌਲੀ ਹੌਲੀ ਇਨ੍ਹਾਂ ਖੇਡਾਂ ਵਿਚ ਬਾਕੀ ਮੁਕਾਬਲੇ ਸ਼ੁਰੂ ਹੋਏ। 394 ਏ.ਡੀ. ਤਕ ਪ੍ਰਾਚੀਨ ਓਲੰਪਿਕ ਖੇਡਾਂ ਠੀਕ-ਠਾਕ ਚੱਲਦੀਆਂ ਰਹੀਆਂ। ਲੜਾਈ-ਝਗੜੇ ਖਤਮ ਕਰਨ ਲਈ ਸ਼ੁਰੂ ਹੋਈਆਂ ਓਲੰਪਿਕ ਖੇਡਾਂ 394 ਏ.ਡੀ. ਤਕ ਪਹੁੰਚਦੀਆਂ ਹੋਈਆਂ ਖੁਦ ਲੜਾਈ-ਝਗੜਿਆਂ ਦਾ ਕਾਰਨ ਬਣ ਗਈਆਂ ਸਨ। ਖੇਡਾਂ ਨੂੰ ਲੈ ਕੇ ਹੁੰਦੇ ਲੜਾਈ-ਝਗੜਿਆਂ ਤੋਂ ਤੰਗ ਆ ਕੇ ਉਸ ਵੇਲੇ ਯੂਨਾਨ 'ਤੇ ਕਾਬਜ਼ ਰੋਮਨ ਦੇ ਰਾਜਾ ਥਿਊਡੀਸੀਅਸ ਨੇ ਖੇਡਾਂ ਬੰਦ ਕਰਵਾ ਦਿੱਤੀਆਂ।

PunjabKesari

ਪ੍ਰਾਚੀਨ ਓਲੰਪਿਕ ਖੇਡਾਂ ਬੰਦ ਹੋਣ ਤੋਂ ਬਾਅਦ 15 ਸਦੀਆਂ ਦੇ ਵਕਫੇ ਦੌਰਾਨ ਸਮੇਂ-ਸਮੇਂ ਵਿਚਾਰਾਂ ਹੁੰਦੀਆਂ ਰਹੀਆਂ ਕਿ ਇਹ ਖੇਡਾਂ ਮੁੜ ਸ਼ੁਰੂ ਕਰਵਾਈਆਂ ਜਾਣ ਪਰ ਕਿਤੇ ਵੀ ਬੂਰ ਨਹੀਂ ਪਿਆ। ਆਖਰ ਇਨ੍ਹਾਂ ਖੇਡਾਂ ਨੂੰ ਕਰਵਾਉਣ ਲਈ ਫਰਾਂਸ ਸਰਕਾਰ ਨੇ ਸਰੀਰਕ ਸਿੱਖਿਆ ਦੇ ਅਧਿਆਪਕ ਬੈਰਲ ਪੀਅਰੇ ਡੀ ਕੂਬਰਤਿਨ ਨੂੰ ਜ਼ਿੰਮਾ ਸੌਂਪਿਆ। ਕੂਬਰਤਿਨ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਓਲੰਪਿਕ ਖੇਡਾਂ ਮੁੜ ਸ਼ੁਰੂ ਕਰਵਾਉਣ ਲਈ ਵੱਖ-ਵੱਖ ਮੁਲਕਾਂ ਦੇ ਨੁਮਾਇੰਦਿਆਂ ਦੀਆਂ ਮੀਟਿੰਗਾਂ ਹੋਈਆਂ। 1894 'ਚ ਓਲੰਪਿਕ ਖੇਡਾਂ ਨੂੰ ਮੁੜ ਕਰਵਾਉਣ ਦੀ ਯੋਜਨਾ ਪੱਕੇ ਪੈਰੀ ਹੋਈ। ਇਹ ਯੋਜਨਾ 24 ਜੂਨ ਨੂੰ ਪੈਰਿਸ ਵਿਖੇ ਸਿਰੇ ਬਣੀ ਕਰਕੇ ਹੀ ਇਸ ਦਿਨ ਨੂੰ ਓਲੰਪਿਕ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਨਵੀਨ ਓਲੰਪਿਕ ਖੇਡਾਂ ਦੇ ਨਾਂ 'ਤੇ ਪਹਿਲੀਆਂ ਖੇਡਾਂ 1896 'ਚ ਏਥਨਜ਼ (ਯੂਨਾਨ) ਅਤੇ ਦੂਜੀਆਂ ਖੇਡਾਂ 1900 'ਚ ਪੈਰਿਸ (ਫਰਾਂਸ) ਵਿਖੇ ਕਰਵਾਉਣ ਦਾ ਫੈਸਲਾ ਹੋਇਆ। ਹਾਲਾਂਕਿ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਹਾਸਲ ਕਰਨ ਲਈ ਫਰਾਂਸ ਪੱਬਾਂ ਭਾਰ ਸੀ ਪਰ ਖੇਡਾਂ ਦੀ ਰਵਾਇਤ ਅਤੇ ਮੁੱਢ ਯੂਨਾਨ ਨਾਲ ਜੁੜਿਆ ਹੋਣ ਕਰਕੇ ਪਹਿਲੀਆਂ ਓਲੰਪਿਕ ਖੇਡਾਂ ਏਥਨਜ਼ ਨੂੰ ਮਿਲੀਆਂ ਅਤੇ ਫਰਾਂਸ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਇਨਾਮ ਵਜੋਂ ਦੂਜੀਆਂ ਖੇਡਾਂ ਪੈਰਿਸ ਨੂੰ ਮਿਲੀਆਂ।

ਇਸ ਤਰ੍ਹਾਂ ਨਵੀਨ ਓਲੰਪਿਕ ਖੇਡਾਂ ਦਾ ਮੁੱਢ ਬੱਝ ਗਿਆ ਅਤੇ ਇਹ ਹਰ ਚਾਰ ਸਾਲਾਂ ਦੇ ਵਕਫੇ ਬਾਅਦ ਕਰਵਾਉਣ ਦਾ ਸਮਾਂ ਮਿੱਥਿਆ ਗਿਆ। 1896 'ਚ ਸ਼ੁਰੂ ਹੋਈਆਂ ਖੇਡਾਂ 108 ਸਾਲਾਂ ਬਾਅਦ 2004 'ਚ ਮੁੜ ਓਲੰਪਿਕਸ ਦੇ ਜਨਮਦਾਤਾ ਮੁਲਕ ਏਥਨਜ਼ (ਯੂਨਾਨ) ਵਿਖੇ ਹੋਈਆਂ। ਨਵੀਨ ਓਲੰਪਿਕ ਖੇਡਾਂ ਦੇ ਹੁਣ ਤੱਕ ਦੇ 124 ਸਾਲਾਂ ਇਤਿਹਾਸ 'ਚ ਇਨ੍ਹਾਂ ਖੇਡਾਂ ਨੇ ਸਭ ਤੋਂ ਵੱਧ ਤਰੱਕੀ ਕੀਤੀ ਅਤੇ ਹਰ ਵਾਰ ਨਵੇਂ ਰੂਪ 'ਚ ਸਾਹਮਣੇ ਆਈਆਂ। ਖੇਡਾਂ 'ਚ ਹਿੱਸਾ ਲੈਣ ਵਾਲੇ ਮੁਲਕਾਂ, ਖਿਡਾਰੀਆਂ ਤੇ ਈਵੈਂਟਾਂ ਦੀ ਗਿਣਤੀ ਪੱਖੋਂ, ਜਿਥੇ ਇਨ੍ਹਾਂ ਖੇਡਾਂ ਨੇ ਤਰੱਕੀ ਕੀਤੀ ਉਥੇ ਖੇਡਾਂ 'ਤੇ ਰਾਜਨੀਤੀ ਵੀ ਹਰ ਸਮੇਂ ਭਾਰੂ ਰਹੀ। ਵਿਸ਼ਵ ਅੰਦਰ ਵਾਪਰਦੀਆਂ ਰਾਜਸੀ ਘਟਨਾਵਾਂ ਦਾ ਸਭ ਤੋਂ ਵਧ ਅਸਰ ਇਨ੍ਹਾਂ ਖੇਡਾਂ ਉਪਰ ਹੋਇਆ। ਇਸੇ ਕਾਰਨ ਚਾਰ ਸਾਲਾਂ ਦੇ ਵਕਫੇ ਬਾਅਦ ਹੋਣ ਵਾਲੀਆਂ ਖੇਡਾਂ 'ਚ ਤਿੰਨ ਵਾਰ ਵਿਘਨ ਪਿਆ, ਜਦੋਂ ਓਲੰਪਿਕ ਖੇਡਾਂ ਨਹੀਂ ਕਰਵਾਈਆਂ ਗਈਆਂ। ਪਹਿਲੀ ਵਾਰ 1916 'ਚ ਓਲੰਪਿਕ ਖੇਡਾਂ ਦੇ ਰਾਹ ਵਿਚ ਅੜਿੱਕਾ ਆਇਆ ਜਦੋਂ ਪਹਿਲਾ ਵਿਸ਼ਵ ਯੁੱਧ ਚੱਲ ਰਿਹਾ ਸੀ। ਇਸ ਤੋਂ ਬਾਅਦ 1940 ਤੇ 1944 'ਚ  ਦੋ ਵਾਰ ਇਨ੍ਹਾਂ ਖੇਡਾਂ ਦਾ ਮੁਕਾਬਲਾ ਰੁਕਿਆ ਜਦੋਂ ਦੂਜਾ ਵਿਸ਼ਵ ਯੁੱਧ ਚੱਲ ਰਿਹਾ ਸੀ। ਚੌਥੀ ਵਾਰ ਹੁਣ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਖੇਡਾਂ ਇਕ ਸਾਲ ਲਈ ਟਲੀਆਂ ਹਨ। 2020 ਦੀਆਂ ਓਲੰਪਿਕ ਖੇਡਾਂ ਟੋਕੀਓ ਵਿਖੇ ਹੋਣੀਆਂ ਸਨ ਜੋ ਹੁਣ ਇਕ ਸਾਲ ਅੱਗੇ ਪੈ ਗਈਆਂ। ਖੇਡਾਂ 'ਤੇ ਵਿਸ਼ਵ ਦੇ ਵੱਡੇ ਤਾਕਤ ਮੁਲਕਾਂ ਅਮਰੀਕਾ, ਰੂਸ, ਜਰਮਨੀ ਦੀਆਂ ਨੀਤੀਆਂ ਦਾ ਵੀ ਅਸਰ ਹੋਇਆ। 1972 ਵਿਚ ਪਹਿਲੀ ਵਾਰ ਇਨ੍ਹਾਂ ਖੇਡਾਂ ਉਪਰ ਅਤਿਵਾਦੀਆਂ ਦਾ ਹਮਲਾ ਹੋਇਆ, ਜਦੋਂ ਫਿਲਸਤੀਨ ਦੇ ਗੁਰੀਲਿਆਂ ਨੇ ਇਸਰਾਈਲ ਦੇ 9 ਬੇਦੋਸ਼ੇ ਖਿਡਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ 5 ਸਤੰਬਰ 1972 ਨੂੰ ਮਿਊਨਿਖ ਵਿਖੇ ਵਾਪਰੀ। ਇਸ ਘਟਨਾ ਕਾਰਨ 24 ਘੰਟੇ ਵਾਸਤੇ ਖੇਡਾਂ ਰੋਕੀਆਂ ਗਈਆਂ। 1996 'ਚ ਐਟਲਾਂਟਾ ਵਿਖੇ ਖੇਡਾਂ ਦੌਰਾਨ ਸਟੇਡੀਅਮ ਨੇੜੇ ਧਮਾਕਾ ਹੋਇਆ। 2008 ਦੀਆਂ ਬੀਜਿੰਗ ਓਲੰਪਿਕ ਖੇਡਾਂ ਤੋਂ ਪਹਿਲਾਂ ਵੀ ਤਿੱਬਤ ਨੇ ਆਪਣੇ ਵਿਰੋਧ ਨੂੰ ਓਲੰਪਿਕ ਖੇਡਾਂ 'ਤੇ ਕੇਂਦਰਿਤ ਕੀਤਾ।

ਇਸੇ ਤਰ੍ਹਾਂ ਓਲੰਪਿਕ ਖੇਡਾਂ ਉਪਰ ਰਾਜਸੀ ਘਟਨਾਵਾਂ ਦਾ ਵੀ ਅਸਰ ਹੁੰਦਾ ਰਿਹਾ। 1980 ਵਿਚ ਮਾਸਕੋ ਵਿਖੇ ਹੋਈਆਂ ਓਲੰਪਿਕ ਖੇਡਾਂ ਦੌਰਾਨ ਅਮਰੀਕਾ ਪੱਖੀ ਮੁਲਕਾਂ ਨੇ ਖੇਡਾਂ ਦਾ ਬਾਈਕਾਟ ਕੀਤਾ ਅਤੇ ਫਿਰ 1984 'ਚ ਲਾਸ ਏਂਜਲਸ ਵਿਖੇ ਹੋਈਆਂ ਓਲੰਪਿਕ ਖੇਡਾਂ 'ਚ ਰੂਸ-ਪੱਖੀ ਮੁਲਕਾਂ ਨੇ ਬਾਈਕਾਟ ਕੀਤਾ। ਪ੍ਰਾਚੀਨ ਓਲੰਪਿਕ ਖੇਡਾਂ ਤੋਂ ਬਾਅਦ ਨਵੀਨ ਓਲੰਪਿਕ ਖੇਡਾਂ ਹਰ ਚਾਰ ਸਾਲਾਂ ਦੇ ਵਕਫੇ ਬਾਅਦ ਨਿਰੰਤਰ ਚੱਲਦੀਆਂ ਆ ਰਹੀਆਂ ਹਨ।

ਓਲੰਪਿਕ ਖੇਡਾਂ 'ਚ ਸਰਦਾਰੀ ਲਈ ਹਰ ਮੁਲਕ ਆਪਣੇ ਤੌਰ 'ਤੇ ਪੂਰੀ ਵਾਹ ਲਾਉਂਦਾ ਹੈ ਅਤੇ ਕੋਈ ਵੀ ਮੁਲਕ ਦੂਜੇ ਨੂੰ ਪਛਾੜਨ ਲਈ ਪੂਰੀ ਅੱਡੀ-ਚੋਟੀ ਦਾ ਜ਼ੋਰ ਲਾਉਂਦਾ ਹੈ। ਓਲੰਪਿਕ ਤਮਗਾ ਸੂਚੀ 'ਚ ਸਿਖਰਲਾ ਸਥਾਨ ਹਾਸਲ ਕਰਨਾ ਸਦਾ ਹੀ ਟੀਚਾ ਰਿਹਾ ਹੈ। ਓਲੰਪਿਕ ਖੇਡਾਂ ਦੇ ਇਤਿਹਾਸ 'ਚ ਸਮੇਂ-ਸਮੇਂ ਸਰਦਾਰੀਆਂ ਬਦਲਦੀਆਂ ਰਹੀਆਂ ਹਨ ਅਤੇ ਕਈ ਮੌਕਿਆਂ 'ਤੇ ਨਵਾਂ ਮੁਲਕ ਅੱਗੇ ਆਉਂਦਾ ਰਿਹਾ ਹੈ ਪਰ ਕੁੱਲ ਮਿਲਾ ਕੇ ਅਮਰੀਕਾ ਦੀ ਓਲੰਪਿਕ 'ਤੇ ਸਰਦਾਰੀ ਰਹੀ ਹੈ। ਅਮਰੀਕਾ ਨੂੰ ਰੂਸ, ਜਰਮਨੀ ਤੋਂ ਜਿਥੇ ਸਮੇਂ-ਸਮੇਂ ਟੱਕਰ ਮਿਲੀ, ਉਥੇ ਮੌਜੂਦਾ ਦੌਰ 'ਚ ਚੀਨ ਉਸ ਦੇ ਕੰਧੇੜਿਆਂ 'ਤੇ ਚੜ੍ਹ ਗਿਆ ਹੈ। ਅਮਰੀਕਾ ਨੇ ਚੀਨ ਨੂੰ ਫੇਰ ਪਿੱਛੇ ਛੱਡਿਆ।

1896 ਤੋਂ 1952 ਤੱਕ ਪਹਿਲੀਆਂ ਬਾਰਾਂ ਓਲੰਪਿਕ ਖੇਡਾਂ 'ਚ ਜ਼ਿਆਦਾਤਰ ਅਮਰੀਕਾ ਦੀ ਹੀ ਸਰਦਾਰੀ ਰਹੀ। ਸਿਰਫ ਕੁਝ ਮੌਕਿਆਂ 'ਤੇ ਮੇਜ਼ਬਾਨਾਂ ਨੇ ਹੂੰਝਾ ਫੇਰਿਆ। ਜਿਵੇਂ 1900 'ਚ ਪੈਰਿਸ ਵਿਖੇ ਫਰਾਂਸ, 1908 'ਚ ਲੰਡਨ ਵਿਖੇ ਬਰਤਾਨੀਆ, 1912 'ਤੇ ਸਟਾਕਹੋਮ ਵਿਖੇ ਸਵੀਡਨ, 1936 'ਚ ਬਰਲਿਨ ਵਿਖੇ ਜਰਮਨੀ ਨੇ ਆਪਣੀ ਮੇਜ਼ਬਾਨੀ 'ਚ ਤਮਗਾ ਸੂਚੀ ਦਾ ਸਿਖਰ ਛੂਹਿਆ। ਇਸ ਦੌਰ ਤੱਕ ਅਮਰੀਕਾ ਨੂੰ ਟੱਕਰ ਦੇਣ ਵਾਲਾ ਕੋਈ ਮੁਲਕ ਨਹੀਂ ਸੀ।

ਸੋਵੀਅਤ ਸੰਘ (ਮੌਜੂਦਾ ਰੂਸ) ਨੇ ਇਨਕਲਾਬ ਤੋਂ ਬਾਅਦ ਪਹਿਲੀ ਵਾਰ 1952 'ਚ ਹੈਲਸਿੰਕੀ ਓਲੰਪਿਕ ਖੇਡਾਂ 'ਚ ਭਾਗ ਲਿਆ ਅਤੇ ਤਮਗਾ ਸੂਚੀ 'ਚ ਦੂਜਾ ਸਥਾਨ ਹਾਸਲ ਕਰਕੇ ਅਮਰੀਕਾ ਨੂੰ ਅੱਖਾਂ ਦਿਖਾਈਆਂ। ਹੁਣ ਵਾਰੀ ਰੂਸ ਦੀ ਸਰਦਾਰੀ ਕਰਨ ਦੀ ਸੀ। 1956 ਤੇ 1960 'ਚ ਦੋਵੇਂ ਓਲੰਪਿਕ ਖੇਡਾਂ 'ਚ ਸੋਵੀਅਤ ਸੰਘ ਨੇ ਅਮਰੀਕਾ ਨੂੰ ਪਛਾੜ ਕੇ ਚੋਟੀ ਦਾ ਸਥਾਨ ਹਾਸਲ ਕੀਤਾ। ਇਹ ਉਹ ਮੌਕਾ ਸੀ ਜਦੋਂ ਓਲੰਪਿਕ 'ਚ ਅਮਰੀਕਾ ਤੇ ਸੋਵੀਅਤ ਸੰਘ ਦੋ ਤਕੜੇ ਵਿਰੋਧੀ ਆਹਮੋ-ਸਾਹਮਣੇ ਹੋਏ। 1964 ਤੇ 1968 ਦੀ ਓਲੰਪਿਕ 'ਚ ਅਮਰੀਕਾ ਨੇ ਮੁੜ ਸਰਦਾਰੀ ਕਾਇਮ ਕੀਤੀ ਅਤੇ ਫਿਰ 1972, 1976 ਤੇ 1980 ਦੀ ਓਲੰਪਿਕ 'ਚ ਸੋਵੀਅਤ ਸੰਘ ਨੇ ਬਾਜ਼ੀ ਮਾਰੀ।  1984 'ਚ ਆਪਣੀ ਮੇਜ਼ਬਾਨੀ 'ਚ ਅਮਰੀਕਾ ਨੇ ਤਾਜ ਫਿਰ ਪਹਿਨਾਇਆ ਅਤੇ ਫਿਰ 1988 ਤੇ 1992 'ਚ ਰੂਸ ਨੇ ਆਖਰੀ ਵਾਰ ਸਾਂਝੀ ਟੀਮ ਰਾਹੀਂ ਸ਼ਮੂਲੀਅਤ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਸੋਵੀਅਤ ਸੰਘ ਦੇ ਟੁੱਟਣ ਨਾਲ ਓਲਪਿਕਸ 'ਚ ਉਨ੍ਹਾਂ ਦੀ ਮੁਹਿੰਮ ਨੂੰ ਧੱਕਾ ਪੁੱਜਿਆ। 1996, 2000 ਤੇ 2004 'ਚ ਅਮਰੀਕਾ ਮੁੜ ਪਹਿਲੇ ਸਥਾਨ 'ਤੇ ਰਿਹਾ। ਇਸ ਦੌਰ 'ਚ ਤੇਜ਼ੀ ਨਾਲ ਅੱਗੇ ਵਧੇ ਚੀਨ ਨੇ ਪੌੜੀ ਦਰ ਪੌੜੀ 2004 'ਚ ਦੂਜਾ ਸਥਾਨ ਹਾਸਲ ਕਰ ਲਿਆ ਸੀ ਅਤੇ ਬੀਜਿੰਗ ਵਿਖੇ 50 ਸੋਨ ਤਮਗਿਆਂ ਨਾਲ ਚੀਨ ਨੇ ਅਮਰੀਕਾ ਨੂੰ ਪਛਾੜ ਕੇ ਓਲੰਪਿਕ ਖੇਡਾਂ ਦੀ ਤਮਗਾ ਸੂਚੀ ਵਿਚ ਪਹਿਲਾ ਸਥਾਨ ਹਾਸਲ ਕੀਤਾ। 2012 ਵਿੱਚ ਲੰਡਨ ਤੇ 2016 ਵਿੱਚ ਰੀਓ ਵਿਖੇ ਅਮਰੀਕਾ ਨੇ ਫੇਰ ਬਾਜ਼ੀ ਮਾਰੀ।

PunjabKesari

ਓਲੰਪਿਕਸ ਵਿਚ ਜਰਮਨੀ ਨੇ ਕਈ ਖੇਡਾਂ 'ਚ ਦੋ ਵੱਖ-ਵੱਖ ਮੁਲਕਾਂ ਪੂਰਬੀ ਤੇ ਪੱਛਮੀ ਜਰਮਨੀ ਦੇ ਤੌਰ 'ਤੇ ਹਿੱਸਾ ਲਿਆ ਅਤੇ ਫਿਰ ਵੀ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਦਿਖਾਇਆ। ਬਰਲਿਨ ਦੀ ਕੰਧ ਢਹਿਣ ਨਾਲ ਇਕੱਠੇ ਹੋਏ ਜਰਮਨੀ ਨੇ ਹੋਰ ਵੀ ਤਾਕਤ ਨਾਲ ਖੇਡਾਂ 'ਚ ਹਿੱਸਾ ਲਿਆ। ਪੂਰਬੀ ਜਰਮਨੀ ਤਾਂ ਇਕੱਲਿਆਂ ਹੀ ਆਪਣੇ ਦਮ 'ਤੇ ਬਾਜ਼ੀ ਮਾਰਦਾ ਰਿਹਾ।

ਓਲੰਪਿਕ ਝੰਡਾ: 
ਸਫੈਦ ਰੰਗ 'ਤੇ ਪੰਜ ਵੱਖ-ਵੱਖ ਰੰਗਾਂ ਦੇ ਚੱਕਰਾਂ ਵਾਲਾ ਝੰਡਾ ਓਲੰਪਿਕ ਖੇਡਾਂ ਦੀ ਨਿਸ਼ਾਨੀ ਹੈ। ਇਹ ਝੰਡਾ ਦੇਖ ਕੇ ਆਪਣੇ ਆਪ ਓਲੰਪਿਕ ਖੇਡਾਂ ਯਾਦ ਆ ਜਾਂਦੀਆਂ ਹਨ। ਇਸ ਝੰਡੇ ਉਪਰ ਪੰਜ ਚੱਕਰ ਪੰਜ ਖਿੱਤਿਆਂ/ਮਹਾਂਦੀਪਾਂ ਦੇ ਪ੍ਰਤੀਕ ਹਨ। ਅਮਰੀਕਾ (ਉੱਤਰੀ ਤੇ ਦੱਖਣੀ ਅਮਰੀਕਾ), ਏਸ਼ੀਆ, ਯੂਰਪ, ਅਫਰੀਕਾ ਤੇ ਆਸਟਰੇਲੀਆ ਦੀ ਹਾਜ਼ਰੀ ਲਾਉਂਦੇ ਪੰਜ ਚੱਕਰਾਂ 'ਚੋਂ ਤਿੰਨ ਉਪਰ ਤੇ ਦੋ ਹੇਠਾਂ ਇਕ ਦੂਜੇ ਵਿਚਕਾਰੋਂ ਗੁਜ਼ਰਦੇ ਹਨ। ਉਪਰਲੇ ਤਿੰਨ ਚੱਕਰਾਂ ਦੇ ਰੰਗ ਨੀਲਾ, ਕਾਲਾ ਤੇ ਲਾਲ ਅਤੇ ਹੇਠਲੇ ਦੋ ਚੱਕਰਾਂ ਦੇ ਰੰਗ ਪੀਲਾ ਤੇ ਹਰਾ ਹੁੰਦੇ ਹਨ। ਓਲੰਪਿਕ ਖੇਡਾਂ ਦਾ ਝੰਡਾ ਪਹਿਲੀ ਵਾਰ 1920 ਵਿਚ ਐਂਟਵਰਪ (ਬੈਲਜੀਅਮ) ਵਿਖੇ ਹੋਈਆਂ ਓਲੰਪਿਕ ਖੇਡਾਂ ਦੌਰਾਨ ਲਹਿਰਾਇਆ ਗਿਆ। ਉਦਘਾਟਨੀ ਸਮਾਰੋਹ 'ਤੇ ਲਹਿਰਾਇਆ ਜਾਣ ਵਾਲਾ ਝੰਡਾ ਸਮਾਪਤੀ ਸਮਾਰੋਹ ਮੌਕੇ ਉਤਾਰ ਕੇ ਅਗਲੀਆਂ ਖੇਡਾਂ ਦੀ ਮੇਜ਼ਬਾਨੀ ਕਰਨ ਵਾਲੇ ਮੁਲਕ ਦੀ ਓਲੰਪਿਕ ਕਮੇਟੀ ਨੂੰ ਸੌਂਪ ਦਿੱਤਾ ਜਾਂਦਾ ਹੈ।

ਸਹੁੰ ਚੁੱਕਣੀ: 
1920 ਦੀਆਂ ਐਂਟਵਰਮ ਖੇਡਾਂ ਦੌਰਾਨ ਹੀ ਸ਼ੁਰੂ ਹੋਈ ਸਹੁੰ ਚੁੱਕ ਰਸਮ ਉਦਘਾਟਨੀ ਸਮਾਰੋਹ ਮੌਕੇ ਨਿਭਾਈ ਜਾਂਦੀ ਹੈ। ਉਸ ਵੇਲੇ ਮੇਜ਼ਬਾਨ ਮੁਲਕ ਦਾ ਕੋਈ ਵੀ ਚੋਟੀ ਦਾ ਖਿਡਾਰੀ ਓਲੰਪਿਕ ਝੰਡੇ ਨੂੰ ਹੱਥ 'ਚ ਫੜ ਕੇ ਪੂਰੇ ਮੁਲਕਾਂ ਦੇ ਸਮੂਹ ਖਿਡਾਰੀਆਂ ਵੱਲੋਂ ਸੱਚੀ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕਦਾ ਹੈ। ਪਹਿਲੀ ਵਾਰ ਸਹੁੰ ਚੁੱਕਣ ਦੀ ਰਸਮ ਬੈਲਜੀਅਮ ਦੇ ਵਿਕਟਰ ਬੋਇਨ ਨੇ ਨਿਭਾਈ ਸੀ।

ਸਹੁੰ ਚੁੱਕਣ ਦੇ ਸ਼ਬਦ:
"We swear that we will take part in Olympics 7ames in a Spirit of 3hivalry for the honour of our 3ountry and for the glory of sport"

ਓਲੰਪਿਕ ਖੇਡਾਂ ਅਤੇ ਭਾਰਤ:
ਓਲੰਪਿਕ ਖੇਡਾਂ 'ਚ ਤਮਗਾ ਜਿੱਤਣ ਵਿਚ ਭਾਰਤ ਦਾ ਹੱਥ ਸਦਾ ਤੰਗ ਰਿਹਾ। ਵਿਸ਼ਵ ਦੇ ਇਸ ਵੱਡੇ ਖੇਡ ਕੁੰਭ 'ਚ ਭਾਰਤੀ ਖਿਡਾਰੀ ਮੁੱਢਲੇ ਦੌਰਾਂ 'ਚ ਹੀ ਪਛੜ ਜਾਂਦੇ ਹਨ। ਬਹੁਤੀਆਂ ਖੇਡਾਂ 'ਚ ਤਾਂ ਭਾਰਤੀ ਖਿਡਾਰੀ ਕੁਆਲੀਫਾਇੰਗ ਦੌਰ ਵਿਚ ਲੁੜਕ ਜਾਂਦੇ ਹਨ। ਹੁਣ ਤੱਕ ਭਾਰਤ ਨੇ ਓਲੰਪਿਕ ਖੇਡਾਂ ਵਿੱਚ ਕੁੱਲ 28 ਤਮਗ ਜਿੱਤੇ ਹਨ, ਜਿਨ੍ਹਾਂ ਵਿੱਚੋਂ 9 ਸੋਨੇ, 7 ਚਾਂਦੀ ਤੇ 12 ਕਾਂਸੀ ਦੇ ਤਮਗੇ ਸ਼ਾਮਲ ਹਨ। 1900 ਦੀਆਂ ਪੈਰਿਸ ਓਲੰਪਿਕ ਖੇਡਾਂ ਵਿੱਚ ਨਾਰਮਨ ਪਿਚਰਡ ਨੇ ਭਾਰਤ ਵੱਲੋਂ ਆਪਣੇ ਪੱਧਰ 'ਤੇ ਐਂਟਰੀ ਕਰਵਾ ਕੇ ਹਿੱਸਾ ਲਿਆ ਸੀ ਅਤੇ ਦੋ ਚਾਂਦੀ ਦੇ ਤਮਗੇ ਜਿੱਤੇ ਸਨ। ਇਹ ਪਹਿਲੇ ਭਾਰਤੀ ਤਮਗੇ ਸਨ ਪਰ ਇਨ੍ਹਾਂ ਨੂੰ ਭਾਰਤ ਵੱਲੋਂ ਜਿੱਤੇ ਅਧਿਕਾਰਤ ਤਮਗਿਆਂ ਵਿੱਚ ਨਹੀਂ ਗਿਣਿਆ ਜਾਂਦਾ। ਕਿਉਂਕਿ ਭਾਰਤ ਨੇ ਓਲੰਪਿਕ ਖੇਡਾਂ ਵਿੱਚ 1928 ਤੋਂ ਹਿੱਸਾ ਲੈਣਾ ਸ਼ੁਰੂ ਕੀਤਾ। ਭਾਰਤ ਨੇ ਇਕੱਲੇ ਹਾਕੀ ਖੇਡ ਵਿੱਚ 11 ਤਮਗੇ ਜਿੱਤੇ ਹਨ, ਜਿਨ੍ਹਾਂ ਵਿੱਚੋਂ 8 ਸੋਨੇ, 1 ਚਾਂਦੀ ਤੇ 2 ਕਾਂਸੀ ਦੇ ਤਮਗੇ ਸ਼ਾਮਲ ਹਨ। 1928 ਵਿੱਚ ਐਮਸਟਰਡਮ, 1932 'ਚ ਲਾਸ ਏਂਜਲਸ, 1936 'ਚ ਬਰਲਿਨ, 1948 'ਚ ਲੰਡਨ, 1952 'ਚ ਹੈਲਸਿੰਕੀ ਤੇ 1956 'ਚ ਮੈਲਬੋਰਨ ਵਿਖੇ ਭਾਰਤ ਨੇ ਓਲੰਪਿਕ ਸੋਨ ਤਮਗਾ ਜਿੱਤਿਆ। 1960 'ਚ ਪਹਿਲੀ ਵਾਰ ਰੋਮ ਵਿਖੇ ਭਾਰਤ ਹੱਥੋਂ ਸੋਨ ਤਮਗਾ ਖੁੱਸਿਆ ਅਤੇ ਭਾਰਤ  ਨੂੰ ਫਾਈਨਲ 'ਚ ਪਾਕਿਸਤਾਨ ਹੱਥੋਂ ਮਿਲੀ ਹਾਰ ਕਾਰਨ ਚਾਂਦੀ ਦੇ ਤਮਗੇ 'ਤੇ ਸਬਰ  ਕਰਨਾ ਪਿਆ। 1964 'ਚ ਟੋਕੀਓ ਵਿਖੇ ਭਾਰਤ ਨੇ ਮੁੜ ਸਰਦਾਰੀ ਕਾਇਮ ਕਰਦਿਆਂ ਪਾਕਿਸਤਾਨ ਨੂੰ ਫਾਈਨਲ 'ਚ ਹਰਾ ਕੇ ਬਦਲਾ ਲਿਆ ਅਤੇ ਸੱਤਵੀਂ ਵਾਰ ਸੋਨ ਤਮਗਾ ਜਿੱਤਿਆ। 1968 ਵਿਚ ਮੈਕਸੀਕੋ ਤੇ 1972 'ਚ ਮਿਊਨਿਖ ਵਿਖੇ ਭਾਰਤ ਨੇ ਕਾਂਸੀ ਦੇ ਤਮਗੇ ਜਿੱਤੇ। 1980 ਵਿਚ ਮਾਸਕੋ ਵਿਖੇ ਭਾਰਤ ਨੇ ਅੱਠਵਾਂ ਸੋਨ ਤਮਗਾ ਜਿੱਤਿਆ।

ਵਿਅਕਤੀਗਤ ਵਰਗ ਵਿੱਚ ਪਹਿਲਵਾਨ ਕੇ.ਡੀ. ਯਾਦਵ ਨੇ 1952 'ਚ ਹੈਲਸਿੰਕੀ ਵਿਖੇ ਕੁਸ਼ਤੀ 'ਚ ਕਾਂਸੀ ਦਾ ਤਮਗਾ ਜਿੱਤਿਆ। 1996 'ਚ ਐਂਟਲਾਂਟਾ ਵਿਖੇ ਲਿਏਂਡਰ ਪੇਸ ਨੇ ਟੈਨਿਸ 'ਚ ਕਾਂਸੀ ਦਾ ਤਮਗਾ ਜਿੱਤਿਆ। 2000 'ਚ ਸਿਡਨੀ ਵਿਖੇ ਵੇਟਲਿਫਟਿੰਗ 'ਚ ਕਰਨਮ ਮਲੇਸ਼ਵਰੀ ਨੇ ਕਾਂਸੀ ਦਾ ਤਮਗਾ ਜਿੱਤਿਆ। 2004 'ਚ ਏਥਨਜ਼ ਵਿਖੇ ਰਾਜਵਰਧਨ ਸਿੰਘ ਰਾਠੌਰ ਨੇ ਨਿਸ਼ਾਨੇਬਾਜ਼ੀ  ਦੇ ਡਬਲ ਟਰੈਪ ਮੁਕਾਬਲੇ 'ਚ ਚਾਂਦੀ ਦਾ ਤਮਗਾ ਜਿੱਤਿਆ। 2008 ਵਿੱਚ ਬੀਜਿੰਗ ਵਿਖੇ ਅਭਿਨਵ ਬਿੰਦਰਾ ਨੇ ਸੋਨੇ ਅਤੇ ਸੁਸ਼ੀਲ ਕੁਮਾਰ ਤੇ ਵਿਜੇਂਦਰ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ। 2012 ਵਿੱਚ ਲੰਡਨ ਵਿਖੇ ਨਿਸ਼ਾਨੇਬਾਜ਼ ਵਿਜੇ ਕੁਮਾਰ ਤੇ ਸੁਸ਼ੀਲ ਕੁਮਾਰ ਨੇ ਚਾਂਦੀ ਦਾ ਤਮਗਾ ਅਤੇ ਨਿਸ਼ਾਨੇਬਾਜ਼ ਗਗਨ ਨਾਰੰਗ, ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ, ਮੁੱਕੇਬਾਜ਼ ਐੱਮ.ਸੀ.ਮੇਰੀਕੌਮ ਤੇ ਪਹਿਲਵਾਨ ਯੋਗੇਸ਼ਵਰ ਦੱਤ ਨੇ ਕਾਂਸੀ ਦਾ ਤਮਗਾ ਜਿੱਤਿਆ। 2016 ਵਿੱਚ ਰੀਓ ਵਿਖੇ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਚਾਂਦੀ ਅਤੇ ਪਹਿਲਵਾਨ ਸਾਕਸ਼ੀ ਮਲਿਕ ਨੇ ਕਾਂਸੀ ਦਾ ਤਮਗਾ ਜਿੱਤਿਆ।

ਓਲੰਪਿਕਸ ਨਾਲ ਜੁੜੀਆਂ ਨਿੱਜੀ ਯਾਦਾਂ:
ਓਲੰਪਿਕਸ ਨੂੰ ਖੇਡਾਂ ਦਾ ਮਹਾਂਕੁੰਭ ਕਿਹਾਂ ਜਾਂਦਾ ਹੈ। ਮੇਰੇ ਲਈ ਨਿੱਜੀ ਤੌਰ 'ਤੇ ਚਾਰ ਵਰ੍ਹਿਆਂ ਬਾਅਦ ਆਉਂਦੀਆਂ ਓਲੰਪਿਕ ਖੇਡਾਂ ਕਿਸੇ ਜਸ਼ਨ ਜਾਂ ਤਿਉਹਾਰ ਤੋਂ ਘੱਟ ਨਹੀਂ ਹੁੰਦੀਆਂ। ਚਾਰ ਸਾਲ ਬੇਸਬਰੀ ਨਾਲ ਉਡੀਕ ਕਰਦਾ ਹਾਂ। ਐਤਕੀਂ ਉਡੀਕ ਲੰਬੀ ਹੋ ਗਈ। ਓਲੰਪਿਕ ਖੇਡਾਂ ਪ੍ਰਤੀ ਖਿੱਚ ਮੈਨੂੰ ਮੇਰੇ ਪਿਤਾ ਜੀ ਤੋਂ ਲੱਗੀ। ਖੇਡਾਂ ਦੀ ਗੁੜ੍ਹਤੀ ਮੈਨੂੰ ਉਨ੍ਹਾਂ ਕੋਲੋਂ ਹੀ ਮਿਲੀ। ਮੇਰੇ ਅੱਜ ਵੀ ਭਲੀਭਾਂਤ ਚੇਤੇ ਹੈ ਕਿ 1988 ਵਿੱਚ ਸਿਓਲ ਓਲੰਪਿਕਸ ਵੇਲੇ ਅਸੀਂ ਪਿੰਡ ਚੀਮਾ ਵਿਖੇ ਰਹਿੰਦੇ ਸੀ। ਮੇਰੇ ਪਿਤਾ ਜੀ ਨੇ ਉਚੇਚੇ ਤੌਰ 'ਤੇ ਓਲੰਪਿਕ ਖੇਡਾਂ ਦੇਖਣ ਲਈ ਟੈਕਸਲਾ ਦਾ ਅੱਠ ਬਟਨਾਂ (ਚੈਨਲਾਂ) ਰੰਗਦਾਰ ਟੈਲੀਵਿਜ਼ਨ ਲਿਆ। ਉਸ ਵੇਲੇ ਤੋਂ ਹੀ ਓਲੰਪਿਕਸ ਨਾਲ ਇਸ਼ਕ ਜਿਹਾ ਹੋ ਗਿਆ। ਸਿਓਲ ਓਲੰਪਿਕਸ ਦੀ ਤਾਂ ਇਹੋ ਧੁੰਦਲੀ ਜਿਹੀ ਯਾਦ ਹੈ ਕਿ ਅਸੀਂ ਰੰਗਦਾਰ ਟੈਲੀਵਿਜ਼ਨ ਲਿਆ ਅਤੇ ਉਦਘਾਟਨੀ ਸਮਾਰੋਹ ਦੇਖਦਿਆਂ ਪਿਤਾ ਜੀ ਨੇ ਦੱਸਿਆ ਕਿ ਪੰਜਾਬੀ ਪਹਿਲਵਾਨ ਕਰਤਾਰ ਭਾਰਤੀ ਖੇਡ ਦਲ ਅੱਗੇ ਝੰਡਾ ਲੈ ਕੇ ਚੱਲ ਰਿਹਾ। ਉਸ ਵੇਲੇ ਮੈਂ ਛੇ ਵਰ੍ਹਿਆਂ ਦਾ ਸੀ, ਹੋਰ ਤਾਂ ਕੁਝ ਵੀ ਨਹੀਂ ਯਾਦ। 1992 ਵਿੱਚ ਬਾਰਸੀਲੋਨਾ ਓਲੰਪਿਕਸ ਵੇਲੇ ਅਸੀਂ ਬਰਨਾਲਾ ਸ਼ਿਫਟ ਹੋ ਗਏ ਅਤੇ ਇਹ ਖੇਡਾਂ ਬਹੁਤ ਉਤਸੁਕਤਾ ਨਾਲ ਦੇਖੀਆ। ਤੈਰਾਕੀ, ਜਿਮਨਾਸਟਕ, ਵੇਟਲਿਫਟਿੰਗ ਦੇ ਮੁਕਾਬਲੇ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ। ਦੌੜਾਂ, ਹਾਕੀ, ਫੁਟਬਾਲ ਤਾਂ ਗਾਹੇ ਬਗਾਹੇ ਦੇਖੀਆਂ ਸਨ ਪਰ ਬਾਕੀ ਖੇਡਾਂ ਪ੍ਰਤੀ ਬਹੁਤ ਰੁਮਾਂਚਿਤ ਹੋਇਆ। ਪੋਲ ਵਾਲਟ, ਹਰਡਲਜ਼ ਦੌੜਾਂ ਦੇਖ ਕੇ ਹੈਰਾਨੀ ਹੋਣੀ।

1996 ਦੀਆਂ ਐਟਲਾਂਟਾ ਓਲੰਪਿਕ ਖੇਡਾਂ ਵੇਲੇ ਮੈਂ ਨੌਵੀਂ ਜਮਾਤ ਵਿੱਚ ਪੜ੍ਹਦਾ ਸੀ। ਉਸ ਵੇਲੇ ਅਸੀਂ ਐੱਸ.ਡੀ.ਕਾਲਜ ਬਰਨਾਲਾ ਵਿਖੇ ਗੁਰਚਰਨ ਸਿੰਘ ਸ਼ੇਰਗਿੱਲ ਕੋਚ ਸਾਹਿਬ ਕੋਲ ਖੇਡਿਆ ਕਰਦੇ ਸੀ। ਮੈਂ ਖੇਡਦਾ ਤਾਂ ਸ਼ੌਕੀਆ ਹੀ ਸੀ ਪਰ ਕੋਚ ਸਾਹਿਬ ਕੋਲੋ ਬਿਤਾਏ ਵਰ੍ਹੇ ਮੇਰੇ ਖੇਡ ਪੱਤਰਕਾਰੀ ਦੇ ਬਹੁਤ ਕੰਮ ਆਏ। ਕੋਚ ਸਾਹਿਬ ਨੇ ਸਾਡਾ ਧਿਆਨ ਬਾਜ਼ਾਰਾਂ ਦੀਆਂ ਗੇੜੀਆਂ ਅਤੇ ਸਿਨੇਮਾ ਦੇਖਣ ਦੀ ਬਜਾਏ ਖੇਡਾਂ ਵੇਖਣ ਵੱਲ ਲਾਇਆ। ਕਿਸੇ ਵੱਡੇ ਮੁਕਾਬਲੇ ਤੋਂ ਅਗਲੇ ਦਿਨ ਉਹ ਸਾਨੂੰ ਮੈਚ ਬਾਰੇ ਸਵਾਲ ਪੁੱਛਿਆ ਕਰਦੇ। ਐਟਲਾਂਟਾ ਓਲੰਪਿਕਸ ਖੇਡਾਂ ਦੇ ਹਰ ਮੁਕਾਬਲੇ ਦੀ ਪੂਰੀ ਜਾਣਕਾਰੀ ਹੁਣ ਵੀ ਚੇਤਿਆਂ ਵਿੱਚ ਵਸੀ ਹੈ। ਅਮਰੀਕਾ ਦੇ ਫਰਾਟਾ ਦੌੜਾਕ ਮਾਈਕਲ ਜੌਹਨਸਨ ਨੇ 200 ਤੇ 400 ਮੀਟਰ ਵਿੱਚ ਧੂੜਾਂ ਹੀ ਪੱਟ ਦਿੱਤੀਆਂ। ਭਾਰਤ ਨੇ 44 ਵਰ੍ਹਿਆਂ ਬਾਅਦ ਵਿਅਕਤੀਗਤ ਵਰਗ ਵਿੱਚ ਕੋਈ ਤਮਗਾ ਜਿੱਤਿਆ। ਲਿਏਂਡਰ ਪੇਸ ਨੇ ਕਾਂਸੀ ਦਾ ਤਮਗਾ ਜਿੱਤਿਆ। 2000 ਦੀਆਂ ਸਿਡਨੀ ਓਲੰਪਿਕ ਖੇਡਾਂ ਵਿੱਚ ਮੈਰੀਅਨ ਜੋਨਜ਼ ਦੀ ਗੁੱਡੀ ਚੜ੍ਹੀ ਪਰ ਕੁਝ ਵਰ੍ਹਿਆਂ ਬਾਅਦ ਉਹ ਡੋਪਿੰਗ ਦੇ ਵਿਵਾਦਾਂ ਵਿੱਚ ਫਸ ਗਈ ਸੀ। ਓਲੰਪਿਕ ਤਮਗਾ ਜਿੱਤਣ ਵਾਲੀ ਵੇਟਲਿਫਟਰ ਕਰਨਮ ਮਲੇਸ਼ਵਰੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣੀ। ਰਾਏਕੋਟ ਦੇ ਰਹਿਣ ਵਾਲੇ ਰਮਨਦੀਪ ਸਿੰਘ ਗਰੇਵਾਲ ਦੀ ਕਪਤਾਨੀ ਹੇਠ ਭਾਰਤੀ ਹਾਕੀ ਟੀਮ ਪੋਲੈਂਡ ਖਿਲਾਫ ਮੈਚ ਵਿੱਚ ਆਖਰੀ ਪਲਾਂ ਵਿੱਚ ਗੋਲ ਖਾਣ ਕਰਕੇ ਸੈਮੀ ਫਾਈਨਲ ਵਿੱਚ ਪਹੁੰਚਦੀ ਪਹੁੰਚਦੀ ਰਹਿ ਗਈ। ਰਮਨਦੀਪ ਤੇ ਧਨਰਾਜ ਪਿੱਲੈ ਦੇ ਹੰਝੂਆਂ ਨੇ ਸਾਰੀ ਕਹਾਣੀ ਬਿਆਨ ਦਿੱਤੀ। ਮਾਛੀਵਾੜਾ ਦਾ ਰਹਿਣ ਵਾਲਾ ਮੁੱਕੇਬਾਜ਼ ਗੁਰਚਰਨ ਸਿੰਘ ਵੀ ਕੁਆਰਟਰ ਫਾਈਨਲ ਵਿੱਚ 12-12 ਦੇ ਸਕੋਰ ਤੋਂ ਬਾਅਦ ਮੁਕਾਬਲੇ ਵਿੱਚੋਂ ਬਾਹਰ ਹੋਇਆ ਅਤੇ ਭਾਰਤ ਹੱਥੋਂ ਮੁੱਕੇਬਾਜ਼ੀ ਦਾ ਪਹਿਲਾ ਤਮਗਾ ਖੁੰਝ ਗਿਆ।

2004 ਦੀਆਂ ਏਥਨਜ਼ ਓਲੰਪਿਕ ਖੇਡਾਂ ਵੇਲੇ ਮੈਂ ਪੱਤਰਕਾਰੀ ਦੀ ਐੱਮ.ਏ. ਕਰਨ ਤੋਂ ਬਾਅਦ ਚੰਡੀਗੜ੍ਹ ਆ ਗਿਆ ਸੀ। ਓਲੰਪਿਕਸ ਦੇਖਣ ਲਈ ਮੈਂ ਤਿੰਨ ਹਫਤੇ ਮੁਹਾਲੀ ਵਿਖੇ ਆਪਣੇ ਦੋਸਤ ਰਮਨਜੀਤ ਸਿੱਧੂ ਦੇ ਘਰ ਰਿਹਾ। ਸਾਰਾ ਦਿਨ ਮੁਕਾਬਲੇ ਦੇਖੀ ਜਾਣੇ। ਟਰੈਪ ਨਿਸ਼ਾਨੇਬਾਜ਼ ਰਾਜਵਰਧਨ ਰਾਠੌਰ ਨੇ ਭਾਰਤ ਨੂੰ ਓਲੰਪਿਕ ਖੇਡਾਂ ਵਿੱਚ ਪਹਿਲਾ ਚਾਂਦੀ ਦਾ ਤਮਗਾ ਦਿਵਾਇਆ। ਲਿਏਂਡਰ ਪੇਸ ਤੇ ਮਹੇਸ਼ ਭੂਪਤੀ ਦੀ ਜੋੜੀ ਕਾਂਸੀ ਦੇ ਤਮਗੇ ਦਾ ਮੈਚ ਹਾਰ ਗਈ। ਰੂਸ ਦੀ ਪੋਲ ਵਾਲਟਰ ਯੇਲੇਨਾ ਇਸਨੇਬਾਅਵਾ ਨੇ ਬਹੁਤ ਧਿਆਨ ਖਿੱਚਿਆ। ਉਹ ਵੀ ਸਰਗੇਈ ਬਬੂਕਾ ਵਾਂਗ ਹਰ ਵਾਰ ਆਪਣਾ ਹੀ ਵਿਸ਼ਵ ਰਿਕਾਰਡ ਤੋੜ ਦਿੰਦੀ ਸੀ। ਉਸ ਵੇਲੇ ਦਿਲ ਵਿੱਚ ਤਾਂਘ ਪੈਦਾ ਹੋਈ ਕਿ ਕਿਤੇ ਓਲੰਪਿਕ ਖੇਡਾਂ ਨੂੰ ਅੱਖੀ ਗਰਾਊਂਡ ਵਿੱਚ ਬੈਠ ਕੇ ਦੇਖਿਆ ਜਾਵੇ।

ਏਥਨਜ਼ ਓਲੰਪਿਕ ਤੋਂ ਬਾਅਦ ਮੈਂ ਖੇਡ ਪੱਤਰਕਾਰੀ ਨਾਲ ਪੱਕਾ ਜੁੜ ਗਿਆ ਅਤੇ ਮੈਂ ਵੀ ਅਗਲੀਆਂ ਓਲੰਪਿਕ ਦੇਖਣ ਦਾ ਟਾਰਗੈਟ ਮਿੱਥ ਲਿਆ। ਦੋ ਸਾਲ ਬਾਅਦ 2006 ਵਿੱਚ ਮੈਨੂੰ ਪਹਿਲੀ ਵਾਰ ਦੋਹਾ ਏਸ਼ਿਆਈ ਖੇਡਾਂ ਕਵਰ ਕਰਨ ਦਾ ਮੌਕਾ ਮਿਲਿਆ। ਮੇਰੇ ਲਈ ਦੁਨੀਆਂ ਦੀ ਦੋ ਤਿਹਾਈ ਵਸੋਂ ਦੇ ਖੇਡ ਮੇਲੇ ਦਾ ਗਵਾਹ ਬਣਨਾ ਅਚੰਭਾ ਸੀ। ਅਗਲਾ ਨਿਸ਼ਾਨਾ ਓਲੰਪਿਕਸ ਸੀ ਜੋ ਦੋ ਸਾਲ ਬਾਅਦ ਹੀ ਪੂਰਾ ਹੋ ਗਿਆ। 2008 ਦੀਆਂ ਬੀਜਿੰਗ ਓਲੰਪਿਕ ਖੇਡਾਂ ਕਵਰ ਕਰਨਾ ਮੇਰੇ ਲਈ ਸੁਫਨਾ ਪੂਰਾ ਹੋਣ ਤੋਂ ਘੱਟ ਨਹੀਂ ਸੀ। ਹਾਲਾਂਕਿ ਭਾਰਤੀ ਹਾਕੀ ਟੀਮ ਦੇ ਪਹਿਲੀ ਵਾਰ ਕੁਆਲੀਫਾਈ ਨਾ ਹੋਣ ਦਾ ਦੁੱਖ ਵੀ ਸੀ। ਬੀਜਿੰਗ ਵਿਖੇ ਓਲੰਪਿਕ ਦਾ ਹਰ ਪਲ ਅੱਜ ਵੀ ਮੇਰੇ ਯਾਦ ਹੈ। ਅਭਿਨਵ ਬਿੰਦਰਾ ਪਹਿਲੀ ਵਾਰ ਭਾਰਤ ਲਈ ਸੋਨ ਤਮਗਾ ਜਿੱਤ ਕੇ ਲਿਆ। ਸੁਸ਼ੀਲ ਕੁਮਾਰ ਤੇ ਵਿਜੇਂਦਰ ਸਿੰਘ ਨੇ ਕਾਂਸੀ ਦੇ ਤਮਗੇ ਜਿੱਤੇ। ਸਾਇਨਾ ਨੇਹਵਾਲ ਨੇ ਕੁਆਰਟਰ ਫਾਈਨਲ ਤੱਕ ਸ਼ਾਨਦਾਰ ਸਫਰ ਤੈਅ ਕੀਤਾ। ਪੰਜਾਬ ਵੱਲੋਂ ਅਵਨੀਤ ਕੌਰ ਸਿੱਧੂ, ਮਾਨਵਜੀਤ ਸੰਧੂ, ਮਨਜੀਤ ਕੌਰ, ਮਨਦੀਪ ਕੌਰ ਨੇ ਹਾਜ਼ਰੀ ਲਗਾਈ। ਪਹਿਲਵਾਨ ਕਰਤਾਰ ਸਿੰਘ ਭਾਰਤੀ ਕੁਸ਼ਤੀ ਟੀਮ ਦੇ ਮੈਨੇਜਰ ਸਨ ਤੇ ਪੀ.ਆਰ.ਸੌਂਧੀ ਕੋਚ। ਕਰਤਾਰ ਦੀ ਮਲਾਸ਼ ਰੰਗ ਲਿਆਈ ਜਦੋਂ ਸੁਸ਼ੀਲ ਨੇ ਤਮਗਾ ਜਿੱਤਿਆ। ਓਸੈਨ ਬੋਲਟ ਨੇ ਤਿੰਨ ਸੋਨ ਤਮਗੇ ਜਿੱਤੇ। ਪੋਲਵਾਲਟਰ ਯੇਲੇਨਾ ਨੇ ਦੂਜੀ ਵਾਰ ਓਲੰਪਿਕ ਸੋਨ ਤਮਗਾ ਜਿੱਤਿਆ। ਬੋਲਟ ਦੀ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਅਤੇ ਫੋਟੋ ਵੀ ਖਿਚਵਾਈ। ਜਿਸ ਪੋਲਵਾਲਟਰ ਯੇਲੇਨਾ ਦਾ ਮੈਂ ਪ੍ਰਸੰਸਕ ਸੀ, ਉਸ ਨੂੰ ਮਿਲਣ ਦਾ ਮੌਕਾ ਮਿਲਿਆ। ਅਮਰੀਕੀ ਤੈਰਾਕ ਮਾਈਕਲ ਫੈਲਪਸ ਨੂੰ ਅੱਠ ਸੋਨ ਤਮਗੇ ਜਿੱਤਦਿਆਂ ਦੇਖਿਆ। ਰੋਜਰ ਫੈਡਰਰ, ਰਾਫੇਲ ਨਡਾਲ, ਵਿਲੀਅਮ ਭੈਣਾਂ ਨੂੰ ਨੇੜਿਓ ਦੇਖਣ ਤੇ ਖੇਡਣ ਦਾ ਮੌਕਾ ਮਿਲਿਆ। 1976 ਦੀਆਂ ਮਾਂਟਰੀਅਲ ਓਲੰਪਿਕ ਖੇਡਾਂ ਵਿੱਚ 'ਪਰਫੈਕਟ 10' ਨਾਲ ਛਾ ਜਾਣ ਵਾਲੀ ਜਿਮਨਾਸਟ ਨਾਦੀਆ ਕੁਮੈਂਸੀ ਨੂੰ ਓਮੈਗਾ ਪੈਵੇਲੀਅਨ ਵਿਖੇ ਮਿਲੇ। ਆਸਟਰੇਲੀਅਨ ਹਾਕੀ ਖਿਡਾਰੀ ਜਿੰਮੀ ਡਵਾਇਰ ਦੇ ਮਾਤਾ-ਪਿਤਾ ਨੂੰ ਮਿਲੇ। ਵਾਪਸੀ 'ਤੇ ਓਲਪਿਕ ਮੇਲੇ ਵਿੱਚੋਂ ਵਿਛੜਦਿਆਂ ਸਭ ਦੀਆਂ ਅੱਖਾਂ ਨਮ ਸਨ। ਉਥੇ ਹੀ ਮੇਰੀ ਏਸ਼ਿਆਈ ਖੇਡਾਂ ਬਾਰੇ ਲਿਖੀ ਕਿਤਾਬ ਸੁਖਦੇਵ ਸਿੰਘ ਢੀਂਡਸਾ, ਤਰਲੋਚਨ ਸਿੰਘ, ਰਾਣਾ ਗੁਰਮੀਤ ਸਿੰਘ ਸੋਢੀ, ਗੁਰਬੀਰ ਸਿੰਘ ਸੰਧੂ ਹੁਰਾਂ ਵੱਲੋਂ ਰਿਲੀਜ਼ ਕੀਤੀ ਗਈ। ਉਸ ਵੇਲੇ ਦੇ ਖੇਡ ਮੰਤਰੀ ਮਨੋਹਰ ਸਿੰਘ ਗਿੱਲ, ਰਾਜਾ ਰਣਧੀਰ ਸਿੰਘ ਤੇ ਦੋਹਾ ਏਸ਼ਿਆਈ ਖੇਡਾਂ ਦੇ ਹੀਰੋ ਲਿਏਂਡਰ ਪੇਸ ਨੂੰ ਵੀ ਮੈਂ ਕਿਤਾਬ ਭੇਂਟ ਕੀਤੀ। 'ਗਰੇਟ ਵਾਲ' ਦੇ ਟੂਰ 'ਤੇ ਕਈ ਖਿਡਾਰੀ ਮਿਲੇ। ਓਲੰਪਿਕ ਵਿੱਚ ਬਿਤਾਏ ਹਰ ਪਲ ਨੂੰ ਚੇਤੇ ਕਰਦਿਆਂ ਅੱਜ ਵੀ ਮੇਰੇ ਅੰਦਰ ਝਰਨਾਹਟ ਛਿੜ ਜਾਂਦੀ ਹੈ।

ਬੀਜਿੰਗ ਓਲੰਪਿਕਸ ਤੋਂ ਬਾਅਦ 2012 ਦੀਆਂ ਲੰਡਨ ਓਲੰਪਿਕ ਖੇਡਾਂ ਲਈ ਮੇਰਾ ਐਕਰਡੇਸ਼ਨ ਕਾਰਡ ਬਣ ਗਿਆ ਪਰ ਉਸ ਵੇਲੇ ਮੈਂ ਪੰਜਾਬ ਦੇ ਲੋਕ ਸੰਪਰਕ ਵਿਭਾਗ ਵਿੱਚ ਬਤੌਰ ਪੀ.ਆਰ.ਓ. ਜੁਆਇਨ ਕਰ ਲਿਆ ਸੀ। ਲੰਡਨ ਓਲੰਪਿਕਸ ਅਤੇ 2016 ਦੀਆਂ ਰੀਓ ਓਲੰਪਿਕਸ ਟੈਲੀਵਿਜ਼ਨ ਉਪਰ ਉਸੇ ਖਿੱਚ ਨਾਲ ਦੇਖੀਆਂ। ਹੁਣ ਉਡੀਕ ਹੈ ਟੋਕੀਓ ਓਲੰਪਿਕਸ ਦੀ।

  • Olympic Day
  • Special
  • Games
  • Navdeep Singh Gill
  • ਓਲੰਪਿਕ ਦਿਹਾੜੇ
  • ਵਿਸ਼ੇਸ਼
  • ਖੇਡਾਂ
  • ਨਵਦੀਪ ਸਿੰਘ ਗਿੱਲ

ਅਫਰੀਦੀ ਤੋਂ ਬਾਅਦ ਹੁਣ ਪਾਕਿ ਟੀਮ ਦੇ ਇਹ 3 ਧਾਕੜ ਖਿਡਾਰੀ ਕੋਰੋਨਾ ਪਾਜ਼ੇਟਿਵ

NEXT STORY

Stories You May Like

  • lack of sports culture in india
    ਭਾਰਤ ਵਿਚ ਖੇਡ ਸੱਭਿਆਚਾਰ ਦੀ ਘਾਟ
  • when will the sun of peace rise in manipur
    ‘ਕਦੋਂ ਚੜ੍ਹੇਗਾ ਮਣੀਪੁਰ ’ਚ ਸ਼ਾਂਤੀ ਦਾ ਸੂਰਜ’ ਦੇਸ਼ ਦੀ ਏਕਤਾ-ਅਖੰਡਤਾ ਦਾਅ ’ਤੇ!
  • china  s ban on rare earth minerals  will increase problems in india
    ਚੀਨ ਵੱਲੋਂ ਦੁਰਲੱਭ ਧਰਤੀ ਦੇ ਖਣਿਜਾਂ ’ਤੇ ਪਾਬੰਦੀ ਕਾਰਨ ਭਾਰਤ ਦੇ 5 ਖੇਤਰਾਂ ਦੀਆਂ ਵਧਣਗੀਆਂ ਮੁਸ਼ਕਲਾਂ! ਮਾਹਿਰਾਂ ਨੇ...
  • big blow to pakistan from icc
    ਪਾਕਿ ਨੂੰ ICC ਤੋਂ ਵੱਡਾ ਝਟਕਾ, ਓਲੰਪਿਕ ਖੇਡਾਂ 2028 'ਚ ਕ੍ਰਿਕਟ ਤੋਂ ਕਟੇਗਾ ਪੱਤਾ, ਟੀਮ ਇੰਡੀਆ ਦੀ ਐਂਟਰੀ ਤੈਅ
  • brisbane diwali sports festival and kabaddi cup poster unveiled
    ‘ਬ੍ਰਿਸਬੇਨ ਦੀਵਾਲੀ ਖੇਡ ਮੇਲਾ’ ਤੇ ਕਬੱਡੀ ਕੱਪ ਦਾ ਪੋਸਟਰ ਲੋਕ ਅਰਪਣ
  • book   lockdown   launched in brisbane
    ਬ੍ਰਿਸਬੇਨ 'ਚ ਡਾ. ਨਿਰਮਲ ਜੌੜਾ ਦੀ ਕਿਤਾਬ 'ਲੌਕਡਾਊਨ' ਦਾ ਲੋਕ ਅਰਪਣ ਤੇ ਖਾਲਿਦ ਭੱਟੀ ਦਾ ਵਿਸ਼ੇਸ਼ ਸਨਮਾਨ
  • punjab office  punjab government  orders
    ਪੰਜਾਬ ਦੇ ਸਾਰੇ ਦਫ਼ਤਰਾਂ ਲਈ ਜਾਰੀ ਹੋਏ ਵਿਸ਼ੇਸ਼ ਹੁਕਮ, ਹੁਣ ਲਾਜ਼ਮੀ ਹੋਇਆ ਇਹ ਕੰਮ
  • a symbol of patriotism and dedication  the heroic story of kargil
    ਦੇਸ਼ ਭਗਤੀ ਅਤੇ ਸਮਰਪਣ ਦਾ ਪ੍ਰਤੀਕ : ਕਾਰਗਿਲ ਦੀ ਵੀਰਗਾਥਾ
  • kanungo  arrested  jalandhar
    ਜਲੰਧਰ 'ਚ ਤਾਇਨਾਤ ਕਾਨੂੰਗੋ ਗ੍ਰਿਫ਼ਤਾਰ, ਕਾਰਾ ਜਾਣ ਉਡਣਗੇ ਹੋਸ਼
  • sanjeev arora nhai
    ਸੰਜੀਵ ਅਰੋੜਾ ਨੇ ਕੀਤੀ NHAI ਦੇ ਚੇਅਰਮੈਨ ਨਾਲ ਮੁਲਾਕਾਤ, ਰੱਖੀਆਂ ਇਹ ਮੰਗਾਂ
  • accident in jalandhar
    ਜਲੰਧਰ: ਦੋਸਤ ਦਾ ਜਨਮ ਦਿਨ ਮਨਾ ਕੇ ਆ ਰਹੇ ਨੌਜਵਾਨਾਂ ਦੀ ਦਰਦਨਾਕ ਮੌਤ!
  • big weather forecast for punjab
    ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਜਾਣੋ ਵਿਭਾਗ ਦੀ ਨਵੀਂ ਅਪਡੇਟ
  • physical illness treament
    ਵਿਆਹ ਤੋਂ ਬਾਅਦ ਆਈ ਕਮਜ਼ੋਰੀ ਕਿਤੇ ਬਚਪਨ ਦੀਆਂ ਗ਼ਲਤੀਆਂ ਕਾਰਨ ਤਾਂ ਨਹੀਂ ?
  • boy murdered near drug de addiction center in jalandhar
    ਦਿਨ-ਦਿਹਾੜੇ ਵੱਡੀ ਵਾਰਦਾਤ ਨਾਲ ਕੰਬਿਆ ਜਲੰਧਰ ! ਨਸ਼ਾ ਛੁਡਾਊ ਕੇਂਦਰ ਨੇੜੇ ਨੌਜਵਾਨ...
  • boy dies due to gunshot wounds in jalandhar
    ਜਲੰਧਰ 'ਚ ਗੋਲ਼ੀਆਂ ਲੱਗਣ ਕਾਰਨ ਜ਼ਖ਼ਮੀ ਹੋਏ ਨੌਜਵਾਨ ਨੇ ਇਲਾਜ ਦੌਰਾਨ ਤੋੜਿਆ ਦਮ,...
  • there will be a power outage today
    ਅੱਜ ਪੰਜਾਬ 'ਚ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਤੱਕ ਲੱਗੇਗਾ Power cut
Trending
Ek Nazar
big weather forecast for punjab

ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਜਾਣੋ ਵਿਭਾਗ ਦੀ ਨਵੀਂ ਅਪਡੇਟ

issues e challan for wrong parking vehicles

ਹੁਣ ਨਹੀਂ ਬਖ਼ਸ਼ਦੀ ਪੰਜਾਬ ਪੁਲਸ, ਖੜ੍ਹੇ ਵਾਹਨਾਂ ਦੇ ਕੱਟ'ਤੇ ‘ਈ ਚਲਾਨ’

wife fed up with husband gets him killed by brother in law

ਜਵਾਨ ਦਿਓਰ ਦੇ ਪਿਆਰ 'ਚ ਪਾਗਲ ਹੋਈ ਭਾਬੀ, ਬੋਲੀ-50 ਹਜ਼ਾਰ ਲੈ ਲਓ ਤੇ ਕਰ...

russia ukraine turning point

ਰੂਸ-ਯੂਕ੍ਰੇਨ ਯੁੱਧ 'ਚ ਅਹਿਮ ਮੋੜ ਦੀ ਸੰਭਾਵਨਾ!

christian worker western punjab

ਸ਼ਰਮਨਾਕ! ਲਹਿੰਦੇ ਪੰਜਾਬ 'ਚ ਈਸਾਈ ਵਰਕਰ ਦੀ ਬੇਰਹਿਮੀ ਨਾਲ ਕੁੱਟਮਾਰ

jubilee of youth festival held in italy

ਇਟਲੀ ਵਿਖੇ ਜੁਬਲੀ ਆਫ਼ ਯੂਥ ਤਿਉਹਾਰ ਆਯੋਜਿਤ, 10 ਲੱਖ ਤੋਂ ਵਧੇਰੇ ਨੌਜਵਾਨਾਂ ਨੇ...

singapore president tamil community

ਸਿੰਗਾਪੁਰ ਦੇ ਰਾਸ਼ਟਰਪਤੀ ਥਰਮਨ ਨੇ ਤਾਮਿਲਾਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ

indian immigrants in america

ਅਮਰੀਕਾ 'ਚ ਭਾਰਤੀ ਪ੍ਰਵਾਸੀਆਂ ਦੀ ਭੂਮਿਕਾ ਦੀ ਸ਼ਲਾਘਾ

loudspeakers south korea

ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਨਾਲ ਤਣਾਅ ਘਟਾਉਣ ਲਈ ਚੁੱਕਿਆ ਇਹ ਕਦਮ

atomic attack on hiroshima

ਹੀਰੋਸ਼ੀਮਾ ਪਰਮਾਣੂ ਹਮਲਾ, ਅੱਠ ਦਹਾਕੇ ਬਾਅਦ ਵੀ ਮ੍ਰਿਤਕਾਂ ਦੇ ਅਵਸ਼ੇਸ਼ਾਂ ਦੀ ਭਾਲ...

japan oldest person

114 ਸਾਲਾ ਸੇਵਾਮੁਕਤ ਡਾਕਟਰ ਬਣੀ ਜਾਪਾਨ ਦੀ ਸਭ ਤੋਂ ਬਜ਼ੁਰਗ ਵਿਅਕਤੀ

alert issued in punjab pong dam nears danger mark

ਪੰਜਾਬ 'ਚ Alert ਹੋ ਗਿਆ ਜਾਰੀ! ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਡੈਮ, BBMB ਨੇ...

there will be a power outage today

ਅੱਜ ਪੰਜਾਬ 'ਚ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਤੱਕ ਲੱਗੇਗਾ Power cut

icon lonnie anderson dies

80 ਦੇ ਦਹਾਕੇ ਦੀ ਆਈਕਨ ਲੋਨੀ ਐਂਡਰਸਨ ਦਾ ਜਨਮਦਿਨ ਤੋਂ ਦੋ ਦਿਨ ਪਹਿਲਾਂ ਦੇਹਾਂਤ

heavy rain in punjab from today till 7th

ਪੰਜਾਬ 'ਚ ਅੱਜ ਤੋਂ 7 ਤਾਰੀਖ਼ ਤੱਕ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ Alert...

farmers face major problem due to rising water level in beas river

ਪੰਜਾਬ ਦੇ ਕਿਸਾਨਾਂ 'ਤੇ ਅਚਾਨਕ ਆ ਖੜ੍ਹੀ ਵੱਡੀ ਮੁਸੀਬਤ! ਪਾਣੀ 'ਚ ਡੁੱਬੀ ਫ਼ਸਲ,...

nri family falls victim to fraud of crores of rupees

ਕਰੋੜਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਇਆ NRI ਪਰਿਵਾਰ, ਜਦ ਖੁੱਲ੍ਹਿਆ ਭੇਤ ਤਾਂ...

assange joins protest in sydney

ਅਸਾਂਜੇ ਸਿਡਨੀ 'ਚ ਫਲਸਤੀਨ ਪੱਖੀ ਸਮਰਥਨ 'ਚ ਪ੍ਰਦਰਸ਼ਨ 'ਚ ਸ਼ਾਮਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • physical illness treament
      ਨੌਜਵਾਨ ਹੋਣ ਭਾਵੇਂ ਬਜ਼ੁਰਗ, ਆਪਣੀ ਤਾਕਤ ਨੂੰ ਇੰਝ ਕਰੋ Recharge
    • ind vs eng 5th test
      ਓਵਲ ਟੈਸਟ ਵਿਚਾਲੇ ਟੀਮ ਇੰਡੀਆ ਨੂੰ ਛੱਡ ਗਿਆ ਇਹ ਖਿਡਾਰੀ, BCCI ਨੇ ਕੀਤਾ ਐਲਾਨ
    • 2gb data daily for 30 days for 1 rupees
      1 ਰੁਪਏ 'ਚ 30 ਦਿਨਾਂ ਲਈ ਅਨਲਿਮਟਿਡ ਕਾਲਿੰਗ ਨਾਲ ਰੋਜ਼ 2GB ਡਾਟਾ ਦੇ ਰਹੀ ਇਹ...
    • actress hospitalised icu
      ਮਸ਼ਹੂਰ ਅਦਾਕਾਰਾ ਦੀ ਵਿਗੜੀ ਤਬੀਅਤ ! ICU 'ਚ ਦਾਖਲ
    • news of relief
      'ਪੰਜਾਬ ਦੇ ਹਸਪਤਾਲਾਂ 'ਚ ਜਲਦੀ ਹੋਵੇਗੀ 1000 ਡਾਕਟਰਾਂ ਤੇ 1200 ਨਰਸਾਂ ਦੀ...
    • one dead in accident
      ਔਰਤ ਦੀਆਂ ਵਾਲੀਆਂ ਖੋਹ ਕੇ ਭੱਜੇ ਲੁਟੇਰਿਆਂ ਨੇ ਕਾਰ ਨੂੰ ਮਾਰ'ਤੀ ਟੱਕਰ, ਮਾਸੂਮ...
    • 4 terrorists arrested in manipur
      ਮਣੀਪੁਰ ’ਚ 4 ਅੱਤਵਾਦੀ ਗ੍ਰਿਫ਼ਤਾਰ
    • 100 year old mother
      100 ਸਾਲਾ ਮਾਂ ਨੂੰ ਗੁਜ਼ਾਰਾ ਭੱਤਾ ਦੇਣ ਤੋਂ ਬੇਟੇ ਦਾ ਇਨਕਾਰ, ਹਾਈ ਕੋਰਟ ਨੇ ਪਾਈ...
    • us pakistan oil deal balochistan leader
      ਬਲੋਚਿਸਤਾਨੀਆਂ ਨੇ ਪਾਕਿਸਤਾਨ ’ਚ ਤੇਲ ਭੰਡਾਰ ਵਿਕਸਿਤ ਕਰਨ ਦੇ ਅਮਰੀਕੀ ਸਮਝੌਤੇ ਦੀ...
    • punjab  s daughter creates history  wins silver medal in asian championship
      ਪੰਜਾਬ ਦੀ ਧੀ ਨੇ ਰਚਿਆ ਇਤਿਹਾਸ, ਏਸ਼ੀਅਨ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ...
    • england team bowled out for 247 siraj krishna took 4 wickets each
      IND vs ENG 5th Test : ਦੂਜੇ ਦਿਨ ਦਾ ਖੇਡ ਖਤਮ, ਭਾਰਤ ਦਾ ਸਕੋਰ 75/2
    • ਖੇਡ ਦੀਆਂ ਖਬਰਾਂ
    • i am happy with my team  s performance  stokes
      ਮੈਂ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਹਾਂ: ਸਟੋਕਸ
    • england tour is over in which series will team india be seen playing now
      ਇੰਗਲੈਂਡ ਦੌਰਾ ਖਤਮ, ਹੁਣ ਟੀਮ ਇੰਡੀਆ ਕਿਸ ਸੀਰੀਜ਼ 'ਚ ਖੇਡਦੀ ਆਵੇਗੀ ਨਜ਼ਰ? ਜਾਣੋ
    • missed jassi bhai  it would have been special if he was there  siraj
      ਜੱਸੀ ਭਰਾ ਦੀ ਕਮੀ ਮਹਿਸੂਸ ਹੋਈ, ਜੇਕਰ ਉਹ ਹੁੰਦੇ ਤਾਂ ਇਹ ਖਾਸ ਹੁੰਦਾ: ਸਿਰਾਜ
    • real kashmir fc won with rohan singh  s goal
      ਰੋਹਨ ਸਿੰਘ ਦੇ ਗੋਲ ਨਾਲ ਰੀਅਲ ਕਸ਼ਮੀਰ ਐਫਸੀ ਜਿੱਤਿਆ
    • andre russell  s wife  s hot workout video goes viral
      Andre Russell ਦੀ ਪਤਨੀ ਦਾ Hot Workout ਵੀਡੀਓ ਵਾਇਰਲ, ਧੜੱਲੇ ਨਾਲ ਹੋ ਰਿਹਾ...
    • mohun bagan supergiant beat bsf 4 0
      ਮੋਹਨ ਬਾਗਾਨ ਸੁਪਰ ਜਾਇੰਟ ਨੇ ਬੀਐਸਐਫ ਨੂੰ 4-0 ਨਾਲ ਹਰਾਇਆ
    • england would have won if ben stokes was in the team  vaughan
      ਜੇਕਰ ਬੇਨ ਸਟੋਕਸ ਟੀਮ ਵਿੱਚ ਹੁੰਦੇ ਤਾਂ ਇੰਗਲੈਂਡ ਜਿੱਤ ਜਾਂਦਾ: ਵਾਨ
    • indian men  s hockey team announced for australia tour
      ਆਸਟ੍ਰੇਲੀਆ ਦੌਰੇ ਲਈ ਭਾਰਤੀ ਪੁਰਸ਼ ਹਾਕੀ ਟੀਮ ਦਾ ਐਲਾਨ
    • suryakumar yadav is in nca to get fully fit
      ਸੂਰਯਕੁਮਾਰ ਯਾਦਵ ਪੂਰੀ ਤਰ੍ਹਾਂ ਫਿੱਟ ਹੋਣ ਲਈ ਐੱਨ. ਸੀ. ਏ. ਵਿਚ ਮੌਜੂਦ
    • bengaluru players salaries suspended
      ਖਿਡਾਰੀਆਂ ਦੀ ਤਨਖਾਹ 'ਤੇ ਲੱਗੀ ਰੋਕ! ਵੱਡੇ ਹੰਗਾਮੇ ਤੋਂ ਬਾਅਦ ਲਿਆ ਗਿਆ ਹੈਰਾਨ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +