ਨਵੀਂ ਦਿੱਲੀ : ਭਾਰਤੀ ਟੀਮ ਦੇ ਆਲਰਾਊਂਡਰ ਖਿਡਾਰੀ ਹਾਰਦਿਕ ਪੰਡਯਾ ਨੇ 11 ਅਕਤੂਬਰ ਨੂੰ ਆਪਣਾ 26ਵਾਂ ਜਨਮਦਿਨ ਮਨਾਇਆ। ਸੋਸ਼ਲ ਮੀਡੀਆ 'ਤੇ ਹਾਰਦਿਕ ਪੰਡਯਾ ਨੂੰ ਮੌਜੂਦਾ ਖਿਡਾਰੀਆਂ ਦੇ ਨਾਲ ਸਾਬਕਾ ਕ੍ਰਿਕਟਰਾਂ ਨੇ ਵੀ ਵਧਾਈਆਂ ਦਿੱਤੀਆਂ। ਹਾਰਦਿਕ ਦੀ ਗਰਲਫ੍ਰੈਂਡ ਨਤਾਸ਼ਾ ਨੇ ਸੋਸ਼ਲ ਮੀਡੀਆ 'ਤੇ ਉਸ ਦੀ ਇਕ ਤਸਵੀਰ ਸ਼ੇਅਰ ਕਰ ਕੇ ਉਸ ਨੂੰ ਜਨਮਦਿਨ ਦੀ ਵਧਾਈ ਦਿੱਤੀ ਪਰ ਉਸਦੇ ਕਰੀਬੀ ਦੋਸਤ ਕੇ. ਐੱਲ. ਰਾਹੁਲ ਨੇ ਉਸ ਨੂੰ ਬਹੁਤ ਹੀ ਵੱਖਰੇ ਅੰਦਾਜ਼ 'ਚ ਵਧਾਈ ਦਿੱਤੀ।
ਕੇ. ਐੱਲ. ਰਾਹੁਲ ਨੇ ਹਾਰਦਿਕ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਪੋਸਟ ਕੀਤਾ- ਜਨਮਦਿਨ ਮੁਬਾਰਕ ਹੋਵੇ। ਇਸ ਸਾਲ ਤੁਹਾਨੂੰ ਬਹੁਤ ਸਾਰਾ ਪਿਆਰ ਅਤੇ ਥੋੜਾ ਦਿਮਾਗ ਮਿਲ ਜਾਵੇ ਹਾਰਦਿਕ। ਦੱਸ ਦਈਏ ਕਿ ਹਾਰਦਿਕ ਅਤੇ ਰਾਹੁਲ ਇਕ ਦੂਜੇ ਦੇ ਬਹੁਤ ਚੰਗੇ ਦੋਸਤ ਹਨ। ਦੋਵਾਂ ਦੀ ਇਕ ਦੂਜੇ ਨਾਲ ਮਸਤੀ ਕਰਨ ਦੀ ਵੀਡੀਓ ਜਾਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹੀ ਰਹਿੰਦਿਆਂ ਹਨ।
ਰਾਹੁਲ ਦਾ ਪੰਡਯਾ ਨੂੰ ਇਸ ਤਰ੍ਹਾਂ ਕਹਿਣ ਦੀ ਵਜ੍ਹਾ ਰੀਐਲਿਟੀ ਸ਼ੋਅ 'ਕੌਫੀ ਵਿਦ ਕਰਨ' ਵਿਵਾਦ ਹੈ। ਦਰਅਸਲ, ਹਾਰਦਿਕ ਪੰਡਯਾ ਨੇ ਇਸ ਸ਼ੋਅ ਵਿਚ ਕੁਝ ਮਹਿਲਾਵਾਂ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਦੋਵਾਂ ਖਿਡਾਰੀਆਂ 'ਤੇ ਕੁਝ ਦੇਰ ਲਈ ਬੀ. ਸੀ. ਸੀ. ਆਈ. ਨੇ ਪਾਬੰਦੀ ਲਗਾ ਦਿੱਤੀ ਸੀ ਪਰ ਬਾਅਦ ਵਿਚ ਕਲੀਨ ਚਿੱਟ ਮਿਲਣ ਤੋਂ ਬਾਅਦ ਇਹ ਪਾਬੰਦੀ ਹਟਾ ਦਿੱਤੀ ਗਈ ਸੀ।
ICC ਟੀ-20 ਰੈਂਕਿੰਗ 'ਚ ਪਾਕਿ ਟੀਮ ਨੂੰ ਵੱਡਾ ਨੁਕਾਸਾਨ, ਸ਼੍ਰੀਲੰਕਾ ਨੂੰ ਹੋਇਆ ਫਾਇਦਾ
NEXT STORY