ਜਲੰਧਰ - ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਨੂੰ ਲੱਗਦਾ ਹੈ ਕਿ ਜ਼ਿੰਦਗੀ ਨੇ ਉਸ ਨੂੰ ਬਹੁਤ ਸਾਰੀਆਂ ਸਮਾਨਤਾਵਾਂ ਦਿੱਤੀਆਂ ਹਨ, ਖਾਸ ਤੌਰ ’ਤੇ ਦੋਸਤੀ ਵਿਚ। ਹਸਨ ਦਾ ਬੀਤੇ ਦਿਨÄ ਭਾਰਤੀ ਮੂਲ ਦੀ ਸ਼ਾਮੀਆ ਆਰਜ਼ੂ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਜ਼ਿੰਦਗੀ ’ਚ ਆਏ ਬਦਲਾਵਾਂ ’ਤੇ ਹਸਨ ਨੇ ਸੋਸ਼ਲ ਮੀਡੀਆ ਜ਼ਰੀਏ ਆਪਣੇ ਦਿਲ ਦੀ ਗੱਲ ਪ੍ਰਗਟ ਕੀਤੀ। ਹਸਨ ਨੇ ਇਸ ਦੌਰਾਨ ਪਾਕਿਸਤਾਨ ਕ੍ਰਿਕਟ ਟੀਮ ਵਿਚ ਆਪਣੇ ਸਭ ਤੋਂ ਵਧੀਆ ਦੋਸਤ ਸ਼ਾਦਾਬ ਖਾਨ ਅਤੇ ਆਪਣੀ ਪਤਨੀ ਸ਼ਾਮੀਆ ਦਾ ਇਕੱਠੇ ਜ਼ਿਕਰ ਕੀਤਾ। ਖਾਸ ਗੱਲ ਇਹ ਸੀ ਕਿ ਹਸਨ ਨੇ ਆਪਣੇ ਖਾਸ ਦੋਸਤਾਂ ਨੂੰ ਸਟੂਪਿਡ ਦਾ ਦਰਜਾ ਦਿੱਤਾ। ਨਾਲ ਹੀ ਖੁਦਾ ਕੋਲ ਇਨ੍ਹਾਂ ’ਤੇ ਰਹਿਮਤ ਬਰਕਰਾਰ ਰੱਖਣ ਦੀ ਦੁਆ ਵੀ ਕੀਤੀ।

ਹਸਨ ਨੇ ਆਪਣੇ ਟਵਿਟਰ ਅਕਾਊਂਟ ’ਤੇ ਸ਼ਾਦਾਬ ਅਤੇ ਪਤਨੀ ਸ਼ਾਮੀਆ ਨਾਲ ਫੋਟੋਆਂ ਸ਼ੇਅਰ ਕੀਤੀਆਂ ਹਨ। ਇਸ ਵਿਚ ਹਸਨ ਆਪਣਾ ਟ੍ਰੈਂਡਮਾਰਕ ਸਟਾਈਲ ਸ਼ਾਦਾਬ ਅਤੇ ਪਤਨੀ ਸ਼ਾਮੀਆ ਦੇ ਨਾਲ ਕਰਦਾ ਦਿਸ ਰਿਹਾ ਹੈ। ਫੋਟੋ ਵਿਚ ਕੈਪਸ਼ਨ ਦਿੱਤੀ ਗਈ ਹੈ- ਇਹ ਦੋ ਲੋਕ ਮੇਰੇ ਜੀਵਨ ਵਿਚ ਦੋਸਤ ਦੇ ਰੂਪ ਵਿਚ ਆਏ, ਇਕ ਮੇਰਾ ਸਭ ਤੋਂ ਚੰਗਾ ਦੋਸਤ ਅਤੇ ਦੂਸਰਾ ਮੇਰੀ ਪਤਨੀ ਬਣ ਗਿਆ। ਮੈਨੂੰ ਇਨ੍ਹਾਂ ਦੋਵਾਂ ਵਿਚ ਬਹੁਤ ਸਾਰੀਆਂ ਸਮਾਨਤਾਵਾਂ ਮਹਿਸੂਸ ਹੰੁਦੀਆਂ ਹਨ ਅਤੇ ਉਹ ਦੋਵੇਂ ਮਹਿਸੂਸ ਕਰਦੇ ਹਨ ਕਿ ਮੈਂ ਪ੍ਰੇਸ਼ਾਨ ਹਾਂ। ਕੋਈ ਗੱਲ ਨਹÄ, ਮੈ ਖੁਦਾ ਨਾਲ ਵਾਅਦਾ ਕੀਤਾ ਹੈ ਕਿ ਮੈਂ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹÄ ਕਰਾਂਗਾ, ਜਿਸ ਨਾਲ ਤੁਸÄ ਨਾਰਾਜ਼ ਹੋ ਜਾਵੋ। ਇਸ ਦੇ ਨਾਲ ਹੀ ਹਸਨ ਨੇ ਬਲੈਸਟ ਵਿਦ ਟੂ ਸਟੂਪਿਡ ਦਾ ਹੈਸ਼ਟੈਗ ਵੀ ਦਿੱਤਾ ਹੈ।

ਸਿੰਕਫੀਲਡ ਕੱਪ ਸ਼ਤਰੰਜ ’ਚ ਆਨੰਦ ਸਾਂਝੇ ਤੌਰ ’ਤੇ ਦੂਸਰੇ ਸਥਾਨ ’ਤੇ
NEXT STORY