ਟੋਕੀਓ- ਸਾਬਕਾ ਚੈਂਪੀਅਨ ਜਾਪਾਨ ਦੀ ਨਾਓਮੀ ਓਸਾਕਾ ਅਗਸਤ ਦੇ ਆਖਿਰ 'ਚ ਨਿਊਯਾਰਕ ਵਿਚ ਹੋਣ ਵਾਲੇ ਸਾਲ ਦੇ ਆਖਰੀ ਗ੍ਰੈਂਡ ਸਲੇਮ ਯੂ. ਐੱਸ. ਓਪਨ 'ਚ ਹਿੱਸਾ ਲਵੇਗੀ। ਕੁਝ ਮੀਡੀਆ ਰਿਪੋਰਟਸ 'ਚ ਕਿਹਾ ਗਿਆ ਸੀ ਕਿ ਓਸਾਕਾ ਨੇ ਖੁਦ ਨੂੰ ਟੂਰਨਾਮੈਂਟ ਦੇ ਲਈ ਰਜਿਸਟਰਡ ਨਹੀਂ ਕਰਵਾਇਆ ਹੈ ਤੇ ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਕੀਤਾ ਹੈ।
ਇਸ 'ਤੇ 22 ਸਾਲਾ ਖਿਡਾਰੀ ਦੇ ਟੀਮ ਪ੍ਰਬੰਧਨ ਨੇ ਦੱਸਿਆ ਕਿ ਇਹ ਖਬਰਾਂ ਠੀਕ ਨਹੀਂ ਹੈ ਤੇ ਓਸਾਕਾ ਯੂ. ਐੱਸ. ਓਪਨ 'ਚ ਹਿੱਸਾ ਲਵੇਗੀ ਜੋ 31 ਅਗਸਤ ਤੋਂ ਸ਼ੁਰੂ ਹੋਵੇਗਾ। ਓਸਾਕਾ ਯੂ. ਐੱਸ. ਓਪਨ ਤੋਂ ਪਹਿਲਾਂ ਵੇਸਟਰਨ ਐਂਡ ਸਦਨ ਓਪਨ 'ਚ ਹਿੱਸਾ ਲਵੇਗੀ ਜੋ ਹਰ ਸਾਲ ਸਿਨਸਿਨਾਟੀ 'ਚ ਹੁੰਦਾ ਹੈ ਪਰ ਇਸ ਵਾਰ ਇਸ ਨੂੰ ਨਿਊਯਾਰਕ 'ਚ ਆਯੋਜਿਤ ਕੀਤਾ ਜਾਵੇਗਾ ਤੇ ਇਹ ਅਗਸਤ ਦੇ ਮੱਧ 'ਚ ਸ਼ੁਰੂ ਹੋਵੇਗਾ। ਓਸਾਕਾ ਅਮਰੀਕਾ 'ਚ ਰਹਿੰਦੀ ਹੈ।
ਸਚਿਨ ਸੈਂਕੜੇ ਨੂੰ ਦੋਹਰੇ ਜਾਂ ਤੀਹਰੇ ਸੈਂਕੜੇ ਵਿਚ ਬਦਲਣਾ ਨਹੀਂ ਜਾਣਦਾ ਸੀ : ਕਪਿਲ
NEXT STORY