ਨਵੀਂ ਦਿੱਲੀ– ਭਾਰਤ ਦੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਨੇ ਕਿਹਾ ਹੈ ਕਿ ਕ੍ਰਿਕਟ ਲੀਜੈਂਡ ਸਚਿਨ ਤੇਂਦੁਲਕਰ ਸੈਂਕੜਾ ਬਣਾਉਣਾ ਤਾਂ ਜਾਣਦਾ ਸੀ ਪਰ ਉਸ ਨੂੰ ਦੋਹਰੇ ਜਾਂ ਤੀਹਰੇ ਸੈਂਕੜੇ ਵਿਚ ਬਦਲਣਾ ਨਹੀਂ ਜਾਣਦਾ ਸੀ। ਕਪਿਲ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ,''ਸਚਿਨ ਕੋਲ ਵੱਡੀ ਪ੍ਰਤਿਭਾ ਸੀ ਜਿਹੜੀ ਉਸ ਨੇ ਕਿਸੇ ਹੋਰ ਵਿਚ ਨਹੀਂ ਦੇਖੀ। ਉਹ ਉਸ ਦੌਰ ਵਿਚ ਪੈਦਾ ਹੋਇਆ ਸੀ, ਜਿੱਥੇ ਉਹ ਜਾਣਦਾ ਸੀ ਕਿ ਸੈਂਕੜਾ ਕਿਵੇਂ ਲਾਉਣਾ ਹੈ ਪਰ ਉਹ ਕਦੇ ਜ਼ਾਲਮ ਨਹੀਂ ਬਣ ਸਕਿਆ। ਸਚਿਨ ਕੋਲ ਕ੍ਰਿਕਟ ਨਾਲ ਜੁੜਿਆ ਸਭ ਕੁਝ ਸੀ ਪਰ ਸੈਂਕੜੇ ਨੂੰ ਦੋਹਰੇ ਜਾਂ ਤੀਹਰੇ ਸੈਂਕੜੇ ਵਿਚ ਕਿਵੇਂ ਬਦਲਣਾ ਹੈ, ਉਸ ਨੂੰ ਇਹ ਨਹੀਂ ਆਉਂਦਾ ਸੀ।''
ਭਾਰਤ ਦੀ ਪਹਿਲੇ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਕਪਿਲ ਨੇ ਕਿਹਾ,''ਸਚਿਨ ਕੋਲ ਘੱਟ ਤੋਂ ਘੱਟ ਤੀਹਰਾ ਲਾਉਣ ਤੇ 10 ਦੋਹਰੇ ਸੈਂਕੜੇ ਲਾਉਣ ਦੀ ਸਮਰੱਥਾ ਸੀ ਕਿਉਂਕਿ ਉਹ ਕਿਸੇ ਵੀ ਤਰ੍ਹਾਂ ਦੇ ਗੇਂਦਬਾਜ਼ ਦੇ ਹਰ ਓਵਰ ਵਿਚ ਚੌਕਾ ਜਾਂ ਛੱਕਾ ਲਾ ਸਕਦਾ ਸੀ।'' ਸਚਿਨ ਨੇ ਆਪਣੇ ਕਰੀਅਰ ਵਿਚ ਵਿਸ਼ਵ ਰਿਕਾਰਡ ਟੈਸਟ 51 ਸੈਂਕੜੇ ਬਣਾਏ, ਜਿਨ੍ਹਾਂ ਵਿਚ 6 ਦੋਹਰੇ ਸੈਂਕੜੇ ਸ਼ਾਮਲ ਸਨ ਤੇ ਉਸਦਾ ਬੈਸਟ ਸਕੋਰ ਅਜੇਤੂ 248 ਦੌੜਾਂ ਸੀ, ਜਿਹੜਾ ਉਸ ਨੇ ਬੰਗਲਾਦੇਸ਼ ਵਿਰੁੱਧ ਦਸੰਬਰ 2004 ਵਿਚ ਬਣਾਇਆ ਸੀ। ਸਚਿਨ ਦੇ ਨਾਂ 100 ਕੌਮਾਂਤਰੀ ਸੈਂਕੜੇ ਬਣਾਉਣ ਦਾ ਵਿਸ਼ਵ ਰਿਕਾਰਡ ਹੈ।
ਸ਼ੁਭਮਨ ਤੇ ਸਾਰਾ ਦੀ ਕੈਪਸ਼ਨ ਪਾਈ ਇਕੋ ਜਿਹੀ, ਸੋਸ਼ਲ ਮੀਡੀਆ 'ਤੇ ਹੋਈ ਚਰਚਾ
NEXT STORY