ਸਿੰਗਾਪੁਰ— ਯੇਲੇਨਾ ਓਸਤਾਪੇਂਕੋ ਨੇ ਡਬਲਯੂ. ਟੀ. ਏ. ਫਾਈਨਲਜ਼ ਵਿਚ ਆਪਣੇ ਗਰੁੱਪ ਦੇ ਆਖਰੀ ਮੈਚ ਵਿਚ ਕੈਰੋਲੀਨਾ ਪਲਿਸਕੋਵਾ ਵਿਰੁੱਧ 6-3, 6-1 ਨਾਲ ਆਸਾਨ ਜਿੱਤ ਦਰਜ ਕਰ ਕੇ ਸੈਸ਼ਨ ਦੀ ਸਮਾਪਤੀ ਜੇਤੂ ਅੰਦਾਜ਼ ਵਿਚ ਕੀਤੀ। ਵਿਸ਼ਵ ਦੇ ਤੀਸਰੇ ਨੰਬਰ ਦੇ ਖਿਡਾਰੀ ਪਲਿਸਕੋਵਾ ਨੇ ਇਸ ਤੋਂ ਪਹਿਲਾਂ ਆਪਣੇ ਵਾÂ੍ਹੀਟ ਗਰੁੱਪ ਦੇ ਸ਼ੁਰੂਆਤੀ ਦੋਵੇਂ ਓਪਨਿੰਗ ਮੈਚ ਵੀਨਸ ਵੀਲੀਅਮਸ ਅਤੇ ਗਰਬਾਈਨ ਮੁਗੁਰੂਜ਼ਾ ਵਿਰੁੱਧ ਜਿੱਤ ਕੇ ਸੈਮੀਫਾਈਨਲ ਵਿਚ ਥਾਂ ਬਣਾ ਲਈ ਸੀ। ਗਰੁੱਪ ਦੇ ਆਪਣੇ ਆਖਰੀ ਮੈਚ ਵਿਚ ਉਸਨੂੰ ਚੈੱਕ ਖਿਡਾਰੀ ਓਸਤਾਪੇਂਕੋ ਕੋਲੋਂ ਸਿੰਗਾਪੁਰ ਇੰਡੋਰ ਸਟੇਡੀਅਮ ਵਿਚ ਹਾਰ ਝੱਲਣੀ ਪਈ। ਓਸਤਾਪੇਂਕੋ ਨੂੰ ਇਸ ਤੋਂ ਪਹਿਲਾਂ ਆਪਣੇ ਸ਼ੁਰੂਆਤੀ ਦੋਵੇਂ ਮੈਚਾਂ ਵਿਚ ਹਾਰ ਮਿਲੀ ਸੀ ਅਤੇ ਉਸਦਾ ਸਫਰ ਇਥੇ ਸਮਾਪਤ ਹੋ ਗਿਆ। ਆਖਰੀ ਮੈਚ ਵਿਚ ਉਸਨੇ ਖੁੱਲ੍ਹ ਕੇ ਖੇਡਦੇ ਹੋਏ ਆਸਾਨ ਜਿੱਤ ਦਰਜ ਕਰ ਲਈ।
ਕੈਂਸਰ ਚੈਰਿਟੀ ਪ੍ਰੋਗਰਾਮ 'ਚ ਮਦਦ ਕਰਨਗੇ ਭਾਰਤੀ ਕ੍ਰਿਕਟਰ
NEXT STORY