ਬੈਂਗਲੁਰੂ- ਭਾਰਤੀ ਮਹਿਲਾ ਹਾਕੀ ਟੀਮ ਦੀ ਫਾਰਵਰਡ ਨਵਨੀਤ ਕੌਰ ਨੇ ਸੋਮਵਾਰ ਨੂੰ ਸਵੀਕਾਰ ਕੀਤਾ ਕਿ ਵਿਸ਼ਵ ਕੱਪ ਅਤੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੌਰਾਨ ਉਨ੍ਹਾਂ ਦੀ ਟੀਮ ਦੀ 'ਫਿਨਿਸ਼ਿੰਗ' ਚੰਗੀ ਨਹੀਂ ਸੀ ਤੇ ਭਵਿੱਖ ਦੇ ਮੁਕਾਬਲਿਆਂ ਵਿੱਚ ਇਸ ਖੇਤਰ ਵਿੱਚ ਸੁਧਾਰ ਕਰਨਾ ਹੋਵੇਗਾ। ਭਾਰਤੀ ਟੀਮ ਜੁਲਾਈ ਵਿੱਚ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਵੀ ਨਹੀਂ ਪਹੁੰਚ ਸਕੀ ਸੀ ਪਰ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ।
ਨਵਨੀਤ ਨੇ ਕਿਹਾ, “ਅਸੀਂ ਆਪਣੀ ਟੀਮ ਦੇ ਤਾਲਮੇਲ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇੱਕ ਟੀਮ ਵਜੋਂ ਆਪਣੀ ਫਿਨਿਸ਼ਿੰਗ 'ਤੇ ਵੀ ਕੰਮ ਕਰ ਰਹੇ ਹਾਂ। ਇਹ ਇੱਕ ਅਜਿਹਾ ਖੇਤਰ ਸੀ ਜਿੱਥੇ ਅਸੀਂ ਵਿਸ਼ਵ ਕੱਪ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸੀ। ”ਉਸਨੇ ਹਾਕੀ ਇੰਡੀਆ ਦੀ ਇੱਕ ਰਿਲੀਜ਼ ਵਿੱਚ ਕਿਹਾ, 'ਇਕ ਟੀਮ ਦੇ ਤੌਰ 'ਤੇ ਅਸੀਂ ਇਨ੍ਹਾਂ ਖੇਤਰਾਂ ਦੀ ਪਛਾਣ ਕੀਤੀ ਹੈ ਤੇ ਅਸੀਂ ਉਨ੍ਹਾਂ 'ਤੇ ਕੰਮ ਵੀ ਸ਼ੁਰੂ ਕੀਤਾ ਹੈ ਤਾਂ ਜੋ ਅਸੀਂ ਅਗਲੇ ਮੁਕਾਬਲਿਆਂ ਤੋਂ ਪਹਿਲਾਂ ਤਿਆਰ ਹੋ ਸਕੀਏ।”
ਟੀ-20 ਵਿਸ਼ਵ ਕੱਪ 2022 ਲਈ ਟੀਮ ਇੰਡੀਆ ਦੀ ਨਵੀਂ ਜਰਸੀ ਰਿਲੀਜ਼ (ਦੇਖੋ ਤਸਵੀਰਾਂ)
NEXT STORY