ਮੁੰਬਈ- ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਤੇ ਪਲੇਅਰ ਆਫ਼ ਦਿ ਮੈਚ ਬਣੇ ਫਾਫ ਡੁਪਲੇਸਿਸ ਨੇ ਮੈਚ ਦੇ ਬਾਅਦ ਕਿਹਾ, 'ਪਾਰੀ ਦੇ ਅੰਤ 'ਚ ਮੈਨੂੰ ਥੋੜ੍ਹੀ ਥਕਾਵਟ ਲਗ ਰਹੀ ਸੀ। ਇਕ ਪਾਸੇ ਬਾਊਂਡਰੀ ਵੱਡੀ ਹੈ ਤੇ ਗੇਂਦ ਵੀ ਰੁਕ ਕੇ ਆ ਰਹੀ ਸੀ। ਇਸ ਲਈ ਬਾਊਂਡਰੀ ਲਗਾਉਣ ਲਈ ਬਹੁਤ ਤਾਕਤ ਲਾਉਣੀ ਪੈ ਰਹੀ ਸੀ।
ਡੁਪਲੇਸਿਸ ਨੇ ਕਿਹਾ, 'ਟੀਮਾਂ ਪਹਿਲਾਂ ਕੁਝ ਓਵਰਾਂ 'ਚ ਵਿਕਟ ਗੁਆਉਂਦੀਆਂ ਹਨ। ਪਰ ਅਜਿਹਾ ਹੁੰਦਾ ਹੈ, ਸਾਡੇ ਨਾਲ ਵੀ ਅਜਿਹਾ ਹੋਇਆ ਪਰ ਅਸੀਂ ਇਸ ਤੋਂ ਬਾਹਰ ਹੋਣ ਦਾ ਰਸਤਾ ਵੀ ਕੱਢਿਆ। ਕਿਹੜੀ ਟੀਮ ਕਿੱਥੇ ਹੈ, ਇਹ ਸਾਡੇ ਕੰਟਰੋਲ 'ਚ ਨਹੀਂ ਹੈ, ਅਸੀਂ ਕਿੱਥੇ ਹਾਂ, ਉਸ 'ਤੇ ਸਾਡਾ ਧਿਆਨ ਹੈ। ਡੀ. ਕੇ., ਸ਼ਾਹਬਾਜ਼ ਸ਼ਾਨਦਾਰ ਫ਼ਾਰਮ 'ਚ ਹਨ।
ਹਰਸ਼ਲ ਇਕ ਬਿਹਤਰੀਨ ਗੇਂਦਬਾਜ਼ ਹੈ, ਇਕ-ਦੋ ਦਿਨ ਉਸ ਦੇ ਖ਼ਰਾਬ ਵੀ ਜਾਂਦੇ ਹਨ ਤਾਂ ਕੋਈ ਗੱਲ ਨਹੀਂ ਹੈ। ਮੈਚ 'ਚ ਚਾਰ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੇ ਕਿਹਾ, 'ਇੱਥੇ ਗੇਂਦਬਾਜ਼ੀ ਕਰਨਾ ਮਜ਼ੇਦਾਰ ਸੀ। ਫਾਫ ਸਾਡੇ ਲਈ ਬੱਲੇਬਾਜ਼ੀ 'ਚ ਸ਼ਾਨਦਾਰ ਸਨ। ਇਸ ਪਾਸੇ ਤੋਂ ਲਗਾਤਾਰ ਵਿਕਟਾਂ ਡਿੱਗਣ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਫੋਕਸ ਬਣਾਏ ਰੱਖਿਆ। ਇਸ ਪਿੱਚ 'ਤੇ ਥੋੜ੍ਹੀ ਘਾਹ ਸੀ ਤੇ ਮੈਨੂੰ ਉਛਾਲ ਵੀ ਮਿਲਿਆ ਸੀ।
IPL 2022 : ਪੰਜਾਬ ਨੇ ਦਿੱਲੀ ਨੂੰ ਦਿੱਤਾ 116 ਦੌੜਾਂ ਦਾ ਟੀਚਾ
NEXT STORY