ਕਰਾਚੀ— ਚੀਨ 'ਚ ਘਾਤਕ ਕੋਰੋਨਾਵਾਇਰਸ ਦੇ ਲਾਗ ਨਾਲ ਫੈਲਣ ਕਾਰਨ ਪਾਕਿਸਤਾਨ ਦੇ ਪੰਜ ਖਿਡਾਰੀ ਆਪਣੇ ਅਭਿਆਸ ਸੈਸ਼ਨ ਨੂੰ ਵਿਚ ਛੱਡ ਕੇ ਆਪਣੇ ਦੇਸ਼ ਪਹੁੰਚ ਗਏ ਹਨ। ਇਹ ਖਿਡਾਰੀ ਟੋਕੀਓ ਓਲੰਪਿਕ ਸਮੇਤ ਕੁਝ ਹੋਰ ਟੂਰਨਾਮੈਂਟ ਦੀ ਤਿਆਰੀ ਕਰ ਰਹੇ ਸਨ। ਕੋਰੋਨਾਵਾਇਰਸ ਦੀ ਲਾਗ ਕਾਰਨ ਚੀਨ ਨੂੰ ਦੇਸ਼ 'ਚ ਹੋਣ ਵਾਲੇ ਕਈ ਖੇਡ ਮੁਕਾਬਲਿਆਂ ਨੂੰ ਰੱਦ ਕਰਨਾ ਪਿਆ ਜਾਂ ਉਸਦੀ ਮੇਜਬਾਨੀ ਨਾਲ ਹੱਥ ਧੋਣਾ ਪਿਆ। ਇਸ ਦੇਸ਼ ਵਿਚ ਹੋਣ ਵਾਲੇ ਸਾਰੇ ਫੁੱਟਬਾਲ ਮੈਚ ਤੇ ਬੈਡਮਿੰਟਨ ਵਿਸ਼ਵ ਟੂਰ 2020 ਦੇ ਸੈਸ਼ਨ ਦਾ ਪਹਿਲਾ ਟੂਰਨਾਮੈਂਟ ਸ਼ਾਮਲ ਹੈ। ਟੋਕੀਓ ਓਲੰਪਿਕ ਦੇ ਲਈ ਜੈਵਲਿਨ ਧ੍ਰੋਅ ਮੁਕਾਬਲੇ 'ਚ ਕੁਆਲੀਫਾਈ ਕਰਨ ਵਾਲੇ ਅਰਸ਼ਦ ਨਦੀਮ ਨੇ ਦੱਸਿਆ ਕਿ ਉਨ੍ਹਾਂ ਨੇ ਚੀਨੀ ਕੋਚਾਂ ਦੀ ਨਿਗਰਾਨੀ 'ਚ 28 ਫਰਵਰੀ ਤਕ ਟ੍ਰੇਨਿੰਗ ਲੈਣੀ ਸੀ। ਉਨ੍ਹਾਂ ਨੇ ਕਿਹਾ ਕਿ ਵਾਇਰਸ ਦੀ ਲਾਗ ਨਾਲ ਫੈਲਣ ਤੋਂ ਬਾਅਦ ਚੀਨ 'ਚ ਦਹਿਸ਼ਤ ਤੇ ਡਰ ਦਾ ਮਹੌਲ ਬਹੁਤ ਵੱਧ ਗਿਆ ਸੀ ਇਸ ਲਈ ਅਸੀਂ ਤੁਰੰਤ ਘਰ ਜਾਣ ਦਾ ਫੈਸਲਾ ਕੀਤਾ। ਨਦੀਮ ਤੋਂ ਇਲਾਵਾ ਮਹਿਬੂਬ ਅਲੀ, ਸਮੀਊਲਾਹ, ਅਜੀਜ ਆਰ ਰਹਿਮਾਨ, ਮੁਹੰਮਦ ਨਈਮ ਚੀਨ 'ਚ ਅਭਿਆਸ ਕਰ ਰਹੇ ਸਨ।
Ellyse Perry ਨੇ ਤੀਜੀ ਬਾਰ ਜਿੱਤਿਆ ਬਲਿੰਡਾ ਕਲਾਰਕ ਐਵਾਰਡ, ਦਿਖੀ ਸਭ ਤੋਂ ਖੂਬਸੂਰਤ
NEXT STORY