ਰਾਵਲਪਿੰਡੀ– ਕੋਰੋਨਾ ਵਾਇਰਸ ਮਹਾਮਾਰੀ ਵਿਚ ਪਹਿਲੀ ਵਾਰ ਪਾਕਿਸਤਾਨ ਵਿਚ ਇਸ ਮਹੀਨੇ ਕ੍ਰਿਕਟ ਸਟੇਡੀਅਮਾਂ ਵਿਚ ਦਰਸ਼ਕਾਂ ਨੂੰ ਐਂਟਰੀ ਦੀ ਮਨਜ਼ੂਰੀ ਦਿੱਤੀ ਜਾਵੇਗੀ। ਪਾਕਿਸਤਾਨ ਕ੍ਰਿਕਟ ਬੋਰਡ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੂੰ ਸਰਕਾਰ ਤੋਂ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੇ ਮੁਕਾਬਲਿਆਂ ਲਈ 20 ਫੀਸਦੀ ਦਰਸ਼ਕਾਂ ਨੂੰ ਪ੍ਰਵੇਸ਼ ਦੀ ਮਨਜ਼ੂਰੀ ਮਿਲ ਗਈ ਹੈ।
ਇਹ ਵੀ ਪੜ੍ਹੋ : ਬਜਟ ਤੋਂ ਬਾਅਦ ਸਰਕਾਰ ਨੇ ਦਿੱਤਾ ਝਟਕਾ, ਰਸੋਈ ਗੈਸ 25 ਰੁਪਏ ਮਹਿੰਗਾ
ਬੋਰਡ ਨੇ ਕਿਹਾ ਕਿ ਇਸ ਫੈਸਲੇ ਦਾ ਮਤਲਬ ਹੈ ਕਿ ਕਰਾਚੀ ਵਿਚ ਨੈਸ਼ਨਲ ਸਟੇਡੀਅਮ ਵਿਚ ਹਰੇਕ ਮੈਚ ਦੇ ਦਿਨ 7500 ਦਰਸ਼ਕਾਂ ਨੂੰ ਟਿਕਟ ਰਾਹੀਂ ਐਂਟਰੀ ਦਿੱਤੀ ਜਾਵੇਗੀ ਜਦਕਿ 5500 ਦੇ ਤਕਰੀਬਨ ਦਰਸ਼ਕ ਲਾਹੌਰ ਵਿਚ ਗੱਦਾਫੀ ਸਟੇਡੀਅਮ ਵਿਚ ਮੈਚ ਦੇਖ ਸਕਣਗੇ। ਪੀ. ਐੱਸ. ਐੱਲ. ਦਾ ਛੇਵਾਂ ਸੈਸ਼ਨ 20 ਫਰਵਰੀ ਤੋਂ ਸ਼ੁਰੂ ਹੋਵੇਗਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਇੰਗਲੈਂਡ ਤੋਂ ਵੱਧ ਭਾਰਤ ’ਤੇ ਦਬਾਅ ਹੋਵੇਗਾ : ਰੂਟ
NEXT STORY