ਰਾਵਲਪਿੰਡੀ– ਤੇਜ਼ ਗੇਂਦਬਾਜ਼ਾਂ ਹਸਨ ਅਲੀ (60 ਦੌੜਾਂ ’ਤੇ 5 ਵਿਕਟਾਂ) ਤੇ ਸ਼ਾਹੀਨ ਆਫਰੀਦੀ (51 ਦੌੜਾਂ ’ਤੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ ਦੂਜੇ ਕ੍ਰਿਕਟ ਟੈਸਟ ਮੈਚ ਦੇ ਪੰਜਵੇਂ ਤੇ ਆਖਰੀ ਦਿਨ ਸੋਮਵਾਰ ਨੂੰ 95 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਸੀਰੀਜ਼ ਨੂੰ 2-0 ਨਾਲ ਕਲੀਨ ਸਵੀਪ ਕਰ ਲਿਆ। ਪਾਕਿਸਤਾਨ ਨੂੰ ਇਸ ਸੀਰੀਜ਼ ਜਿੱਤ ਤੋਂ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਵਿਚ 120 ਅੰਕ ਮਿਲੇ।
ਪਾਕਿਸਤਾਨ ਨੇ ਚੌਥੇ ਦਿਨ ਆਪਣੀ ਦੂਜੀ ਪਾਰੀ ਵਿਚ 298 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਦੇ ਸਾਹਮਣੇ ਜਿੱਤ ਲਈ 370 ਦੌੜਾਂ ਦਾ ਮੁਸ਼ਕਿਲ ਟੀਚਾ ਰੱਖਿਆ ਸੀ। ਦੱਖਣੀ ਅਫਰੀਕਾ ਨੇ ਟੀਚੇ ਦਾ ਪਿੱਛਾ ਕਰਦੇ ਹੋਏ 5ਵੇਂ ਦਿਨ ਇਕ ਵਿਕਟ ’ਤੇ 127 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਉਸਦੀ ਦੂਜੀ ਪਾਰੀ 91.4 ਓਵਰਾਂ ਵਿਚ 274 ਦੌੜਾਂ ’ਤੇ ਢੇਰ ਹੋ ਗਈ। ਸਲਾਮੀ ਬੱਲੇਬਾਜ਼ ਐਡਨ ਮਾਰਕ੍ਰਮ (108 ਦੌੜਾਂ) ਦਾ ਸ਼ਾਨਦਾਰ ਸੈਂਕੜਾ ਵੀ ਦੱਖਣੀ ਅਫਰੀਕਾ ਨੂੰ ਹਾਰ ਤੋਂ ਬਚਾ ਨਹੀਂ ਸਕਿਆ। ਤੇਜ਼ ਗੇਂਦਬਾਜ਼ ਹਸਨ ਅਲੀ ਨੇ 16 ਓਵਰਾਂ ਵਿਚ 60 ਦੌੜਾਂ ’ਤੇ 5 ਵਿਕਟਾਂ, ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਆਫਰੀਦੀ ਨੇ 21 ਓਵਰਾਂ ਵਿਚ 51 ਦੌੜਾਂ ’ਤੇ 4 ਵਿਕਟਾਂ ਤੇ ਲੈੱਗ ਸਪਿਨਰ ਯਾਸਿਰ ਸ਼ਾਹ ਨੇ 23.4 ਓਵਰਾਂ ਵਿਚ 56 ਦੌੜਾਂ ’ਤੇ 1 ਵਿਕਟ ਲੈ ਕੇ ਪਾਕਿਸਤਾਨ ਨੂੰ ਸ਼ਾਨਦਾਰ ਜਿੱਤ ਦਿਵਾਈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਅਮਰੀਕਾ ਦੇ ਸਾਬਕਾ ਹੈਵੀਵੇਟ ਮੁੱਕੇਬਾਜ਼ੀ ਚੈਂਪੀਅਨ ਲਿਓਨ ਸਪਿੰਕਸ ਦਾ ਦਿਹਾਂਤ
NEXT STORY